ਸਰੀ, (ਸਿਮਰਨਜੀਤ ਸਿੰਘ): ਰਿਚਮੰਡ ਵਿੱਚ ਇੱਕ ਨਕਲੀ ਪਲਿਸ ਵਾਲੇ ਵਲੋਂ ਡੇਢ ਮਿਲੀਅਨ ਡਾਲਰ ਤੋਂ ਵੱਧ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਥਾਨਕ ਪੁਲਿਸ ਨੇ ਆਮ ਲੋਕਾਂ ਨੂੰ ਵੀ ਸਾਵਧਾਨ ਰਹਿਣ ਵਾਸਤੇ ਕਿਹਾ ਹੈ। ਪੁਲਿਸ ਨੇ ਕਿਹਾ ਕਿ ਉਹਨਾਂ ਕੋਲ ਬੀਤੇ ਦਿਨੀਂ ਇੱਕ ਸ਼ਿਕਾਇਤ ਪਹੁੰਚੀ ਜਿੱਥੇ ਉਹਨਾਂ ਕਿਹਾ ਕਿ ਇੱਕ ਵਿਅਕਤੀ ਨੇ ਦੱਸਿਆ ਕਿ ਉਸ ਨੂੰ ਇੱਕ ਚਾਈਨਜ਼ਿ ਪੁਲਿਸ ਵਾਲੇ ਦਾ ਫੋਨ ਆਇਆ ਅਤੇ ਚਾਈਨੀਜ਼ ਪੁਲਿਸ ਵਾਲੇ ਕਿਹਾ ਕਿਹਾ ਕਿ ਉਸ ਵਿਅਕਤੀ ਖਿਲਾਫ ਹਾਂਗਕਾਂਗ ਵਿੱਚ ਵਾਰੰਟ ਜਾਰੀ ਹੋਏ ਹਨ ਅਤੇ ਇਸ ਮਾਮਲੇ ਦੇ ਨਿਪਾਰੇ ਲਈ ਨਕਲੀ ਪੁਲਿਸ ਵਾਲਿਆਂ ਨੇ ਵਿਅਕਤੀ ਤੋਂ ਮੋਟੀ ਰਕਮ ਠੱਗ ਲਈ ਹੈ।
ਸਥਾਨਕ ਪੁਲਿਸ ਅਧਿਕਾਰੀਆਂ ਦਾ ਕਹਿਣਾ ਕਿ ਫੋਨ ਤੇ ਗੱਲ ਕਰਨ ਸਮੇਂ ਅਜਿਹੇ ਠੱਗ ਇਸ ਤਰੀਕੇ ਨਾਲ ਗੱਲ ਕਰਦੇ ਨੇ ਕਿ ਉਹਨਾਂ ਦੇ ਉੱਤੇ ਪੀੜਤਾਂ ਨੂੰ ਵਿਸ਼ਵਾਸ ਹੋ ਜਾਂਦਾ ਕਿਉਂਕਿ ਉਹ ਪੀੜਤ ਨੂੰ ਕਈ ਤਰੀਕਿਆਂ ਨਾਲ ਡਰਾਉਂਦੇ ਧਮਕਾਉਂਦੇ ਹਨ ਤਾਂ ਕਿ ਪੀੜ੍ਹਤ ‘ਤੇ ਦਬਾਅ ਬਣਾਇਆ ਜਾ ਸਕੇ ਅਤੇ ਮੰਗਾਂ ਪੂਰੀਆਂ ਕਰਵਾਈਆਂ ਜਾ ਸਕਣ। ਇਹੋ ਕਾਰਨ ਹੈ ਕਿ ਡੇਢ ਬਿਲੀਅਨ ਡਾਲਰ ਤੋਂ ਵੱਧ ਇੱਕ ਵਿਅਕਤੀ ਲੁੱਟ ਲਏ ਗਏ ਹਨ।
ਰਿਚਮੰਡ ਆਰਸੀਐਮਪੀ ਨੇ ਲੋਕਾਂ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ਲੋਕ ਅਜਿਹੇ ਝਾਂਸੇ ਵਿੱਚ ਨਾ ਆਉਣ। ਰਿਚਮੰਡ ਆਰਸੀਐਮਪੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤਾਂ ਜੋ ਸਥਾਨਕ ਭਾਈਚਾਰੇ ਵਿੱਚ ਇਸ ਸਬੰਧੀ ਜਾਗਰੂਕਤਾ ਫੈਲਾਈ ਜਾ ਸਕੇ ਅਤੇ ਭਵਿੱਖ ਵਿੱਚ ਲੋਕਾਂ ਨੂੰ ਅਜਿਹੇ ਫਰੋਡ ਦਾ ਸ਼ਿਕਾਰ ਹੋਣ ਤੋਂ ਰੋਕਿਆ ਜਾ ਸਕੇ। ਰਿਚਮੰਡ ਆਰਸੀਐਮਪੀ ਅਧਿਕਾਰੀਆਂ ਨੇ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਖਾਸ ਤੌਰ ਉੱਤੇ ਏਸ਼ੀਅਨ ਭਾਈਚਾਰਿਆਂ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਿਸ ਦੇ ਬਾਰੇ ਉਹ ਆਮ ਲੋਕਾਂ ਨੂੰ ਵੀ ਸਾਵਧਾਨ ਰਹਿਣ ਦੇ ਲਈ ਕਹਿ ਰਹੇ ਹਨ। ਰਿਚਮੰਡ ਆਰਸੀਐਮਪੀ ਅਧਿਕਾਰੀਆਂ ਨੇ ਕਿਹਾ ਕਿ ਜੇਕਰ ਕੋਈ ਵੀ ਤੁਹਾਨੂੰ ਫੋਨ ਕਰਕੇ ਕਿਸੇ ਵੀ ਤਰ੍ਹਾਂ ਦੀ ਰਕਮ ਮੰਗਦਾ ਜਾਂ ਫਿਰ ਬਿਟਕੋਇਨ ਦੀ ਗੱਲ ਕਰਦਾ ਤਾਂ ਅਜਿਹੇ ਵਿੱਚ ਫੋਨ ਤੁਰੰਤ ਕੱਟ ਦਿੱਤਾ ਜਾਵੇ ਅਤੇ ਜੇਕਰ ਤੁਹਾਡੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਫਰੋਡ ਹੁੰਦਾ ਹੈ ਤਾਂ ਤੁਸੀਂ ਕੈਨੇਡੀਅਨ ਐਂਟੀ ਫਰੋਡ ਸੈਂਟਰ ਦੀ ਵੈਬਸਾਈਟ ਦੇ ਉੱਤੇ ਜਾ ਕੇ ਹੋਰ ਜਾਣਕਾਰੀ ਵੀ ਲੈ ਸਕਦੇ ਹੋ ਅਤੇ ਉੱਥੇ ਵੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ।