6.3 C
Vancouver
Sunday, January 19, 2025

ਨਸ਼ਿਆਂ ਦੀ ਓਵਰਡੋਜ਼ ਰੋਕਣ ਲਈ ਸਬੰਧੀ ਦਵਾਈਆਂ ਦੀ ਸਪਲਾਈ ਲਈ ਮੁਫ਼ਤ ਔਨਲਾਈਨ ਵੈਬਸਾਈਟ ਲਾਂਚ

ਸਰੀ, (ਸਿਮਰਨਜੀਤ ਸਿੰਘ): ਬੀ.ਸੀ. ਵਿੱਚ ਜਿਹੜੇ ਲੋਕ ਨਸ਼ੀਲੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ, ਉਹਨਾਂ ਨੂੰ ਹੁਣ ਨੁਕਸਾਨ ਘਟਾਉਣ ਵਾਲੀਆਂ ਦਵਾਈਆਂ ਦੀ ਸਪਲਾਈ ਔਨਲਾਈਨ ਕਰ ਦਿੱਤੀ ਗਈ ਹੈ।

ਫਰੇਜ਼ਰ ਲਈ ਕਲੀਨਿਕਲ ਓਪਰੇਸ਼ਨਾਂ ਦੇ ਮੈਨੇਜਰ ਐਰਿਨ ਗਿਬਸਨ ਨੇ ਕਿਹਾ ਕਿ ”ਅਨਿਯੰਤ੍ਰਿਤ ਜ਼ਹਿਰੀਲੇ ਦਵਾਈਆਂ ਦੀ ਸਪਲਾਈ ਦੇ ਸੰਕਟ ਲਈ ਰੋਕਣ ਲਈ ਕੁਝ ਨਵਾਂ ਕਰਨ ਦੀ ਜ਼ਰੂਰਤ ਹੈ ਜਿਸ ਦੀ ਪਹਿਲ ਨੁਕਸਾਨ ਘਟਾਉਣ ਵਾਲੀ ਸਪਲਾਈ ਦੇ ਬਾਕਸ ਨੂੰ ਆਨਲਾਈ ਪ੍ਰਦਾਨ ਕਰ ਕੇ ਕੀਤੀ ਗਈ ਹੈ।” ਉਹਨਾਂ ਕਿਹਾ ਕਿ ਇਸ ਨਾਲ ਉਨ੍ਹਾਂ ਵਿਅਕਤੀਆਂ ਨੂੰ ਵੀ ਮਦਦ ਹੋ ਸਕੇਗੀ ਜੋ ਵਿਅਕਤੀਗਤ ਤੌਰ ‘ਤੇ ਇਹ ਬਾਕਸ ਵਰਤੋਂ ਲਈ ਨਹੀਂ ਲੈਂਦੇ । 

ਐਰਿਨ ਗਿਬਸਨ ਨੇ ਕਿਹਾ ਕਿ “ਇੱਥੇ ਬਹੁਤ ਸਾਰੇ ਕਾਰਨ ਹਨ ਕਿ ਲੋਕ ਵਿਅਕਤੀਗਤ ਤੌਰ ‘ਤੇ ਨੁਕਸਾਨ ਘਟਾਉਣ ਅਤੇ ਡਰੱਗ ਜਾਂਚ ਸੇਵਾਵਾਂ ਤੱਕ ਪਹੁੰਚ ਨਹੀਂ ਕਰਦੇ, ਜਿਸ ਵਿੱਚ ਆਵਾਜਾਈ ਦੀ ਘਾਟ ਅਤੇ ਹੋਰ ਕਈ ਕਾਰਨ ਸ਼ਾਮਲ ਹਨ। ਅਸੀਂ ਅਜੇ ਵੀ ਲੋਕਾਂ ਨੂੰ ਉਤਸ਼ਾਹਿਤ ਕਰ ਰਹੇ ਹਾਂ ਕਿ ਉਹ ਜ਼ਹਿਰੀਲੇ ਨਸ਼ੀਲੇ ਪਦਾਰਥਾਂ ਦੀ ਮੌਤ ਦੇ ਜੋਖਮ ਨੂੰ ਘੱਟ ਕਰਨ ਲਈ ਜਿੱਥੇ ਵੀ ਸੰਭਵ ਹੋਵੇ, ਨੁਕਸਾਨ ਘਟਾਉਣ ਵਾਲੀਆਂ ਦਵਾਈਆਂ ਜ਼ਰੂਰ ਆਪਣੇ ਕੋਲ ਰੱਖਣ।

ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਜਾਰੀ ਹੋਈ ਰਿਪੋਰਟ ਅਨੁਸਾਰ 2024 ਦੇ ਪਹਿਲੇ ਅੱਧ ਵਿੱਚ, ਬੀ ਸੀ ਵਿੱਚ 1,158 ਲੋਕ ਦੀ ਮੌਤ ਜ਼ਹਿਰੀਲੇ ਨਸ਼ੀਲੇ ਪਦਾਰਥਾਂ ਦੇ ਸੇਵਨ ਕਾਰਨ ਹੋਈ। ਇਸ ਸੰਕਟ ‘ਚ 10 ਤੋਂ 59 ਸਾਲ ਦੀ ਉਮਰ ਦੇ ਲੋਕਾਂ ਲਈ ਮੌਤ ਹੋਈ ਹੈ ਜੋ ਕਿ ਸਭ ਤੋਂ ਵੱਡਾ ਚਿੰਤਾ ਦਾ ਵਿਸ਼ਾ ਬਣ ਗਿਆ ਹੈ।

ਨਵਾਂ ਔਨਲਾਈਨ ਪੋਰਟਲ ਹੁਣ ਫਰੇਜ਼ਰ ਹੈਲਥ ਅਥਾਰਟੀ ਦੇ ਅਧੀਨ ਹਰ ਕਿਸੇ ਵੀ ਵਿਅਕਤੀ ਲਈ ਖੁੱਲ੍ਹਾ ਹੈ। ਪੇਸ਼ ਕੀਤੀਆਂ ਗਈਆਂ ਸਪਲਾਈਆਂ ਵਿੱਚ ਇੰਜੈਕਸ਼ਨ ਅਤੇ ਇਨਹੇਲੇਸ਼ਨ ਸਪਲਾਈ, ਨਲੋਕਸੋਨ ਕਿੱਟਾਂ, ਫੈਂਟਾਨਿਲ ਸਕ੍ਰੀਨਿੰਗ ਸਟ੍ਰਿਪ ਕਿੱਟਾਂ ਦੀ ਸਪਲਾਈ ਸ਼ਾਮਲ ਕੀਤੀ ਗਈ ਹੈ। ਕੋਈ ਵੀ ਦਿਲਚਸਪੀ ਰੱਖਣ ਵਾਲਾ ਉਪਲਬਧ ਵੱਖ-ਵੱਖ ਉਤਪਾਦਾਂ ਦੀ ਵੈੱਬਸਾਈਟ ਨੂੰ ਦੇਖ ਸਕਦਾ ਹੈ, ਉਹਨਾਂ ਨੂੰ ਇੱਕ ਵਰਚੁਅਲ ਟੋਕਰੀ ਵਿੱਚ ਸ਼ਾਮਲ ਕਰ ਸਕਦਾ ਹੈ ਅਤੇ ਫਿਰ ਚੈਕਆਉਟ ਕਰ ਸਕਦਾ ਹੈ, ਬਿਨਾਂ ਕਿਸੇ ਸਪਲਾਈ ਨਾਲ ਜੁੜੀ ਕੋਈ ਕੀਮਤ। ਫਰੇਜ਼ਰ ਹੈਲਥ ਸਟੇਟਸ ਮੁਤਾਬਕ ਖਰੀਦੇ ਗਏ ਸਾਰੇ ਉਤਪਾਦ ਸਿਰਫ਼ ਨਿੱਜੀ ਵਰਤੋਂ ਲਈ ਹਨ।

Related Articles

Latest Articles