ਟਰਾਂਟੋ ਵਿੱਚ ਇਸ ਹਫ਼ਤੇ ਦੁਬਾਰਾ ਫਿਰ ਤੂਫਾਨ ਆਉਣ ਦੀ ਸੰਭਾਵਨਾ

ਸਰੀ, (ਸਿਮਰਨਜੀਤ ਸਿੰਘ): ਟੋਰਾਂਟੋ ਵਿੱਚ ਜੁਲਾਈ ਮਹੀਨੇ ਤੂਫਾਨ ਆਉਣ ਦੇ ਨਾਲ ਨਾਲ ਕਾਫ਼ੀ ਜ਼ਿਆਦਾ ਮੀਂਹ ਵੀ ਪਿਆ ਜਿਸ ਤੋਂ ਬਾਅਦ ਅਧਿਕਾਰੀਆਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਕਿ ਕਈ ਰਿਕਾਰਡ ਟੁੱਟ ਗਏ ਹਨ। ਟੋਰੋਂਟੋ ਵਿੱਚ ਜੁਲਾਈ ਮਹੀਨੇ ਪਏ ਰਿਕਾਰਡ ਤੋੜ ਮੀਂਹ ਬਾਰੇ ਇਨਵਾਇਰਮੈਂਟ ਐਂਡ ਕਲਾਈਮੇਟ ਚੇਂਜ ਕੈਨੇਡਾ ਵਿਭਾਗ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਕਿਹਾ ਕਿ ਜੁਲਾਈ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਹੀ ਟੋਰਾਂਟੋ ਵਿੱਚ 186 ਮਿਲੀਮੀਟਰ ਤੱਕ ਮੀਂਹ ਪੈ ਗਿਆ। ਜਿਸ ਵਿੱਚ ਕਰੀਬ ਅੱਧ ਤੋਂ ਜ਼ਿਆਦਾ ਸਿਰਫ਼ ਇਕੋ ਦਿਨ ਮੰਗਲਵਾਰ ਨੂੰ ਹੀ ਪੈ ਗਿਆ ਸੀ ਅਤੇ ਹੁਣ ਬੁੱਧਵਾਰ ਨੂੰ ਵੀ ਦੁਬਾਰਾ ਤੋਂ ਫਿਰ ਮੀਂਹ ਪੈਣ ਤੋਂ ਬਾਅਦ ਹਾਲਾਤ ਪਹਿਲਾਂ ਵਰਗੇ ਬਣਦੇ ਜਾ ਰਹੇ ਹਨ। ਵਿਭਾਗ ਦਾ ਕਹਿਣਾ ਹੈ ਕਿ 186 ਮਿਲੀਮੀਟਰ ਤੱਕ ਹੁਣ ਤੱਕ ਮੀਹ ਜੁਲਾਈ ਮਹੀਨੇ ਵਿੱਚ ਦਰਜ ਕੀਤਾ ਜਾ ਚੁੱਕਿਆ ਜੋ ਕਿ ਸਾਲ 2008 ਵਿੱਚ ਅਜਿਹਾ ਹੋਇਆ ਸੀ ਜਦੋਂ 193 ਮਿਲੀਮੀਟਰ ਤੱਕ ਜੁਲਾਈ ਮਹੀਨੇ ਮੀਂਹ ਪਿਆ ਸੀ। ਬੀਤੇ ਕੱਲ੍ਹ ਬੁੱਧਵਾਰ ਦੀ ਦੁਪਹਿਰ ਨੂੰ ਫਿਰ ਦੁਬਾਰਾ ਤੂਫਾਨ ਆਇਆ ਜਿਸ ਮੌਕੇ 19 ਮਿਲੀਮੀਟਰ ਤੱਕ ਹੋਰ ਮੀਂਹ ਪਿਆ। ਇਸ ਦੌਰਾਨ ਸ਼ਹਿਰ ਦੇ ਵਿੱਚ ਮੀਂਹ ਕਾਰਨ ਕਈ ਸਰਵਿਿਸਸ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਰਹੀਆਂ। ਪਿਛਲੇ ਹਫਤੇ ਸੜਕਾਂ ਦੇ ਉੱਤੇ ਥਾਂ-ਥਾਂ ਤੇ ਪਾਣੀ ਖੜਾ ਸੀ ਜਿਸ ਕਰਕੇ ਲੋਕਾਂ ਨੂੰ ਕੰਮ ਤੇ ਜਾਣ ਲਈ ਵੀ ਕਾਫੀ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਕੈਨੇਡਾ ਦੇ ਵਾਤਾਵਰਣ ਵਿਭਾਗ ਵੱਲੋਂ ਭਵਿੱਖਬਾਣੀ ਕੀਤੀ ਜਾ ਰਹੀ ਹੈ ਆਉਂਦੇ ਸੋਮਵਾਰ ਤੇ ਮੰਗਲਵਾਰ ਨੂੰ ਦੁਬਾਰਾ ਤੋਂ ਮੀਂਹ ਪੈ ਸਕਦਾ।

Exit mobile version