ਭਾਰਤ ਵਲੋਂ ਓਲੰਪਿਕ ਖੇਡਣ ਵਾਲੇ 20 ਫੀਸਦੀ ਖਿਡਾਰੀ ਪੰਜਾਬੀ

ਇੰਡੀਆ ਦੇ 117 ਓਲੰਪਿਕ ਖਿਡਾਰੀਆਂ ਵਿੱਚੋਂ 19 ਖਿਡਾਰੀ ਸਿੱਧਾ ਪੰਜਾਬ ਨਾਲ ਸਬੰਧ ਰੱਖਦੇ ਹਨ ਇਹ ਸਿੱਖ ਪੰਜਾਬੀ ਐਥਲੀਟ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਇੰਡੀਆ ਵੱਲੋਂ ਓਲੰਪਿਕ ਖੇਡਣ ਲਈ ਪੈਰਿਸ ਜਾਰ ਰਹੇ ਹਨ । ਭਾਰਤ ਵੱਲੋਂ ਓਲੰਪਿਕ ਖੇਡਣ ਲਈ ਪੈਰਿਸ ਭੇਜੇ ਜਾਣ ਵਾਲੇ ਖਿਡਾਰੀਆਂ ਵਿੱਚੋਂ 20 ਫੀਸਦੀ ਖਿਡਾਰੀ ਪੰਜਾਬ ਨਾਲ ਸੰਬੰਧ ਰੱਖਦੇ ਹਨ ਜਦੋਂ ਕਿ ਭਾਰਤ ਵਿੱਚ ਸਿੱਖਾਂ ਦੀ ਗਿਣਤੀ ਸਿਰਫ ਦੋ ਫੀਸਦੀ ਬਣਦੀ ਹੈ । ਸਭ ਤੋਂ ਵੱਧ ਪੰਜਾਬੀ ਖਿਡਾਰੀ ਭਾਰਤ ਦੀ ਹਾਕੀ ਟੀਮ ਵਿੱਚ ਸ਼ਾਮਿਲ ਹੋਏ ਹਨ। ਤੇ ਭਾਰਤ ਦੀ ਹਾਕੀ ਟੀਮ ਦਾ ਕਪਤਾਨ ਵੀ ਪੰਜਾਬੀ ਖਿਡਾਰੀ ਹੈ। ਦੂਜੇ ਪਾਸੇ  ਤਜ਼ਰਬੇਕਾਰ ਤਰੁਣਦੀਪ ਰਾਏ ਅਤੇ ਦੀਪਿਕਾ ਕੁਮਾਰੀ ਆਪਣੇ ਚੌਥੇ ਓਲੰਪਿਕ ਵਿੱਚ ਹਿੱਸਾ ਲੈ ਰਹੇ ਹਨ। ਉਸ ਦੀ ਅਗਵਾਈ ‘ਚ ਟੀਮ ਨੂੰ ਤਰਜੀਹੀ ਡਰਾਅ ਹਾਸਲ ਕਰਨ ਲਈ ਕੁਆਲੀਫਿਕੇਸ਼ਨ ‘ਚ ਘੱਟੋ-ਘੱਟ ਚੋਟੀ ਦੇ 10 ‘ਚ ਜਗ੍ਹਾ ਬਣਾਉਣੀ ਹੋਵੇਗੀ। ਹਰੇਕ ਤੀਰਅੰਦਾਜ਼ 72 ਤੀਰ ਚਲਾਏਗਾ ਅਤੇ ਕੁਆਲੀਫਿਕੇਸ਼ਨ ਰਾਊਂਡ ‘ਚ ਹਿੱਸਾ ਲੈਣ ਵਾਲੇ 53 ਦੇਸ਼ਾਂ ਦੇ 128 ਖਿਡਾਰੀਆਂ ਦੇ ਅੰਕਾਂ ਦੇ ਆਧਾਰ ‘ਤੇ ਐਤਵਾਰ ਤੋਂ ਸ਼ੁਰੂ ਹੋਣ ਵਾਲੇ ਮੁੱਖ ਨਾਕਆਊਟ ਮੁਕਾਬਲੇ ਲਈ ਤਰਜੀਹ ਤੈਅ ਕੀਤੀ ਜਾਵੇਗੀ। ਭਾਰਤੀ ਟੀਮ ਲਈ ਕੁਆਲੀਫਿਕੇਸ਼ਨ ਰਾਊਂਡ ਅਹਿਮ ਹੋਵੇਗਾ, ਜਿਸ ਨੂੰ ਅਕਸਰ ਮੁੱਖ ਤਰਜੀਹ ਨਹੀ ਮਿਲੀ । ਜਿਸ ਕਾਰਨ ਟੀਮ ਨੂੰ ਨਾਕਆਊਟ ਪੜਾਅ ‘ਚ ਦੱਖਣੀ ਕੋਰੀਆ ਵਰਗੀ ਮਜ਼ਬੂਤ ਟੀਮ ਦਾ ਸਾਹਮਣਾ ਕਰਨਾ ਪੈਂਦਾ ਹੈ। ਭਾਰਤੀ ਤੀਰਅੰਦਾਜ਼ ਅਜੇ ਤੱਕ ਓਲੰਪਿਕ ਵਿੱਚ ਕੁਆਰਟਰ ਫਾਈਨਲ ਤੋਂ ਅੱਗੇ ਨਹੀਂ ਵਧ ਸਕੇ ਹਨ। ਭਾਰਤ ਤੀਰਅੰਦਾਜ਼ੀ ਵਿੱਚ 2000 ਵਿੱਚ ਸਿਡਨੀ ਓਲੰਪਿਕ ਲਈ ਕੁਆਲੀਫਾਈ ਨਹੀਂ ਕਰ ਸਕਿਆ ਸੀ। ਇਸ ਤੋਂ ਇਲਾਵਾ ਉਸ ਨੇ ਸਾਰੀਆਂ ਉਲੰਪਿਕ ਖੇਡਾਂ ਵਿੱਚ ਹਿੱਸਾ ਲਿਆ ਪਰ ਆਪਣੇ ਪ੍ਰਦਰਸ਼ਨ ਵਿੱਚ ਸੁਧਾਰ ਨਹੀਂ ਕਰ ਸਕਿਆ। ਪੈਰਿਸ ਓਲੰਪਿਕ ਵਿੱਚ ਪੁਰਸ਼ ਟੀਮ ਦਾ ਫਾਈਨਲ ਸੋਮਵਾਰ ਨੂੰ ਸ਼ੁਰੂ ਹੋਵੇਗਾ ਜਦੋਂ ਕਿ ਵਿਅਕਤੀਗਤ ਤੌਰ ‘ਤੇ ਐਲੀਮੀਨੇਸ਼ਨ ਮੰਗਲਵਾਰ ਨੂੰ ਸ਼ੁਰੂ ਹੋਵੇਗਾ।

Exit mobile version