ਕੈਨੇਡਾ ਕੱਪ:ਫੀਨਿਕਸ ਹਾਕੀ ਕਲੱਬ ਨੇ ਜਿੱਤਿਆ ਪ੍ਰੀਮੀਅਰ ਵਰਗ ਦਾ ਖਿਤਾਬ

ਦੁਨੀਆਂ ਭਰ ‘ਚੋਂ ਖਿਡਾਰੀਆਂ ਨੇ ਭਾਗ ਲਿਆ

ਸਰੀ:ਬ੍ਰਿਿਟਸ਼ ਕੋਲੰਬੀਆ(ਕੈਨੈਡਾ) ਦੇ ਸ਼ਹਿਰ ਸਰੀ ਦੇ ਟੈਮਾਨਵਿਸ ਪਾਰਕ ਵਿੱਚ ਵੈਸਟ ਕੋਸਟ ਫੀਲਡ ਹਾਕੀ ਸੁਸਾਇਟੀ ਵਲੋਂ ਕਰਵਾਏ ਗਏ ਕੈਨੇਡਾ ਕੱਪ ਕੌਮਾਂਤਰੀ ਫੀਲਡ ਹਾਕੀ ਟੂਰਨਾਮੈਂਟ ਵਿੱਚ ਦੁਨੀਆਂ ਭਰ ਵਿੱਚ ਖਿਡਾਰੀਆਂ ਨੇ ਭਾਗ ਲਿਆ।ਸਭ ਤੋਂ ਸਿਖਰਲੇ ਵਰਗ ਵਿੱਚ ਪ੍ਰੀਮੀਅਰ ਡਿਵੀਜ਼ਨ  ਵਿੱਚ ਭਾਗ ਲੈਣ ਲਈ ਸਿਰਕੱਢ ਕਲੱਬਾਂ ਨੇ ਹਾਮੀ ਭਰੀ।ਇਸ ਵਰਗ ਵਿੱਚ ਮੇਜ਼ਬਾਨ ਵੈਸਟ ਕੋਸਟ ਤੋਂ ਇਲਾਵਾ ਯੂਬਾ ਬ੍ਰਦਰਜ਼, ਇਡੀਅਨ ਜਿੰਮਖਾਨਾ ਇੰਗਲੈਂਡ,ਤਸਵਰ ਇਲੈਵਨ,ਵਿੰਨੀਪੈਗ ਰੋਵਰਜ਼, ਫੀਨਿਕਸ ਫੀਲਡ ਹਾਕੀ ਕਲੱਬ,ਗੋਬਿੰਦ ਸਰਵਰ,ਇੰਡੀਆ ਕਲੱਬ ਸਰੀ,ਯੂਨਾਈਟਿਡ ਕਲੱਬ ਸਰੀ ਦਸਮੇਸ਼ ਕਲੱਬ ਦੀਆਂ ਟੀਮਾਂ ਖੇਡੀਆਂ।

         ਪ੍ਰੀਮੀਅਰ ਵਰਗ ਦੇ ਪੂਲ ਮੈਚਾਂ ਤੋਂ ਬਾਅਦ ਅਮਰੀਕਨ ਕਲੱਬਾਂ ਯੂਬਾ ਬ੍ਰਦਰਜ਼ ਅਤੇ ਫੀਨਿਕਸ  ਫੀਲਡ ਹਾਕੀ ਕਲੱਬ ਵਿਚਕਾਰ ਫਾਈਨਲ ਮੈਚ ਖੇਡਿਆ ਗਿਆ ਜਿਸ ਵਿੱਚ ਫੀਨਿਕਸ ਕਲੱਬ ਦੀ ਟੀਮ 4-2 ਦੇ ਫਰਕ ਨਾਲ਼ ਜੇਤੂ ਰਹੀ।ਜੇਤੂ ਟੀਮ ਨੂੰ ਸ਼ਾਨਦਾਰ ਕੱਪ ਤੋਂ ਇਲਾਵਾ ਸੰਘੇੜਾ ਬ੍ਰਦਰਜ਼ ਅਤੇ ਅਪਨਾ ਗਰੁੱਪ ਵਲੋਂ ਸਪਾਂਸਰ 10 ਹਜ਼ਾਰ ਡਾਲਰ ਦਾ ਨਕਦ ਇਨਾਮ ਦਿੱਤਾ ਗਿਆ।ਉਪ ਜੇਤੂ ਯੂਬਾ ਬ੍ਰਦਰਜ਼ ਨੂੰ ਪੰਜ ਹਜ਼ਾਰ ਡਾਲਰ ਦੀ ਇਨਾਮੀ ਰਾਸ਼ੀ ਮਿਲੀ।ਮੇਜ਼ਬਾਨ ਵੈਸਟ ਕੋਸਟ ਟੀਮ ਇਸ ਵਰਗ ਵਿੱਚੋਂ ਤੀਜੇ ਅਤੇ ਤਸਵਰ ਇਲੈਵਨ ਦੀ ਚੌਥੇ ਸਥਾਨ ਤੇ ਰਹੀ।

