ਬੀਤੇ ਦਿਨੀਂ ਸਰੀ ਦੇ ਗ੍ਰੈਂਡ ਤਾਜ ਬੈਂਕੁਇਟ ਹਾਲ ਵਿੱਚ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਵੱਲੋਂ ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਮਾਂ ਬੋਲੀ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਬਾਰੇ ਵਿਸ਼ੇਸ਼ ਚਰਚਾ ਸਬੰਧੀ ਸਮਾਗਮ ਕਰਵਾਇਆ ਗਿਆ। ਇਹ ਵਿਚਾਰ ਵਟਾਂਦਰਾ ਬਹੁਤ ਹੀ ਵਧੀਆ ਤਰੀਕੇ ਨਾਲ ਯਾਦਗਾਰੀ ਹੋ ਨਿਬੜਿਆ। ਜਿੱਥੇ ਲਗਾਤਾਰ ਤਿੰਨ ਘੰਟੇ ਦਰਸ਼ਕਾਂ ਨੇ ਇਕ ਇਕ ਪਲ ਖਾਸ ਮਹਿਮਾਨਾਂ ਦੀ ਗੱਲਬਾਤ ਦਾ ਆਨੰਦ ਮਾਣਿਆ ਤੇ ਨਾਲ ਹੀ ਪ੍ਰਣ ਕੀਤਾ ਕਿ ਪੰਜਾਬੀ ਮਾਂ ਬੋਲੀ ਨੂੰ ਜਿਉਂਦਾ ਰੱਖਣ ਲਈ ਇਸ ਉੱਤੇ ਹਰ ਹੀਲਾ ਵਸੀਲਾ ਕਰਾਂਗੇ। ਪੰਜਾਬ ਤੋਂ ਆਏ ਸੁਖਜਿੰਦਰਾ ਸਿੰਘ ਸੰਧੂ ਪੰਜਾਬ ਸਟੇਟ ਕਮਿਸ਼ਨ ਐਨਆਰਆਈ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਇਸ ਸਾਰੇ ਪ੍ਰੋਗਰਾਮ ਵਿੱਚ ਮੀਡੀਆ ਜਿਹਨਾਂ ਵਿੱਚ ਸਾਂਝਾ ਟੀਵੀ ਨੇ ਇਹ ਸਾਰੇ ਪ੍ਰੋਗਰਾਮ ਨੂੰ ਆਪਣੀ ਚੈਨਲ ਯੂ ਟਿਊਬ ਅਤੇ ਫੇਸਬੁੱਕ ਦੇ ਉੱਤੇ ਲਾਈਵ ਪ੍ਰਸਾਰਿਤ ਕੀਤਾ। ਵਿਸ਼ੇਸ਼ ਤੌਰ ਤੇ ਰੇਡੀਓ ਸ਼ੇਰੇ ਪੰਜਾਬ ਤੋਂ ਡਾਕਟਰ ਰਮਿੰਦਰ ਪਾਲ ਸਿੰਘ ਕੰਗ ਅਤੇ ਡਾਕਟਰ ਜਸਵੀਰ ਸਿੰਘ ਰਮਾਣਾ, ਪ੍ਰੋਫੈਸਰ ਗੁਰਬਾਜ ਸਿੰਘ ਬਰਾੜ ਕੇਆਰਪੀ ਆਈ 1550 ਤੋਂ, ਸਾਂਝਾ ਟੀਵੀ ਤੋਂ ਦਵਿੰਦਰ ਸਿੰਘ ਬੈਨੀਪਾਲ, ਪੰਜਾਬੀ ਟ੍ਰਿਬਿਊਨ ਤੋਂ ਅਮਰਪਾਲ ਸਿੰਘ, ਗਾਰਡੀਅਨ ਅਖਬਾਰ ਤੋਂ ਹਰਕੀਰਤ ਸਿੰਘ, ਹਮਦਰਦ ਅਖਬਾਰ ਅਤੇ ਟੀਵੀ ਤੋਂ ਮਲਕੀਤ ਸਿੰਘ, ਸਰੋਕਾਰਾਂ ਦੀ ਆਵਾਜ਼ ਤੋਂ ਪਰਮਿੰਦਰ ਸਵੈਚ ਗਲੋਬਲ ਵਿਲੇਜ ਤੋਂ ਮੀਰਾ ਗਿੱਲ, ਪਲੀ ਤੋਂ ਬਲਵੰਤ ਸਿੰਘ ਸੰਘੇੜਾ ਹੋਰ ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਲੋਕਾਂ ਨੇ ਟਿਕ ਟਿਕੀ ਲਾ ਕੇ ਇਸ ਪ੍ਰੋਗਰਾਮ ਨੂੰ ਸੁਣਿਆ।
ਕਨੇਡੀਅਨ ਸਿੱਖ ਸਟੱਡੀ ਅਤੇ ਟੀਚਿੰਗ ਸੋਸਾਇਟੀ ਦੇ ਡਾਕਟਰ ਜਗਜੀਤ ਸਿੰਘ ਹੋਰਾਂ ਨੂੰ ਪ੍ਰੋਫੈਸਰ ਗੁਰਮੁਖ ਸਿੰਘ ਅਵਾਰਡ ਨਾਲ, ਸਰਦਾਰ ਸਤਨਾਮ ਸਿੰਘ ਜੌਹਲ ਨੂੰ ਪ੍ਰੋਫੈਸਰ ਸਾਹਿਬ ਸਿੰਘ ਅਵਾਰਡ ਨਾਲ ਅਤੇ ਕੌਮੀ ਹੀਰੇ ਸਰਦਾਰ ਮੋਤਾ ਸਿੰਘ ਝੀਤਾ ਨੂੰ ਪ੍ਰੋਫੈਸਰ ਤੇਜਾ ਸਿੰਘ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ।
ਸੰਗੀਤ ਸਮਰਾਟ ਸਰਦਾਰ ਅਮਰਜੀਤ ਸਿੰਘ ਅਤੇ ਕਲਾਸਿਕ ਸੰਗੀਤ ਨਾਲ ਬੀਬੀ ਸਾਂਝ ਕੌਰ ਜੌੜਾ ਨੇ ਆਏ ਦਰਸ਼ਕਾਂ ਨੂੰ ਵਿਲੱਖਣ ਤਰੀਕੇ ਨਾਲ ਗਾਈ ਹੋਈ ਹੀਰ ਨਾਲ ਕੀਲ ਲਿਆ
ਇਸ ਦੇ ਨਾਲ ਹੀ ਡਾਕਟਰ ਬਾਵਾ ਸਿੰਘ ਡਾਕਟਰ ਪਿਆਰਾ ਲਾਲ ਗਰਗ ਐਡਵੋਕੇਟ ਮਿੱਤਰ ਸੈਨ ਮੀਤ ਅਤੇ ਸਰਦਾਰ ਹਰਿੰਦਰ ਸਿੰਘ ਸਿਖਰੀ ਵਾਲਿਆਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੇ ਪ੍ਰਬੰਧਕਾਂ ਵੱਲੋਂ ਆਏ ਸਮੂਹ ਸੱਜਣਾਂ ਦਾ ਅਤੇ ਗ੍ਰਹਿਣ ਤਾਜ ਬੈਂਕੁਟ ਹਾਲ ਵਾਲੇ ਸਰਦਾਰ ਪੱਡਾ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।