-0.1 C
Vancouver
Saturday, January 18, 2025

ਸੂਬਾ ਸਰਕਾਰ ਨੇ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਵਿਦੇਸ਼ੀ ਵਿਿਦਆਰਥੀਆਂ ਦੇ ਦਾਖ਼ਲੇ 30% ਤੱਕ ਕੀਤੇ ਸੀਮਤ

ਸਰੀ :  ਬੀਸੀ ਸਰਕਾਰ ਨੇ ਪਬਲਿਕ ਕਾਲਜਾਂ ਅਤੇ ਯੂਨੀਵਰਸਿਟੀਆਂ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਇਹਨਾਂ ਅਦਾਰਿਆਂ ਵਿਚ ਅੰਤਰਰਾਸ਼ਟਰੀ ਵਿਿਦਆਰਥੀਆਂ ਦੇ ਦਾਖ਼ਲੇ ਦੀ ਹੱਦ ਕੁਲ ਦਾਖ਼ਲਿਆਂ ਦੇ 30 ਫ਼ੀਸਦੀ ਤੱਕ ਸੀਮਤ ਕਰ ਦਿੱਤੀ ਹੈ।

ਇੱਕ ਬਿਆਨ ਵਿੱਚ, ਸੂਬੇ ਦੇ ਪੋਸਟ-ਸੈਕੰਡਰੀ ਸਿੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਨਵੀਂ ਸੀਮਾ ਇਹ ਯਕੀਨੀ ਬਣਾਉਣ ਲਈ ਹੈ ਕਿ ਅੰਤਰਰਾਸ਼ਟਰੀ ਵਿਿਦਆਰਥੀਆਂ ਦੇ ਦਾਖ਼ਲੇ ਕਿਸੇ ਅਦਾਰੇ ਦੀ ਢੁਕਵੀਆਂ ਸੇਵਾਵਾਂ ਪ੍ਰਦਾਨ ਕਰਨ ਦੀ ਯੋਗਤਾ ‘ਤੇ ਦਬਾਅ ਨਾ ਪਾਉਣ।

ਮੰਤਰਾਲੇ ਦਾ ਕਹਿਣਾ ਹੈ ਕਿ ਨਵੇਂ ਦਿਸ਼ਾ-ਨਿਰਦੇਸ਼ਾਂ ਵਿੱਚ ਪਬਲਿਕ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਸਰਕਾਰ ਨੂੰ ਅੰਤਰਰਾਸ਼ਟਰੀ ਸਿੱਖਿਆ ਰਣਨੀਤਕ ਯੋਜਨਾਵਾਂ ਸੌਂਪਣ ਲਈ ਕਿਹਾ ਗਿਆ ਹੈ, ਜਿਸ ਰਾਹੀਂ ਸੂਬਾ ਇਹ ਯਕੀਨੀ ਬਣਾਉਣ ਲਈ ਨਿਗਰਾਨੀ ਕਰੇਗਾ ਕਿ ਦਾਖ਼ਲਿਆਂ ’ਤੇ ਲਾਈ ਸੀਮਾ ਦੀ ਪਾਲਣਾ ਕੀਤੀ ਜਾ ਰਹੀ ਹੋਵੇ।

ਯੂਨੀਵਰਸਿਟੀ ਔਫ਼ ਬ੍ਰਿਿਟਸ਼ ਕੋਲੰਬੀਆ, ਸਾਈਮਨ ਫ਼੍ਰੇਜ਼ਰ ਯੂਨੀਵਰਸਿਟੀ, ਯੂਨੀਵਰਸਿਟੀ ਔਫ਼ ਨੌਰਥ ਬੀਸੀ ਅਤੇ ਯੂਨੀਵਰਸਿਟੀ ਔਫ਼ ਵਿਕਟੋਰੀਆ ਵਰਗੇ ਅਦਾਰਿਆਂ ਦਾ ਕਹਿਣਾ ਹੈ ਕਿ ਉਹਨਾਂ ਕੋਲ ਤਾਂ ਪਹਿਲਾਂ ਹੀ ਅੰਤਰਰਾਸ਼ਟਰੀ ਵਿਿਦਆਰਥੀਆਂ ਦਾ ਦਾਖ਼ਲਾ 30 ਫੀਸਦੀ ਤੋਂ ਘੱਟ ਹੈ ਅਤੇ ਨਵੀਂ ਤਬਦੀਲੀ ਉਨ੍ਹਾਂ ਦੇ ਸੰਚਾਲਨ ਵਿਚ ਕੋਈ ਫਰਕ ਨਹੀਂ ਪਾਏਗੀ।

ਕਵਾਂਟਲੀਨ ਪੌਲੀਟੈਕਨੀਕ ਯੂਨੀਵਰਸਿਟੀ ਵਿਚ 2023-24 ਵਿਚ ਦਾਖ਼ਲੇ 36% ਤੱਕ ਹੋ ਗਏ ਸਨ, ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਵਿਿਦਅਕ ਸਾਲ ਫ਼ੈਡਰਲ ਸਰਕਾਰ ਵੱਲੋਂ ਅੰਤਰਰਾਸ਼ਟਰੀ ਵਿਿਦਆਰਥੀਆਂ ਦੇ ਦਾਖ਼ਲਿਆਂ ’ਤੇ ਕੈਪ ਲਾਉਣ ਦੇ ਐਲਾਨ ਤੋਂ ਪਹਿਲਾਂ ਦਾ ਹੈ।

