-0.1 C
Vancouver
Saturday, January 18, 2025

ਬੀ.ਸੀ. ਸਰਕਾਰ ਵਲੋਂ ਰਾਬੀਆ ਧਾਲੀਵਾਲ ਨੂੰ ਮਿਲਿਆ ‘2024 ਗੁੱਡ ਸਿਟੀਜ਼ਨਸ਼ਿਪ’ ਅਵਾਰਡ

ਸਰੀ, (ਸਿਮਰਨਜੀਤ ਸਿੰਘ): ਸਰੀ ਦੀਆਂ ਦੋ ਔਰਤਾਂ ਰਾਬੀਆ ਧਾਲੀਵਾਲ ਅਤੇ ਮਾਰਗਰੇਟ ਮੁਬਾਂਡਾ ਸਮੇਤ 18 ਬ੍ਰਿਟਿਸ਼ ਕੋਲੰਬੀਅਨਾਂ ਨੂੰ ਉਹਨਾਂ ਦੇ ਭਾਈਚਾਰੇ ਵਿੱਚ ”ਅਹਿਮ ਯੋਗਦਾਨ” ਦੇਣ ਲਈ ਸੂਬਾਈ ਸਰਕਾਰ ਤੋਂ ‘ਗੁੱਡ ਸਿਟੀਜ਼ਨਸ਼ਿਪ’ ਦਾ 2024 ਮੈਡਲ ਦਿੱਤਾ ਗਿਆ ਹੈ।

ਰਾਬੀਆ ਧਾਲੀਵਾਲ ਨੂੰ ਇਹ ਅਵਾਰਡ ”ਕਮਿਊਨਿਟੀ ਸਸ਼ਕਤੀਕਰਨ ਅਤੇ ਮਾਨਸਿਕ-ਸਿਹਤ ਸਮਾਨਤਾ ਨੂੰ ਉਤਸ਼ਾਹਿਤ ਕਰਨ ਲਈ” ਅਤੇ ਮਾਰਗਰੇਟ ਮੁਬਾਂਡਾ ਨੂੰ ”ਲੋਅਰ ਮੇਨਲੈਂਡ ਵਿੱਚ ਗਰੀਬੀ ਅਤੇ ਸਮਾਜਿਕ ਬੇਦਖਲੀ ਦੇ ਖਾਤਮੇ ਲਈ ਕੰਮ ਕਰਨ ਲਈ।” ਦਿੱਤਾ ਗਿਆ ਹੈ। ਸਰਕਾਰੀ ਬੁਲੇਟਿਨ ਵਿੱਚ ਕਿਹਾ ਗਿਆ ਹੈ ਕਿ ਰਾਬੀਆ ਧਾਲੀਵਾਲ ਨੇ ਯੂ.ਸੀ.ਬੀ. ਵਿਖੇ ਡਿਸਏਬਿਲਿਟੀਜ਼ ਯੂਨਾਈਟਿਡ ਕਲੈਕਟਿਵ ਦੀ ਅਗਵਾਈ ਕੀਤੀ, ਜਿਸ ਵਲੋਂ ਨਿਊਰੋਡਾਈਵਰਜੈਂਟ ਅਤੇ ਸਰੀਰਕ ਤੌਰ ‘ਤੇ ਅਪਾਹਜ ਸਾਥੀਆਂ ਲਈ ਇੱਕ ਮਹੱਤਵਪੂਰਣ ਨੈਟਵਰਕ ਪ੍ਰਦਾਨ ਕਰਕੇ ਅਪਾਹਜ ਵਿਦਿਆਰਥੀਆਂ ਲਈ ਮਦਦ ਮੁਹੱਈਆ ਕਰਵਾਈ ਗਈ।

ਰਾਬੀਆ ਧਾਲੀਵਾਲ ਵਲੋਂ ਕੀਤੇ ਗਏ ਇਸ ਤਰ੍ਹਾਂ ਦੇ ਕਈ ਸਲਾਘਾ ਯੋਗ ਕੰਮਾਂ ਲਈ ਯੂ.ਸੀ.ਬੀ. ਦੀ ਪਹਿਲੀ ਪਹੁੰਚਯੋਗਤਾ ਕਮੇਟੀ ਬਣਾਈ ਗਈ। ਉਹ ਵਾਇਸਜ਼ ਫਾਰ ਹੋਪ ਫਾਊਂਡੇਸ਼ਨ ਦੀ ਡਾਇਰੈਕਟਰ ਵੀ ਹੈ।  ਰਾਬੀਆ ਧਾਲੀਵਾਲ 1,000 ਤੋਂ ਵੱਧ ਸਵੈ-ਸੰਭਾਲ ਦੀਆਂ ਵਸਤੂਆਂ ਅਤੇ ਭੋਜਨ ਫਰੰਟਲਾਈਨ ਹੈਲਥਕੇਅਰ ਵਰਕਰਾਂ ਲਈ ਦਾਨ ਲਈ ਤਾਲਮੇਲ ਵੀ ਕਾਇਮ ਕੀਤਾ ਹੈ, ਜੋ ਕਿ ਸਥਾਨਕ ਬੀ ਸੀ ਅਤੇ ਸਵਦੇਸ਼ੀ-ਮਾਲਕੀਅਤ ਵਾਲੇ ਕਾਰੋਬਾਰੀਆਂ ਵਲੋਂ ਦਿੱਤਾ ਜਾ ਰਿਹਾ ਹੈ।

ਰਾਬੀਆ ਧਾਲੀਵਾਲ ਨੇ ਜੋ ਕਿ ਪਿਛਲੇ 25 ਸਾਲਾਂ ਤੋਂ ਸਰੀ ‘ਚ ਰਹਿ ਰਹੇ ਹਨ ਉਨ੍ਹਾਂ ਨੇ ਕਿਹਾ ਕਿ  ਜੋ ਕੰਮ ਮੈਂ ਕਰਦੀ ਹਾਂ, ਉਹ ਕਦੇ ਵੀ ਮਾਨਤਾ ਜਾਂ ਅਵਾਰਡ ਦੀ ਉਮੀਦ ਨਾਲ ਨਹੀਂ ਕੀਤਾ, ਜੋ ਕੰਮ ਮੈਂ ਕੀਤਾ ਹੈ, ਉਹ ਤਜ਼ਰਬਿਆਂ ਵਿੱਚ ਸੁਣਿਆ, ਦੇਖਿਆ ਅਤੇ ਮਹਿਸੂਸ ਕੀਤਾ। ਬੀ.ਸੀ. ਸਰਕਾਰ ਵਲੋਂ ਮੈਨੂੰ ਇਸ ਮੈਡਲ ਨਾਲ ਚੁਣਾ ਇਹ ਬਹੁਤ ਮਾਣ ਵਾਲੀ ਗੱਲ ਹੈ ਹੁਣ ਮੇਰੀ ਕਹਾਣੀ ਅਤੇ ਮੇਰੇ ਕੰਮ ਨੂੰ ਦੇਖਿਆ ਜਾ ਰਿਹਾ ਹੈ ਅਤੇ ਹੋਰ ਲੋਕਾਂ ਤੱਕ ਵੀ ਪਹੁੰਚ ਬਣਾਈ ਜਾਵੇਗੀ ਜਿਸ ਨਾਲ ਮੈਨੂੰ ਹੋਰ ਕੰਮ ਕਰਨ ਲਈ ਪ੍ਰੇਰਨਾ ਮਿਲੇਗੀ।

Related Articles

Latest Articles