ਜੰਗੀ ਹਾਲਾਤ ‘ਚ ਸਰਾਕਰੀ ਉਡਾਣਾਂ ‘ਤੇ ਭਰੋਸਾ ਨਾ ਕੀਤਾ ਜਾਵੇ : ਗਲੋਬਲ ਅਫੇਅਰਜ਼ ਕੈਨੇਡਾ
ਸਰੀ, (ਸਿਮਰਨਜੀਤ ਸਿੰਘ): ਗਲੋਬਲ ਅਫੇਅਰਜ਼ ਕੈਨੇਡਾ ਲੇਬਨਾਨ ਵਿੱਚ 20,000 ਤੋਂ ਵੱਧ ਕੈਨੇਡੀਅਨਾਂ ਨੂੰ ਚੇਤਾਵਨੀ ਦੇ ਰਿਹਾ ਹੈ ਕਿ ਜੇ ਉਸ ਦੇਸ਼ ਵਿੱਚ ਜੰਗ ਲੱਗ ਜਾਂਦੀ ਹੈ ਤਾਂ ਉਹ ਸਰਕਾਰੀ ਉਡਾਣਾਂ ‘ਤੇ ਭਰੋਸਾ ਨਾ ਕਰਨ ਕਿ ਉਨ੍ਹਾਂ ਨੂੰ ਉਥੋਂ ਕੱਢ ਲਿਆ ਜਾਵੇਗਾ। ਵਿਭਾਗ ਦਾ ਕਹਿਣਾ ਹੈ ਕਿ 21,399 ਕੈਨੇਡੀਅਨਾਂ ਨੇ ਅਧਿਕਾਰਤ ਤੌਰ ‘ਤੇ ਲੇਬਨਾਨ ਵਿੱਚ ਹੋਣ ਦਾ ਅੰਦਾਜ਼ਾ ਲਗਾਇਆ ਗਿਆ ਹੈ ਕਿ ਜਦੋਂ ਕਿ ਇਹ ਵੀ ਕਿਹਾ ਗਿਆ ਹੈ ਇਹ ਸਿਰਫ਼ ਉਨ੍ਹਾਂ ਲੋਕਾਂ ਦੀ ਗਿਣਤੀ ਹੈ ਜੋ ਰਜਿਸਟਰਡ ਹਨ ਹੋਰ ਬਹੁਤ ਸਾਰੇ ਦੇਸ਼ ਵਿੱਚ ਵੀ ਨਾਗਰਿਕ ਮੌਜੂਦ ਹੋ ਸਕਦੇ ਹਨ।
ਜ਼ਿਕਰਯੋਗ ਹੈ ਕਿ ਕੈਨੇਡਾ ਨੇ ਮਹੀਨਿਆਂ ਤੋਂ ਲੋਕਾਂ ਨੂੰ ਲੇਬਨਾਨ ਛੱਡਣ ਕੇ ਆਪਣੇ ਦੇਸ਼ ਵਾਪਸ ਜਾਣ ਅਤੇ ਲੇਬਨਾਨ ਦੀ ਯਾਤਰਾ ਨਾ ਕਰਨ ਦੀ ਅਪੀਲ ਕੀਤੀ ਹੈ, ਦੂਜੇ ਪਾਸੇ ਗੱਲ ਇਹ ਸਾਹਮਣੇ ਆਈ ਹੈ ਕਿ ਬਹੁਤ ਸਾਰੇ ਲੋਕਾਂ ਨੇ ਆਪਣੇ ਪਰਿਵਾਰਾਂ ਨਾਲ ਮੁਲਾਕਾਤਾਂ ਲਈ ਯਾਤਰਾ ਕਰਨ ਦੀਆਂ ਯੋਜਨਾਵਾਂ ਬਣਾਈਆਂ ਹਨ। ਜ਼ਿਕਰਯੋਗ ਹੈ ਕਿ ਲੇਬਨਾਨ ਵਿੱਚ ਹਾਲਾਤ ਮੁੜ ਤੋਂ ਖਰਾਬ ਹੁੰਦੇ ਦਿਖਾਈ ਦੇ ਰਹੇ ਹਨ ਜਿਥੇ ਇਜ਼ਰਾਈਲ ਅਤੇ ਹਿਜ਼ਬੁੱਲਾ ਦੇ ਅੱਤਵਾਦੀਆਂ ਵਿਚਕਾਰ ਤਣਾਅ ਤੇਜ਼ ਹੋ ਗਿਆ ਹੈ। ਕੈਨੇਡਾ ਸਰਕਾਰ ਪਿਛਲੇ ਸਾਲ ਅਕਤੂਬਰ ਤੋਂ ਆਪਣੇ ਨਾਗਰਿਕਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ ਜਿਥੇ ਲੇਬਨਾਨ ਅਤੇ ਸਾਈਪ੍ਰਸ ਵਿੱਚ ਫੌਜੀ ਕਰਮਚਾਰੀਆਂ ਨੂੰ ਭੇਜਿਆ ਹੈ। ਪਰ ਹੁਣ ਪਰ ਕੈਨੇਡਾ ਸਰਕਾਰ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਹਾਲਾਤ ਵਿਗੜ ਗਏ ਤਾਂ ਉਥੇ ਫੱਸੇ ਨਾਗਰਿਕ ਸਰਕਾਰੀ ਉਡਾਨਾਂ ‘ਤੇ ਭਰੋਸਾ ਨਾ ਕਰਨ। ਮੰਗਲਵਾਰ ਨੂੰ, ਇਜ਼ਰਾਈਲ ਨੇ ਲੇਬਨਾਨ ਦੀ ਰਾਜਧਾਨੀ ਬੇਰੂਤ ‘ਤੇ ਹਮਲਾ ਕੀਤਾ, ਜਿਸ ਵਿੱਚ ਇੱਕ ਚੋਟੀ ਦੇ ਹਿਜ਼ਬੁੱਲਾ ਕਮਾਂਡਰ ਨੂੰ ਮਾਰ ਦਿੱਤਾ ਗਿਆ। ਇਸ ਪਹਿਲਾਂ ਉਸ ਕਮਾਂਡਰ ਵਲੋਂ ਰਾਕੇਟ ਹਮਲਾ ਕੀਤਾ ਗਿਆ ਸੀ ਜਿਸ ਵਿਚ ਇਜ਼ਰਾਈਲੀਦੇ 12 ਨੌਜਵਾਨ ਮਾਰੇ ਗਏ ਸਨ। ਇਸ ਤੋਂ ਇਲਾਵਾ ਹਮਲੇ ਵਿੱਚ ਇੱਕ ਔਰਤ ਅਤੇ ਦੋ ਬੱਚਿਆਂ ਦੀ ਵੀ ਮੌਤ ਹੋ ਗਈ ਅਤੇ ਦਰਜਨਾਂ ਲੋਕ ਜ਼ਖਮੀ ਹੋ ਗਏ। ਇਸ ਹਮਲੇ ਤੋਂ ਬਾਅਦ ਹੁਣ ਗਲੋਬਲ ਅਫੇਅਰਜ਼ ਕੈਨੇਡਾ ਨੇ ਇੱਕ ਬਿਆਨ ਵਿੱਚ ਕਿਹਾ, “ਇਸ ਗੱਲ ਦੀ ਕਦੇ ਗਾਰੰਟੀ ਨਹੀਂ ਹੈ ਕਿ ਕੈਨੇਡੀਅਨ ਸਰਕਾਰ ਸੰਕਟ ਦੀ ਸਥਿਤੀ ਵਿੱਚ ਵੀ ਕੈਨੇਡੀਅਨਾਂ ਨੂੰ ਬਾਹਰ ਕੱਢਣਾ ਜਾਰੀ ਰੱਖੇਗੀ।