-0.3 C
Vancouver
Saturday, January 18, 2025

ਕੈਨੇਡਾ ਨੇ ਪੈਰਿਸ ਓਲੰਪਿਕ ‘ਚ ਹਾਸਲ ਕੀਤੇ 6 ਸੋਨ ਤਗ਼ਮਿਆਂ ਸਮੇਤ ਕੁਲ 21 ਮੈਡਲ

1912 ਤੋਂ ਬਾਅਦ ਕੈਨੇਡੀਅਨ ਖਿਡਾਰੀਆਂ ਨੇ ਹਮਰ-ਥਰੋਅ ‘ਚ ਹਾਸਲ ਕੀਤੇ 2 ਗੋਲਡ ਮੈਡਲ

ਸਰੀ (ਸਿਮਰਨਜੀਤ ਸਿੰਘ) ਕੈਨੇਡਾ ਦੇ ਖਿਡਾਰੀਆਂ ਵਲੋਂ ਪੈਰਿਸ ਓਲੰਪਿਕ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਕੈਨੇਡਾ ਦੇ ਵੱਖ ਵੱਖ ਖਿਡਾਰੀ ਹੁਣ ਤੱਕ ਕੁਲ 21 ਮੈਡਲ ਜਿੱਤ ਚੁੱਕੇ ਹਨ ਅਤੇ ਜਿਨ੍ਹਾਂ ਵਿਚੋਂ 6 ਸੋਨ ਤਮਗ਼ੇ, 5 ਚਾਂਦੀ ਦੇ ਤਮਗ਼ੇ ਅਤੇ 10 ਕਾਂਸੇ ਦੇ ਤਮਗ਼ੇ ਸ਼ਾਮਲ ਹਨ। ਕੈਨੇਡਾ ਇਸ ਸਮੇਂ 11 ਸਥਾਨ ‘ਤੇ ਬਣਿਆ ਹੋਇਆ ਹੈ ਪਹਿਲੇ ਸਥਾਨ ਦੀ ਦੌੜ ‘ਚ ਅਮਰੀਕਾ ਅਤੇ ਚੀਨ ਦਰਮਿਆਨ ਸਖ਼ਤ ਮੁਕਾਬਲਾ ਵੇਖਣ ਨੂੰ ਮਿਲ ਰਿਹਾ ਹੈ।

ਕੈਨੇਡਾ ਦੀ ਸਟਾਰ ਸਵੀਮਰ ਸਮਰ ਮੈਕਿੰਟੋਸ਼  ਨੇ ਓਲੰਪਿਕ ਵਿੱਚ ਇੱਕਲੀ ਨੇ 4 ਮੈਡਲ ਜਿੱਤੇ ਹਨ ਜਿਨ੍ਹਾਂ ‘ਚ 3 ਸੋਨ ਤਗ਼ਮੇ ਅਤੇ ਇੱਕ ਚਾਂਦੀ ਦਾ ਤਗ਼ਮਾ ਸ਼ਾਮਲ ਹੈ।

ਕ੍ਰਿਸਟਾ ਡੇਗੂਚੀ ਨੇ ਅੰਡਰ-57 ਕਿਲੋਗ੍ਰਾਮ ਜੂਡੋ ਮੁਕਾਬਲੇ ਵਿੱਚ ਜਿੱਤ ਦਰਜ ਕਰਕੇ ਕੈਨੇਡਾ ਲਈ ਪੈਰਿਸ ਓਲੰਪਿਕਸ ‘ਚ ਪਹਿਲਾ ਗੋਲਡ ਮੈਡਲ ਹਾਸਿਲ ਕੀਤਾ।

ਡੇਗੂਚੀ ਜੋ ਕਿ ਵਿਸ਼ਵ ਦੀ ਅੱਵਲ ਰੈਂਕ ਦੀ ਮਹਿਲਾ ਜੂਡੋ ਖਿਡਾਰੀ ਹੈ, ਉਸ ਨੇ ਫ਼ਾਈਨਲ ਵਿੱਚ ਦੱਖਣੀ ਕੋਰੀਆ ਦੀ ਮਿਮੀ ਹੂਹ ਨੂੰ ਹਰਾਇਆ।

ਕੈਨੇਡਾ ਦੇ ਖਿਡਾਰੀ ਹਮਰ ਥਰੋਅ ਖੇਡ ਵਿੱਚ ਲੰਮੇ ਸਮੇਂ ਤੋਂ ਬਾਅਦ ਚਮਕੇ ਹਨ ਅਤੇ ਉਨ੍ਹਾਂ ਨੇ ਹਮਰ ਥਰੋਅ ‘ਚ 2 ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚਿਆ ਹੈ।

ਏਥਨ ਕੈਟਜ਼ਬਰਗ ਨੇ ਹਮਰ ਥਰੋਅ ਵਿੱਚ ਗੋਲਡ ਮੈਡਲ ਹਾਸਲ ਕੀਤਾ। ਏਥਨ ਕੈਟਜ਼ਬਰਗ ਨੇ 84.12 ਦੀ ਦੂਰੀ ‘ਤੇ ਹਮਰ ਥਰੋਅ ਕਰੇ ਸੋਨ ਤਗਮੇ ‘ਤੇ ਕਬਜ਼ਾ ਕੀਤਾ।

ਇਸੇ ਨਾਲ ਹੀ ਰਿਚਮੰਡ ਦੀ 25 ਸਾਲ ਦੀ ਖਿਡਾਰਨ ਕੈਮਰੀਨ ਰੋਜਰਸ ਨੇ ਮਹਿਲਾ ਵਰਗ ‘ਚ ਵੀ ਹਮਰ ਥਰੋਅ ਵਿੱਚ ਕੈਨੇਡਾ ਲਈ ਗੋਲਡ ਮੈਡਲ ਹਾਸਲ ਕੀਤਾ। ਉਸ ਨੇ 84.12 ਦੀ ਦੂਰੀ ‘ਤੇ ਹਮਰ ਥਰੋਅ ਕਰੇ ਸੋਨ ਤਗਮੇ ‘ਤੇ ਕਬਜ਼ਾ ਕੀਤਾ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੈਨੇਡਾ ਨੇ ਸਾਲ 1912 ਵਿੱਚ ਹਮਰ ਥਰੋਅ ‘ਚ ਚਾਂਦੀ ਦਾ ਤਗਮਾ ਹਾਸਲ ਕੀਤਾ ਸੀ ਪਰ ਹੁਣ ਇਨ੍ਹਾਂ ਦੋਵੇਂ ਖਿਡਾਰੀਆਂ ਕੈਨੇਡਾ ਦੇ ਇਸ ਲੰਮੇ ਸੋਕੇ ਨੂੰ ਖਤਮ ਕੀਤਾ ਹੈ।  ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.

Related Articles

Latest Articles