ਸੋਸ਼ਲ ਵਰਗ: ਕੈਨੇਡਾ ਕੱਪ ਦੇ ਦੂਜੇ ਵਰਗ ਸ਼ੋਸ਼ਲ ਡਿਵੀਜ਼ਨ ਵਿੱਚ 16 ਟੀਮਾਂ ਦੇ ਚਾਰ ਪੂਲ ਬਣਾਏ ਗਏ।ਪੂਲ ‘ਏ’ ਵਿੱਚ ਵੈਸਟ ਕੋਸਟ ਕਿੰਗਜ਼(ਬਲਿਊ),ਮਾਸਟਰ ਇਲੈਵਨ, ਫੇਅਰਫੀਲਡ ਕਲੱਬ ਅਮਰੀਕਾ,ਇਲੀਟ ਕਲੱਬ ਸਰੀ, ਪੂਲ ‘ਬੀ’ ਵਿੱਚ ਵੌਲਵਰਿਨਜ਼ ਐਬਸਫੋਰਡ,ਪੈਂਥਰਜ਼ ਸਰੀ,ਕਿੰਗਜ਼ ਇਲੈਵਨ ਕੈਲਗਰੀ,ਵੈਸਟ ਕੋਸਟ(ਰੈਡ),ਪੂਲ ‘ਸੀ’ ਵਿੱਚ ਯੂਬਾ ਬ੍ਰਦਰਜ਼ ਅਮਰੀਕਾ,ਇੰਡੀਆ ਕਲੱਬ ਸਰੀ,ਸੁਰਿੰਦਰ ਲਾਇਨਜ਼(ਬੀ),ਐਮ ਵੀ ਪੀ ਐਲ, ਪੂਲ ‘ਡੀ’ ਵਿੱਚ ਸੁਰਿੰਦਰ ਲਾਇਨਜ਼(ਏ),ਵਿਕਟੋਰੀਆ,ਯੂਨਾਈਟਿਡ ਬ੍ਰਦਰਜ਼ ਅਤੇ ਦਸ਼ਮੇਸ਼ ਕਲੱਬ ਦੀਆਂ ਟੀਮਾਂ ਖੇਡੀਆਂ।ਫਾਈਨਲ ਵਿੱਚ ਸੁਰਿੰਦਰ ਲਾਇਨਜ਼ ਕਲੱਬ ਦੀ ਟੀਮ ਨੇ ਵੈਸਟ ਕੋਸਟ ਨੂੰ ਹਰਾ ਕੇ ਇਹ ਖਿਤਾਬ ਆਪਣੇ ਨਾਮ ਕਰ ਲਿਆ।

ਕੁੜੀਆਂ:ਕੈਨੇਡਾ ਕੱਪ ਫੀਲਡ ਹਾਕੀ ਕੌਮਾਂਤਰੀ ਟੂਰਨਾਮੈਂਟ ਵਿੱਚ ਇਸ ਵਾਰ ਕੁੜੀਆਂ ਦੀਆਂ ਸੀਨੀਅਰ ਟੀਮਾਂ ਦੀ ਐਂਟਰੀ ਨੇ ਨਵੇਂ ਰਿਕਾਰਡ ਕਾਇਮ ਕਰ ਦਿੱਤੇ ਹਨ।ਉਤਰੀ ਅਮਰੀਕਾ ਵਿੱਚ ਕਿਸੇ ਵੀ ਪੰਜਾਬੀ ਟੂਰਨਾਮੈਂਟਾਂ ਦੀ ਗੱਲ ਕਰੀਏ ਤਾਂ ਹੁਣ ਤੱਕ ਕਿਸੇ ਵੀ ਟੂਰਨਾਮੈਂਟ ਵਿੱਚ ਕੁੜੀਆਂ ਦੀਆਂ ਐਨੀਆਂ ਸੀਨੀਅਰ ਟੀਮਾਂ ਨਹੀਂ ਖੇਡੀਆਂ।ਟੀਮਾਂ ਨੂੰ 2 ਪੂਲਾਂ ਵਿੱਚ ਵੰਡਿਆ ਗਿਆ ਹੈ।ਪੂਲ ‘ਏ’ ਵਿੱਚ ਵੈਸਟ ਕੋਸਟ ਕਿੰਗਜ਼,ਫਰੇਜ਼ਰ ਵੈਲੀ ਐਬਸਫੋਰਡ,ਬੀਸੀ ਵਾਈਟ ,ਪੀਏ-15 ਮੈਕਸੀਕੋ,ਪੂਲ ‘ਬੀ’ ਵਿੱਚ ਕੈਲਗਰੀ ਯੂਨੀਵਰਸਿਟੀ,ਇੰਡੀਆ ਕਲੱਬ ਸਰੀ,ਈਗਲਜ਼ ਕਲੱਬ ਮੈਕਸੀਕੋ ਅਤੇ ਬੀਸੀ ਬਲਿਊ ਦੀਆਂ ਟੀਮਾਂ ਖੇਡੀਆਂ। ਈਗਲ ਕਲੱਬ ਮੈਕਸੀਕੋ ਨੇ ਵੈਸਟ ਕੋਸਟ ਕਲੱਬ ਸਰੀ ਨੂੰ ਹਰਾ ਕੇ ਟਰਾਫੀ ਤੋਂ ਇਲਾਵਾ 5 ਹਜ਼ਾਰ ਦਾ ਨਕਦ ਇਨਾਮ ਜਿੱਤ ਲਿਆ ਜਿਹੜਾ ਮਨਦੀਪ ਧਾਲੀਵਾਲ ਦੀ ਯਾਦ ਵਿੱਚ ਜਗਤਾਰ ਧਾਲੀਵਾਲ ਵਲੋਂ ਦਿੱਤਾ ਗਿਆ।

