ਸਰੀ, (ਸਿਮਰਨਜੀਤ ਸਿੰਘ): ਕੈਨੇਡੀਅਨ ਬਲੱਡ ਸਰਵਿਸ ਵਲੋਂ ਖੂਨਦਾਨ ਕਰਨ ਵਾਲੇ ਲੋਕਾਂ ਅਪੀਲ ਕੀਤੀ ਗਈ ਹੈ ਕਿ ਜੋ ਲੋਕ ਖੂਨਦਾਨ ਕਰਨ ਦੀ ਯੋਗਤਾ ਰੱਖਦੇ ਨੇ ਬਲੱਡ-ਡੋਨੇਟ ਜ਼ਰੂਰ ਕਰਨ। ਮੁੱਖ ਤੌਰ ਤੇ ਹੈਲੀਫੈਕਸ ਤੇ ਮੌਕਟਨ ਤੋਂ ਲੋਕਾਂ ਨੂੰ ਇਸ ਹਫ਼ਤੇ ਦੇ ਅੰਤ ‘ਚ ਖੂਨਦਾਨ ਕਰਨ ਦੀ ਅਪੀਲ ਕੀਤੀ ਹੈ ਕਿਉਂਕਿ ਇਥੇ ਕਰੀਬ 8 ਅਪੋਆਇੰਟਮੈਂਟ ਸਲੋਟ ਲਗਾਏ ਗਏ ਹਨ ਜਿਥੇ ਖੂਨਦਾਨ ਕਰਨ ਵਾਲੇ ਸਮਾਂ ਲੈ ਕੇ ਖੂਨਦਾਨ ਕਰਨ ਲਈ ਪਹੁੰਚ ਸਕਦੇ ਹਨ। ਕੈਨੇਡੀਅਨ ਬਲੱਡ ਸਰਵਿਸ ਦੇ ਅਧਿਕਾਰੀਆਂ ਨੇ ਕਿਹਾ ਕਿ ਲੋਕ ਔ-ਨੈਗੇਟਿਵ ਔ-ਪੋਜੀਟਿਵ ਬੀ-ਨੈਗੇਟਿਵ ਆਦਿ ਬਲੱਡ ਗਰੁੱਪ ਪਹਿਲ ਦੇ ਅਧਾਰ ‘ਤੇ ਦਾਨ ਕਰ ਸਕਦੇ ਹਨ ਕਿਉਂਕਿ ਇਹ ਬਲੱਡ ਗਰੁੱਪ ਦੀ ਜ਼ਰੂਰਤ ਵਧੇਰੇ ਹੈ। ਉਨ੍ਹਾਂ ਦੱਸਿਆ ਗਿਆ ਕਿ ਵੱਖ-ਵੱਖ ਥਾਵਾਂ ਉੱਤੇ ਇਸ ਸਬੰਧੀ ਜਾਗਰੂਕਤਾ ਵੀ ਫੈਲਾਈ ਜਾ ਰਹੀ ਹੈ ਤੇ ਅਪੀਲ ਕੀਤੀ ਜਾ ਰਹੀ ਹੈ ਕਿ ਛੇਤੀ ਤੋਂ ਛੇਤੀ ਜਿੰਨੇ ਵੀ ਲੋਕ ਖੂਨਦਾਨ ਕਰ ਸਕਦੇ ਨੇ ਉਹ ਸਾਹਮਣੇ ਜਰੂਰ ਆਉਣ । ਇਸ ਤੋਂ ਇਲਾਵਾ ਜੇਕਰ ਤੁਸੀਂ ਇਹ ਦੇਖਣਾ ਹੈ ਕਿ ਤੁਸੀਂ ਖੂਨਦਾਨ ਕਰਨ ਸਬੰਧੀ ਯੋਗਤਾ ਰੱਖਦੇ ਜਾਂ ਨਹੀਂ ਤਾਂ ਇਸ ਸਬੰਧੀ ਕੈਨੇਡੀਅਨ ਬਲੱਡ ਸਰਵਿਸ ਦੀ ਵੈਬਸਾਈਟ ਦੇ ਉੱਤੇ ਜਾ ਕੇ ਆਪਣੀ ਐਲਿਜੀਬਿਲਟੀ ਚੈੱਕ ਕੀਤੀ ਜਾ ਸਕਦੀ ਹੈ।