ਸਰੀ, (ਸਿਮਰਜਨਜੀਤ ਸਿੰਘ): ਡੈਲਟਾ ਪੁਲਿਸ ਵੱਲੋਂ ਬੀਤੇ ਦਿਨੀ ਦੋ ਦਿਨਾਂ ਕਮਰਸ਼ੀਅਲ ਵਹੀਕਲ ਇਨਫੋਰਸਮੈਂਟ ਯੂਨਿਟ ਦੇ ਨਾਲ ਮਿਲ ਕੇ ਇੱਕ ਸੜਕ ਸੁਰੱਖਿਆ ਆਪਰੇਸ਼ਨ ਦਾ ਆਯੋਜਨ ਕੀਤਾ ਗਿਆ ਜਿਸ ਦੇ ਤਹਿਤ ਵਪਾਰਕ ਗੱਡੀਆਂ ਦੀ ਚੈਕਿੰਗ ਕੀਤੀ ਗਈ ਅਤੇ ਇਸ ਦੌਰਾਨ ਪਾਇਆ ਗਿਆ ਕਿ ਅੱਧੇ ਤੋਂ ਵੱਧ ਵਪਾਰਿਕ ਗੱਡੀਆਂ ਜਿਵੇਂ ਕਿ ਟਰੱਕ ਅਤੇ ਹੋਰ ਢਵਾਈ ਵਾਲੀਆਂ ਵੱਡੀਆਂ ਗੱਡੀਆਂ ਸਹੀ ਢੰਗ ਨਾਲ ਨਹੀਂ ਰੱਖੇ ਗਏ ਅਤੇ ਉਹ ਅਯੋਗ ਪਾਏ ਗਏ । ਅਧਿਕਾਰੀਆਂ ਨੇ ਕਿਹਾ ਕਿ ਇਹ ਗੱਡੀਆਂ ਸਥਾਨਕ ਸੜਕਾਂ ਤੇ ਖਤਰਾ ਪੈਦਾ ਕਰ ਸਕਦੇ ਹਨ । ਪ੍ਰੈਸ ਰਿਲੀਜ਼ ਦੇ ਅਨੁਸਾਰ ਆਪਰੇਸ਼ਨ ਦੌਰਾਨ ਜਿਨਾਂ ਗੱਡੀਆਂ ਦੇ ਚੈਕਿੰਗ ਕੀਤੀ ਗਈ ਉਹਨਾਂ ਵਿੱਚ ਮਕੈਨਿਕਲ ਤੌਰ ਤੇ ਅਤੇ ਡਰਾਈਵਰ ਯੋਗਤਾ ਨੂੰ ਤਰਜੀਹ ਦਿੱਤੀ ਗਈ ਸੀ ਇਸ ਦੌਰਾਨ ਟਰੱਕ ਅਤੇ ਗੱਡੀ ਦੀਆਂ ਬਰੇਕਾਂ ਟਾਇਰ ਲਾਈਟਾਂ ਸਟੇਰਿੰਗ ਲੋੜ ਡਰਾਈਵਿੰਗ ਲਾਈਸੈਂਸ ਅਤੇ ਡਰਾਈਵਰਾਂ ਦੀ ਫਿਟਨਸ ਦਾ ਮੁਲਾਂਕਣ ਕੀਤਾ ਗਿਆ । ਦੋ ਦਿਨਾਂ ਦੇ ਇਸ ਆਯੋਜਿਤ ਕੀਤੇ ਗਏ ਸੜਕ ਸੁਰੱਖਿਆ ਆਪਰੇਸ਼ਨ ਦੌਰਾਨ 100 ਦੇ ਕਰੀਬ ਟਰੱਕਾਂ ਤੇ ਪਿਕ ਅਪ ਗੱਡੀਆਂ ਛੋਟੇ ਡਿਲੀਵਰੀ ਗੱਡੀਆਂ ਵਪਾਰਕ ਟਰੱਕਾਂ ਦੀ ਚੈਕਿੰਗ ਕੀਤੀ ਗਈ ਅਤੇ ਇਸ ਦੌਰਾਨ 403 ਰਿਪੋਰਟਾਂ ਦਰਜ ਕੀਤੀਆਂ ਗਈਆਂ । ਰਿਪੋਰਟ ਅਨੁਸਾਰ 58ਪ੍ਰਤੀਸ਼ਤ ਦੇ ਕਰੀਬ ਗੱਡੀਆਂ ਨੂੰ ਆਯੋਗ ਕਰਾਰ ਦਿੱਤਾ ਗਿਆ ਜਿਨਾਂ ਨੂੰ ਸੇਵਾਵਾਂ ਵਿੱਚ ਲਿਆਉਣ ਤੋਂ ਪਹਿਲਾਂ ਤੁਰੰਤ ਮਕੈਨੀਕਲ ਜਾਂ ਹੋਰ ਮੁਰੰਮਤ ਦੀ ਜਰੂਰਤ ਸੀ । ਇਸ ਤੋਂ ਇਲਾਵਾ ਗੱਡੀਆਂ ਨੇ ਡਰਾਈਵਰਾਂ ਨੂੰ 17 ਤੋਂ ਵੱਧ ਟਿਕਟਾਂ ਜਾਰੀ ਕੀਤੀਆਂ ਗਈਆਂ ।