9.9 C
Vancouver
Saturday, November 23, 2024

ਗਾਜ਼ਾ ਪੱਟੀ ਨੇੜੇ ਕੈਨੇਡੀਅਨ ਨਾਗਰਿਕ ਦੀ ਗੋਲੀ ਮਾਰ ਕੇ ਹੱਤਿਆ

ਸਰੀ, (ਸਿਮਰਨਜੀਤ ਸਿੰਘ): ਇਜ਼ਰਾਈਲ ਵਿੱਚ ਇੱਕ ਕਨੇਡੀਅਨ ਨਾਗਰਿਕ ਦੀ ਗੋਲੀ ਮਾਰ ਕੇ ਹੱਤਿਆ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਜਰਾਇਲੀ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਗਾਜ਼ਾ ਪੱਟੀ ਦੀ ਸਰਹੱਦ ਦੇ ਨੇੜੇ ਸੁਰੱਖਿਆ ਅਧਿਕਾਰੀਆਂ ਵੱਲੋਂ ਇੱਕ ਕੈਨੇਡੀਅਨ ਨਾਗਰਿਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਜਰਾਇਲੀ ਫੌਜ ਦਾ ਕਹਿਣਾ ਹੈ ਕਿ ਇਹ ਵਿਅਕਤੀ ਗਾਜ਼ਾ ਪੱਟੀ ਤੋਂ ਸਿਰਫ 300 ਮੀਟਰ ਦੂਰੀ ਤੇ ਹਾਸਰਾ ਸ਼ਹਿਰ ਦੇ ਨੇੜੇ ਪਹੁੰਚ ਗਿਆ ਸੀ। ਫੌਜ ਦਾ ਕਹਿਣਾ ਹੈ ਕਿ ਇੱਕ ਵਿਅਕਤੀ ਨੇ ਉਸਨੂੰ ਚਾਕੂ ਦੀ ਨੋਕ ਤੇ ਗੱਡੀ ਛੱਡਣ ਲਈ ਗਿਆ ਅਤੇ ਕੈਨੇਡੀਅਨ ਨਾਗਰਿਕ ਗੱਡੀ ਛੱਡ ਕੇ ਸਥਾਨਿਕ ਸੁਰੱਖਿਆ ਬਲ ਕੋਲ ਪਹੁੰਚ ਗਿਆ ਅਤੇ ਉਸ ਸਮੇਂ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਸਬੰਧੀ ਇੱਕ ਵੀਡੀਓ ਵੀ ਜਾਰੀ ਕੀਤੀ ਗਈ ਹੈ। ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਸੁਰੱਖਿਆ ਅਧਿਕਾਰੀ ਗੱਡੀ ਵਿੱਚੋਂ ਇੱਕ ਵਿਅਕਤੀ ਨੂੰ ਬਾਹਰ ਨਿਕਲਣ ਦਾ ਇਸ਼ਾਰਾ ਕਰਦੇ ਹਨ ਜਿਸ ਤੋਂ ਬਾਅਦ ਜਿਸ ਤੋਂ ਬਾਅਦ ਵਿਅਕਤੀ ਬਾਹਰ ਨਿਕਲਦਾ ਹੈ ਅਤੇ ਥੋੜੀ ਦੂਰ ਦੌੜਦੇ ਹੋਏ ਜਮੀਨ ਤੇ ਡਿੱਗ ਜਾਂਦਾ ਹੈ। ਬਾਅਦ ਵਿੱਚ ਉਸਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਜਾਂਦੀ ਹੈ। ਉਧਰ ਇਜਰਾਇਲ ਵਿੱਚ ਕੈਨੇਡੀਅਨ ਰਾਜਦੂਤ ਨੇ ਸੋਸ਼ਲ ਮੀਡੀਆ ਤੇ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਰਿਪੋਰਟਾਂ ਅਜੇ ਸਪਸ਼ਟ ਨਹੀਂ ਹਨ। ਇਹ ਵੀ ਸਪਸ਼ਟ ਨਹੀਂ ਹੈ ਕਿ ਵਿਅਕਤੀ ਕੈਨੇਡੀਅਨ ਸੀ ਜਾਂ ਅਮਰੀਕਨ ਕਿਉਂਕਿ ਕੁਝ ਦਾਵਿਆਂ ਵਿੱਚ ਉਹ ਵਿਅਕਤੀ ਅਮਰੀਕੀ ਨਾਗਰਿਕ ਵੀ ਕਿਹਾ ਜਾ ਰਿਹਾ ਹੈ। ਉਹਨੇ ਕਿਹਾ ਕਿ ਅਜੇ ਸਾਰੀ ਘਟਨਾ ਦੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਅਤੇ ਜਾਂਚ ਪੂਰੀ ਹੋ ਜਾਣ ਤੋਂ ਬਾਅਦ ਹੀ ਇਹੀ ਗੱਲਾਂ ਸਪਸ਼ਟ ਹੋ ਸਕਦੀਆਂ ਹਨ। ਜ਼ਿਕਰਯੋਗ ਹੈ ਕਿ ਇਜਰਾਇਲੀ ਫੌਜ ਨੇ ਗਾਜ਼ਾ ਪੱਟੀ ਨੇੜੇ ਭੀੜ ਭਾਣ ਵਾਲੇ ਇਲਾਕੇ ਨੂੰ ਖਾਲੀ ਕਰਨ ਦੇ ਆਦੇਸ਼ ਦਿੱਤੇ ਸਨ। ਜਦੋਂ ਕਿ ਸਥਾਨਕ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਪਿਛਲੇ ਨੌ ਮਹੀਨਿਆਂ ਦੀ ਲੜਾਈ ਦੇ ਦੌਰਾਨ ਹੁਣ ਤੱਕ 40 ਹਜਾਰ ਤੋਂ ਵੱਧ ਫੀਲੀਸਤਨੀ ਇਸ ਜੰਗ ਦੌਰਾਨ ਮਾਰੇ ਜਾ ਚੁੱਕੇ ਹਨ।

Related Articles

Latest Articles