-0.3 C
Vancouver
Saturday, January 18, 2025

ਤਕਨੀਕੀ ਖਰਾਬੀ ਕਾਰਨ ਟੈਸਲਾ ਨੇ ਵਾਪਸ ਮੰਗਵਾਈਆਂ 18 ਲੱਖ ਕਾਰਾਂ

ਅਮਰੀਕੀ ਆਟੋ ਨਿਰਮਾਤਾ ਟੈਸਲਾ ਨੇ ਕਿਹਾ ਹੈ ਕਿ ਉਹ ਸੰਯੁਕਤ ਰਾਜ ਅਮਰੀਕਾ ‘ਚ 1.85 ਮਿਲੀਅਨ (ਕਰੀਬ 18 ਲੱਖ) ਵਾਹਨਾਂ ਨੂੰ ਵਾਪਸ ਮੰਗਵਾ ਰਹੀ ਹੈ। ਕਿਉਂਕਿ ਸਾਫਟਵੇਅਰ ‘ਚ ਖਰਾਬੀ ਕਾਰਨ ਹੁਡ ਦੇ ਅਨਲਾਕ ਹੋਣ ਦਾ ਪਤਾ ਨਹੀਂ ਲੱਗ ਪਾ ਰਿਹਾ।

ਨੈਸ਼ਨਲ ਹਾਈਵੇਅ ਟ੍ਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ (ਂ੍ਹਠਸ਼ਅ) ਨੇ ਕਿਹਾ ਕਿ ਅਨਲਾਕ ਹੁਡ ਪੂਰੀ ਤਰ੍ਹਾਂ ਖੁੱਲ੍ਹ ਸਕਦਾ ਹੈ ਅਤੇ ਡਰਾਈਵਰ ਦੇ ਦ੍ਰਿਸ਼ ਵਿਚ ਰੁਕਾਵਟ ਪਾ ਸਕਦਾ ਹੈ। ਜਿਸ ਕਾਰਨ ਹਾਦਸੇ ਦਾ ਖਤਰਾ ਵੱਧ ਜਾਂਦਾ ਹੈ।

ਂ੍ਹਠਸ਼ਅ ਨੇ ਕਿਹਾ ਕਿ ਟੈਸਲਾ ਨੇ ਜੂਨ ਦੇ ਅੱਧ ‘ਚ ਇਸ ਸਮੱਸਿਆ ਨੂੰ ਠੀਕ ਕਰਨ ਲਈ ਓਵਰ-ਦਿ-ਏਅਰ ਸਾਫਟਵੇਅਰ ਅਪਡੇਟ ਜਾਰੀ ਕਰਨਾ ਸ਼ੁਰੂ ਕੀਤਾ ਸੀ। ਅਪਡੇਟ ਕੀਤਾ ਗਿਆ ਸਾਫਟਵੇਅਰ ਖੁੱਲੇ ਹੁਡ ਦਾ ਪਤਾ ਲਗਾਉਂਦਾ ਹੈ ਅਤੇ ਡਰਾਈਵਰਾਂ ਨੂੰ ਅਲਰਟ ਕਰਦਾ ਹੈ। ਇਹ ਰੀਕਾਲ 2021-2024 ਮਾਡਲ 3, ਮਾਡਲ ਐੱਸ, ਮਾਡਲ ਐਕਸ ਅਤੇ 2020-2024 ਮਾਡਲ ਵਾਈ ਵਾਹਨਾਂ ਨੂੰ ਪ੍ਰਭਾਵਿਤ ਕਰਦਾ ਹੈ। ਟੈਸਲਾ ਨੇ ਕਿਹਾ ਕਿ ਵਾਹਨ ਮੈਗਨਾ ਕਲੋਜ਼ਰਜ਼ ਕੰਪਨੀ ਲਿਮਟਿਡ ਦੁਆਰਾ ਚੀਨ ‘ਚ ਬਣੇ ਹੁਡ ਲੈਚ ਨਾਲ ਲੈਸ ਸਨ।

