6.9 C
Vancouver
Saturday, March 1, 2025

ਕੁਸ਼ਤੀ ਹਾਰੀ ਨਹੀਂ, ਦਿਲ ਜਿੱਤ ਗਈ

ਨਾ ਹਾਰੀ ਨਾ ਜਿੱਤਣ ਦਿੱਤੀ,

ਮਨਾ ਸਭ ਦੇ ਚੋਂ ਪਾ ਸਤਿਕਾਰ ਗਈ।

ਝੱਖੜ ਵਾਂਗ ਜੋ ਚੜ੍ਹੀ ਖੇਡ ਤੇਰੀ,

ਬੇਈਮਾਨਾਂ ਲਈ ਬਣ ਤਲਵਾਰ ਗਈ।

ਐਵੇਂ ਦਿਲ ‘ਤੇ ਨਾ ਇਹ ਲਾ ਬੈਠੀਂ,

ਕੌਣ ਆਖਦਾ ਕਿ ਤੂੰ ਹਾਰ ਗਈ।

ਪਾ ਕੇ ਸਭ ਦਾ ਅਸ਼ੀਰਵਾਦ ਬੀਬਾ,

ਤੂੰ ਤਾਂ ਭਵਜਲ ਵੀ ਕਰ ਪਾਰ ਗਈ।

ਸੋਨਾ ਚਾਂਦੀ ਕਰੂ ਮੁਕਾਬਲਾ ਕੀ,

ਜਿਹੜਾ ਤੂੰ ਸਨਮਾਨ ਮੁਖ਼ਤਿਆਰ ਗਈ।

ਸ਼ੁਭ ਇੱਛਾਵਾਂ ਦੁਆਵਾਂ ਪਾ ਤੂੰ ਤਾਂ,

ਜਿੱਤ ਭਾਖਿਆ ਭਾਉ ਅਪਾਰੁ ਗਈ।

ਜਿਹੜਾ ਮਾਰਿਆ ਧੀਏ ਹੱਕ ਤੇਰਾ,

ਤੂੰ ਤਾਂ ਦਿਲ ‘ਤੇ ਝੱਲ ਸਾਰ ਗਈ।

ਉਮਰ ਭਰ ਹੀ ਰੜਕਦੀ ਰਹੂ ‘ਭਗਤਾ’,

ਬਾਜ਼ੀ ਜਿੱਤੀ ਜਤਾਈ ਜੋ ਹਾਰ ਗਈ।

ਲੇਖਕ :  ਬਰਾੜ-ਭਗਤਾ ਭਾਈ ਕਾ, ਸੰਪਰਕ : 001-604-751-1113

Related Articles

Latest Articles