ਸਰੀ, (ਸਿਮਰਨਜੀਤ ਸਿੰਘ): ਵਿਸ਼ਵ ਪ੍ਰਸਿੱਧ ਗਾਇਕ ਟੇਲਰ ਸਵਿਫਟ ਦਾ ਵਿਆਨਾ ਵਿਖੇ ਹੋਣ ਵਾਲਾ ਲਾਈਵ ਸ਼ੋਅ ਅੱਤਵਾਦੀ ਹਮਲਾ ਕੀਤੇ ਜਾਣ ਦੀ ਸਾਜਿਸ਼ ਕੀਤੀ ਜਾ ਰਹੀ ਸੀ ਜਿਸ ਦੇ ਤਹਿਤ ਰੱਦ ਕਰ ਦਿੱਤਾ ਗਿਆ ਹੈ।
ਅੱਤਵਾਦੀ ਸਾਜਿਸ਼ ਘੜਣ ਵਾਲੇ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਜੋ ਕਿ ਆਈਐਸਆਈ ਅੱਤਵਾਦੀ ਸੰਗਠਨ ਨਾਲ ਜੁੜੇ ਦੱਸੇ ਜਾ ਰਹੇ ਹਨ। ਅਧਿਕਾਰੀਆਂ ਨੇ ਕਹਿਣਾ ਹੈ ਕਿ ਇਹਨਾਂ ਵੱਲੋਂ ਵਿਏਨਾ ਵਿੱਚ ਟੇਲਰ ਸਵਿਫਟਦੇ ਆਉਣ ਵਾਲੇ ਲਾਈਵ ਸਮਾਰੋਹ ਨੂੰ ਨਿਸ਼ਾਨਾ ਬਣਾਇਆ ਜਾਣਾ ਸੀ।
ਇਸ ਘਟਨਾ ਤੋਂ ਬਾਅਦ ਟੇਲਰ ਸਵਿਫਟਦੇ ਆਗਾਮੀ ਸ਼ੋਅ ਵੀ ਰੱਦ ਕਰ ਦਿੱਤੇ ਗਏ ਹਨ ਜਿਸ ਬਾਰੇ ਪ੍ਰਬੰਧਕਾਂ ਨੇ ਬੁੱਧਵਾਰ ਨੂੰ ਪੁਸ਼ਟੀ ਕੀਤੀ।
ਵਿਏਨਾ ਵਿੱਚ ਟੇਲਰ ਸਵਿਫਟ ਵੱਲੋਂ ਵੀਰਵਾਰ, ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਤਿੰਨ ਦਿਨ ਲਗਾਤਾਰ ਸ਼ੋਅ ਕੀਤੇ ਜਾਣੇ ਸਨ।
ਸ਼ੋਅ ਦੇ ਪ੍ਰਬੰਧਕਾਂ ਨੇ ਪੁਸ਼ਟੀ ਕੀਤੀ ਕਿ ਅਗਲੇ ਦਸ ਦਿਨਾਂ ਤੱਕ ਸਾਰੇ ਦਰਸ਼ਕਾਂ ਜਿਹਨਾਂ ਨੇ ਟਿਕਟਾਂ ਖਰੀਦੀਆਂ ਸਨ ਉਹਨਾਂ ਨੂੰ ਪੈਸੇ ਵਾਪਸ ਕਰ ਦਿੱਤੇ ਜਾਣਗੇ।
ਅਧਿਕਾਰੀਆਂ ਨੇ ਦੱਸਿਆ ਕਿ ਸ਼ੱਕੀ ਵਿਅਕਤੀ ਦੀ ਗ੍ਰਿਫਤਾਰੀ ਆਸਟਰੀਆ ਵਿੱਚ ਹੋਈ ਉਸਦੀ ਉਮਰ 19 ਸਾਲ ਦੱਸੀ ਜਾ ਰਹੀ ਹੈ ਜਿਸ ਵੱਲੋਂ ਟੇਲਰਸ਼ਿਪ ਦੇ ਸ਼ੋਅ ਉੱਪਰ ਹਮਲਾ ਕਰਨ ਦੀ ਯੋਜਨਾ ਬਣਾਈ ਜਾ ਰਹੀ ਸੀ।
ਅਸਟਰੀਆ ਦੇ ਗ੍ਰਹਿ ਮੰਤਰਾਲੇ ਦੇ ਜਨਤਕ ਸੁਰੱਖਿਆ ਨਿਰਦੇਸ਼ਕ ਫਰਾਂਜ ਰੂਫ ਨੇ ਦੱਸਿਆ ਕਿ ਗਿਰਫਤਾਰ ਕੀਤੇ ਗਏ ਨੌਜਵਾਨ ਇਹ ਕਬੂਲਿਆ ਹੈ ਕਿ ਉਸਨੇ ਇਸਲਾਮਿਕ ਸਟੇਟ ਪ੍ਰਤੀ ਵਫਾਦਾਰੀ ਦੀ ਸਹੂੰ ਚੁੱਕੀ ਸੀ ਅਤੇ ਉਸ ਕੋਲੋ ਕਈ ਵਿਸਫੋਟਕ ਚੀਜ਼ਾਂ ਵੀ ਬਰਾਮਦ ਹੋਈਆਂ ਹਨ । ਇਸ ਤੋਂ ਇਲਾਵਾ ਅਜੇ ਹੋਰ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਫਿਲਹਾਲ ਟੇਲਰ ਸਵਿਫਟ ਦੇ ਸ਼ੋਰ ਰੱਦ ਕੀਤੇ ਗਏ ਹਨ ਪਰ ਜਲਦ ਹੀ ਨਵੇਂ ਵੇਰਵੇ ਸਾਂਝੇ ਕੀਤੇ ਜਾਣਗੇ ਅਤੇ ਹੋ ਸਕਦਾ ਹੈ ਉੱਚ ਸੁਰੱਖਿਆ ਦੇ ਹੇਠ ਇਹ ਸ਼ੋਅ ਦੁਬਾਰਾ ਲਗਾਏ ਜਾਣ।