6.3 C
Vancouver
Saturday, January 18, 2025

ਨਿਊ ਬਰੰਸਵਿੱਕ ਵਿਚ ਵਾਪਰੇ ਸੜਕ ਹਾਦਸੇ ‘ਚ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ

ਸਰੀ, (ਸਿਮਰਨਜੀਤ ਸਿੰਘ): ਉੱਤਰੀ ਸੂਬੇ ਨਿਊ ਬਰੰਸਵਿੱਕ ਵਿਚ ਵਾਪਰੇ ਸੜਕ ਹਾਦਸੇ ਵਿੱਚ ਪੰਜਾਬ ਤੋਂ ਸਟੱਡੀ ਵੀਜ਼ੇ ‘ਤੇ ਆਈਆਂ ਦੋ ਲੜਕੀਆਂ ਤੇ ਇੱਕ ਲੜਕੇ ਦੀ ਮੌਤ ਹੋ ਗਈ। ਇਨ੍ਹਾਂ ‘ਚ ਦੋ ਚਚੇਰੇ ਭੈਣ-ਭਰਾ ਸਨ। ਹਰਮਨ ਸੋਮਲ (23) ਨਵਜੋਤ ਸੋਮਲ (19) ਦੋਵੇਂ ਚਚੇਰੇ ਭੈਣ-ਭਰਾ  ਅਤੇ ਉਨ੍ਹਾਂ ਦੀ ਦੋਸਤ ਰਸ਼ਮਦੀਪ ਕੌਰ (24) ਸਮਾਣਾ ਦੀ ਰਹਿਣ ਵਾਲੀ ਸੀ ਜੋ ਕਿ 4 ਸਾਲ ਪਹਿਲਾਂ ਪੜ੍ਹਾਈ ਲਈ ਕੈਨੇਡਾ ਗਈ ਸੀ। ਮਲੌਦ ਦੇ ਦੀ ਰਹਿਣ ਵਾਲੀ ਹਰਮਨ ਸੋਮਲ (23) ਕੁਝ ਸਾਲ ਪਹਿਲਾਂ ਕੈਨੇਡਾ ਵਿੱਚ ਪੜ੍ਹਾਈ ਕਰਨ ਗਈ ਸੀ ਤੇ ਹੁਣ ਪੜ੍ਹਾਈ ਪੂਰੀ ਹੋਣ ਮਗਰੋਂ ਪੱਕੇ ਤੌਰ ‘ਤੇ ਉੱਥੋਂ ਦੀ ਵਸਨੀਕ ਹੋ ਗਈ ਸੀ। ਉਸ ਦਾ ਚਚੇਰਾ ਭਰਾ ਨਵਜੋਤ ਸੋਮਲ ਅਤੇ ਉਨ੍ਹਾਂ ਦੀ ਦੋਸਤ ਰਸ਼ਮਦੀਪ ਕੌਰ ਆਪਣੇ ਚੌਥੇ ਸਾਥੀ ਨਾਲ ਕਾਰ ਵਿੱਚ ਸਫਰ ਕਰ ਰਹੇ ਸੀ ਅਤੇ ਇਸ ਦੌਰਾਨ ਹਾਈਵੇਅ ‘ਤੇ ਟਾਇਰ ਫਟਣ ਨਾਲ ਬੇਕਾਬੂ ਹੋਈ ਕਾਰ ਪਲਟ ਗਈ ਤੇ ਇਸ ਹਾਦਸੇ ‘ਚ ਉਪਰੋਕਤ ਤਿੰਨਾਂ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਡਰਾਈਵਰ ਜ਼ਖ਼ਮੀ ਹੋ ਗਿਆ। ਨਵਜੋਤ ਸੋਮਲ ਤਿੰਨ ਮਹੀਨੇ ਪਹਿਲਾਂ ਹੀ ਕੈਨੇਡਾ ਪੜ੍ਹਨ ਗਿਆ ਸੀ। ਪੀੜਤ ਪਰਿਵਾਰ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮ੍ਰਿਤਕ ਨੌਜਵਾਨਾਂ ਦੀਆਂ ਦੇਹਾਂ ਵਾਪਸ ਲਿਆਉਣ ‘ਚ ਮਦਦ ਕੀਤੀ ਜਾਵੇ।

Related Articles

Latest Articles