ਆਟੋ ਨਰਿਮਾਤਾ ਨੇ ਕਿਹਾ ਕਿ ਉਸ ਨੇ ਮਾਰਚ ‘ਚ ਚੀਨ ‘ਚ ਕੁਝ ਮਾਡਲ 3 ਅਤੇ ਮਾਡਲ ਵਾਈ ਵਾਹਨਾਂ ‘ਚ ਬਿਨਾਂ ਕਿਸੇ ਕਾਰਨ ਹੁਡ ਖੁੱਲ੍ਹਣ ਦੀਆਂ ਗਾਹਕਾਂ ਦੀਆਂ ਸ਼ਿਕਾਇਤਾਂ ਦੀ ਜਾਂਚ ਸ਼ੁਰੂ ਕੀਤੀ ਜਿਸ ਤੋਂ ਬਾਅਦ ਉਸ ਨੇ ਲੈਚ ਹਾਰਡਵੇਅਰ ਰਿਕਵਰੀ ਅਤੇ ਇਨ-ਸਰਵਿਸ ਵਾਹਨ ਨਿਰੀਖਣ ਸ਼ੁਰੂ ਕੀਤਾ।

ਹਾਲਾਂਕਿ ਯੂਰਪ ਅਤੇ ਉੱਤਰੀ ਅਮਰੀਕਾ ‘ਚ ਅਜਿਹੀਆਂ ਘੱਟ ਘਟਨਾਵਾਂ ਹੋਈਆਂ। ਟੈਸਲਾ ਨੇ ਕਿਹਾ ਕਿ ਉਸ ਨੇ ਪਿਛਲੇ ਮਹੀਨੇ ਖੇਤਰਾਂ ‘ਚ ਹੁਡ ਲੈਚ ਅਸੈਂਬਲੀ ਦਾ ਨਿਰੀਖਣ ਕਰਨ ਲਈ ਇੰਜੀਨੀਅਰਿੰਗ ਅਧਿਐਨ ਸ਼ੁਰੂ ਕੀਤਾ ਅਤੇ ਇਸ ਮਹੀਨੇ ਦੀ ਸ਼ੁਰੂਆਤ ‘ਚ ਰੀਕਾਲ ਜਾਰੀ ਕਰਨ ਦਾ ਫੈਸਲਾ ਕੀਤਾ।

ਟੈਸਲਾ ਨੇ ਕਿਹਾ ਕਿ ਉਸਨੂੰ ਸੰਯੁਕਤ ਰਾਜ ਅਮਰੀਕਾ ‘ਚ ਇਸ ਮੁੱਦੇ ਦੀਆਂ ਤਿੰਨ ਰਿਪੋਰਟਾਂ ਮਿਲੀਆਂ ਹਨ ਪਰ ਰੀਕਾਲ ਨਾਲ ਸੰਬੰਧਿਤ ਕਿਸੇ ਵੀ ਦੁਰਘਟਨਾ ਜਾਂ ਸੱਟ ਦੀ ਕੋਈ ਖਬਰ ਨਹੀਂ ਮਿਲੀ।

ਇਹ ਰੀਕਾਲ ਦਸੰਬਰ ਮਹੀਨੇ ਤੋਂ ਬਾਅਦ ਟੈਸਲਾ ਦਾ ਸਭ ਤੋਂ ਵੱਡਾ ਰੀਕਾਲ ਹੈ। ਜਦੋਂ ਉਸਨੇ ਆਪਣੇ ਆਟੋਪਾਇਲਟ ਸਿਸਟਮ ‘ਚ ਨਵੇਂ ਸੁਰੱਖਿਆ ਉਪਾਅ ਇੰਸਟਾਲ ਕਰਨ ਲਈ 2.03 ਮਿਲੀਅਨ ਅਮਰੀਕੀ ਵਾਹਨਾਂ- ਜਾਂ ਉਸ ਸਮੇਂ ਅਮਰੀਕੀ ਸੜਕਾਂ ‘ਤੇ ਆਪਣੀਆਂ ਲਗਭਗ ਸਾਰੀਆਂ ਕਾਰਾਂ ਨੂੰ ਵਾਪਸ ਮੰਗਵਾਇਆ ਸੀ।

Related Articles

Latest Articles