3.6 C
Vancouver
Sunday, January 19, 2025

ਚਿਲੀਵੈਕ ਤੋਂ ਲਾਪਤਾ ਵਿਅਕਤੀ ਦੀ ਫਰੇਜ਼ਰ ਨਦੀ ਨੇੜਿਓਂ ਮਿਲੀ ਲਾਸ਼

ਸਰੀ, (ਸਿਮਰਨਜੀਤ ਸਿੰਘ): ਬੀਤੇ ਕੁਝ ਦਿਨਾਂ ਤੋਂ ਚਿਲੀਵੈਕ ਨੇੜੇ ਲਾਪਤਾ ਇੱਕ ਵਿਅਕਤੀ ਦੀ ਲਾਸ਼ ਫਰੇਜ਼ਰ ਨਦੀ ਦੇ ਨੇੜੇ ਮਿਲੀ ਹੈ ਚਿਲੀਵੈਕ ਆਰਸੀਐਮਪੀ ਅਧਿਕਾਰੀਆਂ ਨੇ ਕਿਹਾ ਕਿ ਡੋਨਾਲਡ ਅਲਾਰੀ ਜੋ ਕਿ ਪਿਛਲੇ ਕਈ ਦਿਨਾਂ ਤੋਂ ਲਾਪਤਾ ਸੀ ਆਖਰ ਉਸਦੀ ਲਾਸ਼ ਫਰੇਜ਼ਰ ਨਦੀ ਦੇ ਨੇੜੇ ਮਿਲੀ ਹੈ ਸ਼ੁਰੂਆਤੀ ਜਾਂਚ ਦੌਰਾਨ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮੌਤ ਸ਼ਕੀਨ ਨਹੀਂ ਜਾਪਦੀ । ਉਹਨਾਂ ਕਿਹਾ ਕਿ ਡੋਨਾਲਡ ਦੀ ਲਾਸ਼ ਆਈਲੈਂਡ 22 ਵੱਲ ਜਾਣ ਵਾਲੀ ਸੜਕ ਕਿਨਾਰੇ ਫਰੇਜ਼ਰ ਨਦੀ ਵਿੱਚੋਂ ਮਿਲੀ ਹੈ । ਅਧਿਕਾਰੀਆਂ ਦੇ ਕਹਿਣਾ ਹੈ ਕਿ ਉਹ ਉੱਥੇ ਆਪਣੇ ਦੋਸਤਾਂ ਦੀ ਉਡੀਕ ਕਰ ਰਿਹਾ ਸੀ । ਤੇ ਨਾਲ ਲਾਰੀ ਦੀ ਬਜ਼ੁਰਗ ਮਾਂ ਦਾ ਕਹਿਣਾ ਹੈ ਕਿ ਉਹ ਉਸ ਦਾ ਇਕਲੌਤਾ ਪੁੱਤ ਸੀ ਜੋ ਉਸ ਦੀ ਦੇਖਭਾਲ ਕਰ ਰਿਹਾ ਸੀ ਉਸਦੀ ਮੌਤ ਤੋਂ ਬਾਅਦ ਪਰਿਵਾਰ ਗਹਿਰੇ ਸਦਮੇ ਵਿੱਚ ਹੈ । ਅਧਿਕਾਰੀਆਂ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਅਨੁਸਾਰ ਡੋਨਾਲਡ ਲਲਾਰੀ ਜਿਸ ਦੀ ਉਮਰ 57 ਸਾਲ ਦੇ ਕਰੀਬ ਹੈ ਆਪਣੀ ਛੋਟੀ ਕਿਸ਼ਤੀ ਵਿੱਚ ਸਵਾਰ ਹੋ ਕੇ ਸ਼ਨੀਵਾਰ ਨੂੰ ਨਦੇ ਵੱਲ ਗਿਆ ਸੀ ਜਿਸ ਤੋਂ ਬਾਅਦ ਉਹ ਮੁੜ ਵਾਪਸ ਘਰ ਵੱਲ ਨਹੀਂ ਆਇਆ । ਉਸਦੀ ਗੁਮਸ਼ੁਦਗੀ ਦੀ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਉਸ ਦੀ ਭਾਲ ਸ਼ੁਰੂ ਕੀਤੀ ਗਈ ਅਤੇ ਬੀਤੇ ਕੱਲ ਫਰੀਜ਼ਨ ਨਦੀ ਦੇ ਕਿਨਾਰੇ ਉਸ ਦੀ ਲਾਸ਼ ਮਿਲੀ । ਅਧਿਕਾਰੀਆਂ ਨੇ ਕਿਹਾ ਕਿ ਰੋਨਾਲਡ ਲਾਰੀ ਕਿਸ਼ਤੀ ਨੂੰ ਲੋਡ ਕਰ ਰਿਹਾ ਸੀ ਅਤੇ ਹੋ ਸਕਦਾ ਹੈ ਉਹ ਫਿਸਲ ਕੇ ਨਦੀ ਵਿੱਚ ਜਾ ਡਿੱਗਾ। ਆਰਸੀਐਮਪੀ ਅਧਿਕਾਰੀਆਂ ਨੇ ਕਿਹਾ ਕਿ ਘਟਨਾ ਸਥਲ ਦੇ ਕੁਝ ਸ਼ੱਕੀ ਚੀਜ਼ਾਂ ਵੀ ਮਿਲੀਆਂ ਹਨ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ।

Related Articles

Latest Articles