-0.1 C
Vancouver
Saturday, January 18, 2025

ਕਮਲਾ ਹੈਰਿਸ ਨੇ ਡੈਮੋਕਰੈਟਿਕ ਪਾਰਟੀ ਦੀ ਅਧਿਕਾਰਤ ਉਮੀਦਵਾਰ ਬਣੀ

ਵਾਸ਼ਿੰਗਟਨ : ਕਮਲਾ ਹੈਰਿਸ ਨੇ ਡੈਮੋਕਰੈਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਅਧਿਕਾਰਤ ਉਮੀਦਵਾਰੀ ਹਾਸਲ ਕਰ ਲਈ। ਇਸ ਦੇ ਨਾਲ ਹੀ ਉਹ ਪਾਰਟੀ ਵੱਲੋਂ ਰਾਸ਼ਟਰਪਤੀ ਚੋਣਾਂ ਦੀ ਟਿਕਟ ਹਾਸਲ ਕਰਨ ਵਾਲੀ ਪਹਿਲੀ ਭਾਰਤੀ-ਅਫਰੀਕੀ ਮਹਿਲਾ ਬਣ ਗਈ। ਪਿਛਲੇ ਮਹੀਨੇ ਰਾਸ਼ਟਰਪਤੀ ਜੋਅ ਬਾਇਡਨ ਨੇ ਆਗਾਮੀ ਚੋਣਾਂ ਵਿੱਚ ਰਾਸ਼ਟਰਪਤੀ ਅਹੁਦੇ ਦੀ ਦੌੜ ਤੋਂ ਬਾਹਰ ਹੋਣ ਦਾ ਐਲਾਨ ਕੀਤਾ ਸੀ, ਜਿਸ ਮਗਰੋਂ ਭਾਰਤੀ ਮੂਲ ਦੀ ਉਪ ਰਾਸ਼ਟਰਪਤੀ ਹੈਰਿਸ ਨੂੰ ਸੱਤਾਧਾਰੀ ਡੈਮੋਕਰੈਟਿਕ ਪਾਰਟੀ ਦਾ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਐਲਾਨਿਆ ਗਿਆ ਸੀ। ਬਾਈਡੇਨ ਦੇ ਅਚਾਨਕ ਦੌੜ ਤੋਂ ਪਿੱਛੇ ਹਟਣ ਤੋਂ ਤੁਰੰਤ ਬਾਅਦ ਹੈਰਿਸ ਅਤੇ ਉਸਦੀ ਟੀਮ ਨੇ ਅਧਿਕਾਰਤ ਨਾਮਜ਼ਦਗੀ ਪ੍ਰਾਪਤ ਕਰਨ ਲਈ ਲੋੜੀਂਦੇ 1,976 ਪਾਰਟੀ ਡੈਲੀਗੇਟਾਂ ਦਾ ਸਮਰਥਨ ਪ੍ਰਾਪਤ ਕਰਨ ਲਈ ਤੇਜ਼ੀ ਨਾਲ ਕੰਮ ਕੀਤਾ। ਡੈਮੋਕ੍ਰੇਟਿਕ ਨੈਸ਼ਨਲ ਕਨਵੈਨਸ਼ਨ ਲਈ ਡੈਲੀਗੇਟਾਂ ਦੀ ਪੰਜ ਦਿਨਾਂ ਦੀ ਔਨਲਾਈਨ ਵੋਟ ਤੋਂ ਬਾਅਦ ਹੈਰਿਸ ਦੀ ਉਮੀਦਵਾਰੀ ਦਾ ਅਧਿਕਾਰਤ ਐਲਾਨ ਕੀਤਾ ਗਿਆ ਸੀ। ਪਾਰਟੀ ਨੇ ਅੱਧੀ ਰਾਤ ਤੋਂ ਪਹਿਲਾਂ ਜਾਰੀ ਬਿਆਨ ਵਿੱਚ ਕਿਹਾ ਕਿ 99 ਫ਼ੀਸਦੀ ਡੈਲੀਗੇਟਾਂ ਨੇ ਹੈਰਿਸ ਦੇ ਹੱਕ ਵਿੱਚ ਵੋਟ ਪਾਈ। ਬਾਈਡੇਨ ਵੱਲੋਂ ਆਪਣੀ ਉਮੀਦਵਾਰੀ ਵਾਪਸ ਲੈਣ ਤੋਂ ਬਾਅਦ ਕਰਵਾਏ ਗਏ ਸਰਵੇਖਣ ਵਿੱਚ ਪਾਇਆ ਗਿਆ ਕਿ 46 ਫ਼ੀਸਦੀ ਅਮਰੀਕੀ ਲੋਕ ਹੈਰਿਸ ਦੇ ਹੱਕ ਵਿੱਚ ਹਨ, ਜਦੋਂ ਕਿ ਲਗਭਗ ਇੰਨੇ ਹੀ ਲੋਕ ਉਸ ਦੀ ਉਮੀਦਵਾਰੀ ਦੇ ਵਿਰੁੱਧ ਹਨ। ਪਰ ਜ਼ਿਆਦਾਤਰ ਡੈਮੋਕ੍ਰੇਟ ਸਮਰਥਕਾਂ ਨੇ ਕਿਹਾ ਕਿ ਉਹ ਬਾਈਡੇਨ ਦੇ ਮੁਕਾਬਲੇ ਹੈਰਿਸ ਦੀ ਉਮੀਦਵਾਰੀ ਤੋਂ ਸੰਤੁਸ਼ਟ ਹਨ। ਡੈਮੋਕਰੈਟਿਕ ਪਾਰਟੀ ਤਰਫੋਂ ਰਾਸ਼ਟਰਪਤੀ ਅਹੁਦੇ ਦੀ ਸੰਭਾਵੀ ਉਮੀਦਵਾਰ ਕਮਲਾ ਹੈਰਿਸ ਨੇ ਕਿਹਾ ਕਿ ਉਨ੍ਹਾਂ ਨੂੰ ਵ੍ਹਾਈਟ ਹਾਊਸ ਦੀ ਦੌੜ ਵਿੱਚ ਭਾਵੇਂ ‘ਕਮਜ਼ੋਰ’ ਸਮਝਿਆ ਜਾ ਰਿਹਾ ਹੈ, ਪਰ ਉਹ ਜ਼ਮੀਨੀ ਪੱਧਰ ‘ਤੇ ਆਪਣੀ ਲੋਕ ਕੇਂਦਰਿਤ ਪ੍ਰਚਾਰ ਮੁਹਿੰਮ ਦੇ ਦਮ ‘ਤੇ ਨਵੰਬਰ ਵਿੱਚ ਹੋਣ ਵਾਲੀ ਚੋਣ ਜ਼ਰੂਰੀ ਜਿੱਤੇਗੀ। ਉਪ ਰਾਸ਼ਟਰਪਤੀ ਹੈਰਿਸ ਨੇ ਮੈਸਾਚਿਊਸੈਟਸ ਦੇ ਪਿਟਫੀਲਡ ਵਿੱਚ ਆਪਣੇ ਲਈ ਫੰਡ ਜੁਟਾਉਣ ਵਾਲੇ 800 ਲੋਕਾਂ ਦੇ ਇੱਕ ਗਰੁੱਪ ਨੂੰ ਸੰਬੋਧਨ ਕਰਦਿਆਂ ਕਿਹਾ, ”ਸਾਨੂੰ ਭਾਵੇਂ ਇਸ ਦੌੜ ਵਿੱਚ ਕਮਜ਼ੋਰ ਸਮਝਿਆ ਜਾ ਰਿਹਾ ਹੈ ਪਰ ਇਹ ਜ਼ਮੀਨੀ ਪੱਧਰ ‘ਤੇ ਇੱਕ ਲੋਕ ਕੇਂਦਰਿਤ ਪ੍ਰਚਾਰ ਮੁਹਿੰਮ ਹੈ।” ਰਾਸ਼ਟਰਪਤੀ ਅਹੁਦੇ ਲਈ ਆਪਣੀ ਉਮੀਦਵਾਰੀ ਦੇ ਅਧਿਕਾਰਿਤ ਐਲਾਨ ਮਗਰੋਂ ਫੰਡ ਜੁਟਾਉਣ ਸਬੰਧੀ ਪਹਿਲੀ ਮੁਹਿੰਮ ਵਿੱਚ ਹੈਰਿਸ ਨੇ ਸਮਰਥਕਾਂ ਨੂੰ ਕਿਹਾ ਕਿ ਇਹ ਚੋਣ ਦੇਸ਼ ਲਈ ਦੋ ਨਜ਼ਰੀਆਂ ਦਰਮਿਆਨ ਚੋਣ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਰਾਸ਼ਟਰਪਤੀ ਚੋਣ ਵਿੱਚ ਡੈਮੋਕਰੈਟਿਕ ਪਾਰਟੀ ਦੀ ਆਪਣੀ ਵਿਰੋਧੀ ਕਮਲਾ ਹੈਰਿਸ ‘ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਮੌਜੂਦਾ ਉਪ ਰਾਸ਼ਟਰਪਤੀ ਅਮਰੀਕਾ ਵਿੱਚ ਅਪਰਾਧ, ਅਰਾਜਕਤਾ, ਤਬਾਹੀ ਅਤੇ ਮੌਤ ਲੈ ਕੇ ਆਵੇਗੀ। ਇਸ ਸਾਲ ਦੇ ਅਖ਼ੀਰ ਵਿੱਚ ਹੋਣ ਵਾਲੀ ਰਾਸ਼ਟਰਪਤੀ ਚੋਣ ਵਿੱਚ ਸਿਰਫ਼ 100 ਦਿਨ ਬਚੇ ਹਨ। ਇਸ ਚੋਣ ਲਈ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਟਰੰਪ ਨੇ ਇੱਕ ਰੈਲੀ ਦੌਰਾਨ ਹੈਰਿਸ ਨੂੰ ਮਿਨੀਸੋਟਾ ਵਿੱਚ ਬਾਇਡਨ ਤੋਂ ਵੀ ਖ਼ਰਾਬ ਕਰਾਰ ਦਿੱਤਾ। ਟਰੰਪ (78) ਨੇ ਕਿਹਾ, ”ਅਤਿ-ਉਦਾਰਵਾਦੀ ਕਮਲਾ ਹੈਰਿਸ ਸਾਡੇ ਦੇਸ਼ ਵਿੱਚ ਅਪਰਾਧ, ਅਰਾਜਕਤਾ, ਤਬਾਹੀ ਅਤੇ ਮੌਤ ਲੈ ਕੇ ਆਵੇਗੀ। ਮੈਂ ਅਮਰੀਕਾ ਵਿੱਚ ਕਾਨੂੰਨ ਵਿਵਸਥਾ ਅਤੇ ਨਿਆਂ ਲੈ ਕੇ ਆਵਾਂਗਾ।”

Related Articles

Latest Articles