10.4 C
Vancouver
Saturday, November 23, 2024

ਸਰੀ ਹਾਈਵੇ 17 ‘ਤੇ ਵਾਪਰਿਆ ਸੜਕ ਹਾਦਸਾ, ਤਿੰਨ ਜ਼ਖਮੀ

ਸਰੀ, (ਸਿਮਰਜਨਜੀਤ ਸਿੰਘ): ਬੀਤੇ ਦਿਨੀ ਸਰੀ ਵਿੱਚ ਦੋ ਟਰੱਕ ਟਰੇਲਰਾਂ ਦੀ ਗੰਭੀਰ ਟੱਕਰ ਹੋ ਗਈ ਜਿਸ ਤੋਂ ਬਾਅਦ ਹਾਈਵੇ 17 ਨੂੰ ਬੰਦ ਕਰਨਾ ਪਿਆ ਸਾਰੀ ਆਰਸੀਐਮਪੀ ਦੇ ਅਨੁਸਾਰ ਹਾਈਵੇ 17 ਅਤੇ 116 ਐਵਨਿਊ ਤੇ ਬੀਤੀ ਰਾਤ ਕਰੀਬ 8 ਵਜੇ ਇਹ ਹਾਦਸਾ ਵਾਪਰਿਆ । ਘਟਨਾ ਸਥਲ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇੱਕ ਟਰੱਕ ਤੇ ਟਕਨੀਕੀ ਖਰਾਬੀ ਕਾਰਨ ਸੜਕ ਦੇ ਵਿਚਕਾਰ ਆ ਰੁਕਿਆ ਅਤੇ ਦੂਸਰਾ ਇੱਕ ਹੋਰ ਟਰੇਲਰ ਉਸ ਵਿੱਚ ਆ ਵੱਜਿਆ ਅਤੇ ਉਸ ਵਿੱਚ ਅੱਗ ਲੱਗ ਗਈ ਮੌਕੇ ਤੇ ਮੌਜੂਦ ਰਾਹਗੀਰਾਂ ਨੇ ਅੱਗ ਨਾਲ ਬਲਦੀ ਹੋਈ ਕੈਬ ਵਿੱਚੋਂ ਡਰਾਈਵਰ ਨੂੰ ਬਚਾਇਆ ਤੇ ਆਰਸੀਐਮਪੀ ਦੀ ਮਦਦ ਨਾਲ ਦੋਵਾਂ ਟਰੱਕਾਂ ਦੇ ਡਰਾਈਵਰਾਂ ਨੂੰ ਹਸਪਤਾਲ ਲਿਜਾਇਆ ਗਿਆ । ਅਧਿਕਾਰੀਆਂ ਨੇ ਦੱਸਿਆ ਕਿ ਇੱਕ ਡਰਾਈਵਰ ਦੀ ਉਮਰ 41 ਸਾਲ ਅਤੇ ਦੂਸਰੇ ਡਰਾਈਵਰ ਦੀ ਉਮਰ 44 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਇਸ ਘਟਨਾ ਵਿੱਚ ਇੱਕ 64 ਸਾਲਾ ਯਾਤਰੀ ਵੀ ਜ਼ਖਮੀ ਹੋ ਗਿਆ। ਅਧਿਕਾਰੀਆਂ ਨੇ ਕਿਹਾ ਕਿ ਇਸ ਘਟਨਾ ਵਾਪਰਨ ਦੀ ਪੂਰੀ ਜਾਂਚ ਲਈ ਸੀਸੀਟੀਵੀ ਫੁਟੇਜ ਦੇਖੇ ਜਾ ਰਹੇ ਹਨ ਅਤੇ ਜਾਂਚ ਨੂੰ ਅੱਗੇ ਵਧਾਇਆ ਗਿਆ ਹੈ । ਅਧਿਕਾਰੀਆਂ ਨੇ ਕਿਹਾ ਕਿ ਜੇਕਰ ਕਿਸੇ ਕੋਲ ਡੈਸ਼ ਕੈਮਰੇ ਦੀ ਫੁਟੇਜ ਹੈ, ਤਾਂ ਉਹ ਸਰੀ ਆਰਸੀਐਮਪੀ ਨਾਲ 604-599-0502 ‘ਤੇ ਸੰਪਰਕ ਕਰ ਸਕਦੇ ਹਨ। 

Related Articles

Latest Articles