4.9 C
Vancouver
Wednesday, November 27, 2024

ਜੰਗਲੀ ਅੱਗ ਬੁਝਾਉਣ ਸਮੇਂ ਝੁਲਸਿਆ ਇੱਕ ਫਾਇਰ ਫਾਈਟਰ, ਮੌਤ

ਸਰੀ, (ਸਿਮਰਨਜੀਤ ਸਿੰਘ): ਜੈਸਪਰ ਨੈਸ਼ਨਲ ਪਾਰਕ ਵਿੱਚ ਅੱਗ ਬੁਝਾਉਣ ਵਾਲੇ ਇੱਕ ਫਾਇਰ ਫਾਈਟਰ ਦੀ ਮੌਤ ਹੋ ਗਈ ਹੈ। ਆ ਸੀ ਐਮਪੀ ਦਾ ਕਹਿਣਾ ਹੈ ਕਿ ਲਗਭਗ ਬੀਤੇ ਕੱਲ੍ਹ ਢਾਈ ਵਜੇ ਦੇ ਕਰੀਬ ਇਸ ਘਟਨਾ ਬਾਰੇ ਸੂਚਨਾ ਮਿਲੀ।  ਇਸ ਘਟਨਾ ਦੌਰਾਨ ਫਾਇਰ ਫਾਈਟਰ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਅਤੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਅਫਸਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੈਸਪਰ ਦੇ ਜੰਗਲਾਂ ਵਿੱਚ ਲੱਗੀ ਭਿਆਨਕ ਅੱਗ ਨੂੰ ਕਾਬੂ ਪਾਉਣ ਦੇ ਯਤਨ ਕਰਦੇ ਹੋਏ ਇਸ ਫਾਇਰ ਫਾਈਟਰ ਉੱਪਰ ਦਰਖਤ ਦਾ ਵੱਡਾ ਟਾਣਾ ਗਿਰ ਗਿਆ ਅਤੇ ਇਸ ਘਟਨਾ ਵਿੱਚ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਦੱਸਿਆ ਜਾ ਰਿਹਾ ਕਿ ਇਹ ਫਾਇਰ ਫਾਈਟਰ ਕੈਲਗਰੀ ਦਾ ਵਾਸੀ ਸੀ ਅਤੇ ਉਸ ਦੀ ਉਮਰ ਸਿਰਫ਼ 24 ਸਾਲ ਸੀ। ਇਸ ਘਟਨਾ ਤੋਂ ਬਾਅਦ ਤੁਰੰਤ ਫਾਇਰ ਫਾਈਟਰ ਨੂੰ ਮੁਢਲੀ ਸਹਾਇਤਾ ਦਿੱਤੀ ਗਈ ਹੈ ਤੇ ਹੈਲੀਪੈਡ ਰਾਹੀਂ ਨੇੜਲੇ ਹਸਪਤਾਲ ਪਹੁੰਚਾਇਆ ਗਿਆ ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।  ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੈਸਪਰ ਵਿੱਚ ਜੰਗਲਾਂ ਦੀ ਅੱਗ ਕਾਫੀ ਫੈਲ ਚੁੱਕੀ ਹੈ ਜਿਸ ਕਾਰਨ ਫਾਇਰ ਫਾਇਟਰਾਂ ਨੂੰ ਜੋਖਮ ਭਰੇ ਹਾਲਾਤਾਂ ਵਿੱਚ ਕੰਮ ਕਰਨਾ ਪੈ ਰਿਹਾ ਹੈ ਅਲਬਰਟਾ ਵਾਈਡ ਫਾਇਰ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝਾ ਕਰਦੇ ਹੋਏ 24 ਸਾਲਾਂ ਫਾਇਰ ਫਾਈਟਰ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਅਤੇ ਕਿਹਾ ਕਿ ਇਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

Related Articles

Latest Articles