ਯੂਨੀਵਰਸਿਟੀ ਦੀ ਵਾਈਸ-ਪ੍ਰੈਓਜੀਡੈਂਟ ਜ਼ੇਨਾ ਮਿਸ਼ੇਲ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਬੀਸੀ ਦੇ ਸਰਕਾਰੀ ਦਿਸ਼ਾ-ਨਿਰਦੇਸ਼ ਉਨ੍ਹਾਂ ਦੀਆਂ ਉਮੀਦਾਂ ਨਾਲ ਮੇਲ ਖਾਂਦੇ ਹਨ।

ਸੂਬੇ ਦਾ ਕਹਿਣਾ ਹੈ ਕਿ ਦਿਸ਼ਾ-ਨਿਰਦੇਸ਼ ਇਸ ਮਹੀਨੇ ਸ਼ੁਰੂ ਹੋਣਗੇ, ਅਤੇ ਆਉਣ ਵਾਲੇ ਸਾਲ ਵਿੱਚ ਅਦਾਰਿਆਂ ਕੋਲੋਂ ਇਸ ਦੇ ਅਨੁਕੂਲ ਹੋਣ ਦੀ ਉਮੀਦ ਕੀਤੀ ਜਾਂਦੀ ਹੈ। ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੈਪ ਦਾ ਮਤਲਬ ਇਹ ਯਕੀਨੀ ਬਣਾਉਣ ਵਿੱਚ ਵੀ ਮਦਦ ਕਰਨਾ ਹੈ ਕਿ ਦਾਖ਼ਲਿਆਂ ਦੇ ਪੱਧਰ ਸਥਾਨਕ ਭਾਈਚਾਰਿਆਂ ‘ਤੇ ਦਬਾਅ ਨਾ ਪਾਉਣ।

ਇਹ ਬਦਲਾਅ ਫ਼ੈਡਰਲ ਸਰਕਾਰ ਵੱਲੋਂ ਅਗਲੇ ਦੋ ਸਾਲਾਂ ਵਿੱਚ ਅੰਤਰਰਾਸ਼ਟਰੀ ਵਿਿਦਆਰਥੀ ਪਰਮਿਟਾਂ ਦੀ ਗਿਣਤੀ ਨੂੰ ਸੀਮਤ ਕਰਨ ਬਾਬਤ ਹਾਲ ਹੀ ਵਿੱਚ ਐਲਾਨ ਕੀਤੇ ਜਾਣ ਤੋਂ ਬਾਅਦ ਆਇਆ ਹੈ। ਫ਼ੈਡਰਲ ਸਰਕਾਰ ਦਾ ਕਹਿਣਾ ਹੈ ਕਿ ਉਸ ਉਪਾਅ ਦਾ ਮਸਕਦ ਅੰਤਰਰਾਸ਼ਟਰੀ ਵਿਿਦਆਰਥੀਆਂ ਦੀ ਗਿਣਤੀ ਨੂੰ ਸਥਿਰ ਕਰਨਾ ਹੈ, ਜਿਹੜੇ ਅਕਸਰ ਬਗ਼ੈਰ ਉਚਿਤ ਸਾਧਨਾਂ ਦੇ ਕੈਨੇਡਾ ਪਹੁੰਚਦੇ ਹਨ।

ਫ਼ੈਡਰਲ ਸਰਕਾਰ ਵੱਲੋਂ ਸਟੂਡੈਂਟ ਪਰਮਿਟਾਂ ‘ਤੇ ਦੋ ਸਾਲ ਦੀ ਕੈਪ ਦੇ ਐਲਾਨ ਕਰਨ ਤੋਂ ਬਾਅਦ, ਬ੍ਰਿਿਟਸ਼ ਕੋਲੰਬੀਆ ਸਰਕਾਰ ਨੇ ਕਿਹਾ ਸੀ ਕਿ ਉਹ ਅਗਲੇ ਦੋ ਸਾਲਾਂ ਲਈ ਨਵੇਂ ਪੋਸਟ-ਸੈਕੰਡਰੀ ਸੰਸਥਾਵਾਂ ਨੂੰ ਅੰਤਰਰਾਸ਼ਟਰੀ ਵਿਿਦਆਰਥੀਆਂ ਨੂੰ ਦਾਖ਼ਲਾ ਦੇਣ ‘ਤੇ ਪਾਬੰਦੀ ਲਗਾਏਗੀ।

ਸੂਬਾ ਸਰਕਾਰ ਦਾ ਕਹਿਣਾ ਹੈ ਕਿ ਬੀਸੀ ਵਿੱਚ 150 ਤੋਂ ਵੱਧ ਦੇਸ਼ਾਂ ਦੇ 175,000 ਅੰਤਰਰਾਸ਼ਟਰੀ ਪੋਸਟ-ਸੈਕੰਡਰੀ ਵਿਿਦਆਰਥੀਆਂ ਵਿੱਚੋਂ, ਲਗਭਗ 54 ਫ਼ੀਸਦੀ ਪ੍ਰਾਈਵੇਟ ਅਦਾਰਿਆਂ ਵਿਚ ਦਾਖ਼ਲ ਹਨ।

Related Articles

Latest Articles