ਅੰਡਰ-16 ਉਮਰ ਵਰਗ ਵਿੱਚ ਪੈਂਥਰਜ਼ ਫੀਲਡ ਹਾਕੀ ਕਲੱਬ ਨੇ ਪਹਿਲਾ ਅਤੇ ਯੂਨਾਈਟਿਡ ਕਲੱਬ ਕੈਲਗਰੀ ਨੇ ਦੂਜਾ ਸਥਾਨ ਹਾਸਲ ਕੀਤਾ।ਵਿਅਕਤੀਗਤ ਤੌਰ ਤੇ ਵਧੀਆ ਪ੍ਰਦਰਸ਼ਨ ਕਰਨ ਵਾਲੇ ਪੰਜ ਖਿਡਾਰੀਆਂ ਨੂੰ ਆਈਡਲ ਸਾਈਨ ਅਤੇ ਆਈਡਲ ਅਪਲਿਫਟਰ ਦੇ ਲੱਕੀ ਜੌਹਲ ਤੇ ਲਵਲੀ ਜੌਹਲ ਵਲੋਂ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ।12 ਸਾਲ ਤੋਂ ਘੱਟ ਉਮਰ ਖਿਡਾਰੀਆਂ ਦੇ ਮੈਚ ਵੀ ਕਰਵਾਏ ਗਏ ਜਿਸ ਵਿੱਚ ਨਵੀਂ ਉਮਰ ਦੇ ਖਿਡਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ।ਵੈਸਟ ਕੋਸਟ ਫੀਲਡ ਹਾਕੀ ਸੁਸਾਇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਮਾਂਗਟ ਨੇ ਕੈਨੇਡਾ ਕੱਪ ਨੂੰ ਸਫਲ ਬਣਾਉਣ ਲਈ ਖਿਡਾਰੀਆਂ,ਵਲੰਟੀਅਰਾਂ,ਟੈਕਨੀਕਲ ਸਟਾਫ,ਸਪਾਂਸਰਾਂ ਤੇ ਦਰਸ਼ਕਾਂ ਦਾ ਧੰਨਵਾਦ ਕੀਤਾ।ਕਲੱਬ ਵਲੋਂ ਊਧਮ ਸਿੰਘ ਹੁੰਦਲ,ਤਰਨਜੀਤ ਸਿੰਘ ਹੇਅਰ,ਨਵੀ ਦਿਓਲ, ਹਰਵਿੰਦਰ ਸਰਾਂ,ਸੁਖਵਿੰਦਰ ਕੁਲਾਰ,ਸੁਖ ਗਿੱਲ,ਮਲਕੀਤ ਸਿੰਘ ਪਾਹਲ,ਸਤਵੰਤ ਸਿੰਘ ਅਟਵਾਲ,ਚਮਕੌਰ ਸਿੰਘ ਗਿੱਲ,ਗਗਨਦੀਪ ਤੁੰਗ,ਇਸਤਿੰਦਰ ਥਿੰਦ,ਗਗਨ ਥਿੰਦ,ਪ੍ਰੀਤ ਢੱਟ,ਰਾਣਾ ਕੁਲਾਰ, ਬੱਬਲ ਬੈਂਸ ਅਤੇ ਹਰਜਿੰਦਰ ਬੈਂਸ ਨੇ ਟੂਰਨਾਮੈਂਟ ਨੂੰ ਹਰ ਪੱਖੋਂਸ ਫਲ ਬਣਾਉਣ ਲਈ ਦਿਨ ਰਾਤ ਕੰਮ ਕੀਤਾ।ਗੁਰੂਦੁਆਰਾ ਦਸ਼ਮੇਸ਼ ਦਰਬਾਰ ਅਤੇ ਨਿੱਜਰ ਟਰੱਕਿੰਗ ਵਲੋਂ ਮਹਿਮਾਨਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ।

Exit mobile version