-0.1 C
Vancouver
Saturday, January 18, 2025

ਵੈਨਕੂਵਰ ਵਿੱਚ ਉਸਾਰੀ ਅਧੀਨ ਇਮਾਰਤ ਨੂੰ ਲੱਗੀ ਅੱਗ 9 ਘਰਾਂ ਤੱਕ ਫੈਲੀ

ਸਰੀ, (ਸਿਮਰਨਜੀਤ ਸਿੰਘ): ਬੀਤੇ ਦਿਨੀ ਵੈਂਕੂਵਰ ਵਿੱਚ ਛੇ ਮੰਜ਼ਿਲਾਂ ਉਸਾਰੀ ਅਧੀਨ ਇਮਾਰਤ ਵਿੱਚ ਭਿਆਨਕ ਅੱਗ ਲੱਗ ਗਈ ਅੱਗ ਦੀਆਂ ਲਪਟਾਂ ਇੰਨੀਆਂ ਉੱਚੀਆਂ ਸਨ ਕਿ ਨੇੜਲੇ ਨੌ ਦੇ ਕਰੀਬ ਹੋਰ ਘਰਾਂ ਨੂੰ ਵੀ ਅੱਗ ਨੇ ਆਪਣੇ ਲਪੇਟ ਵਿੱਚ ਲੈ ਲਿਆ।

ਉਸਾਰੀ ਅਧੀਨ ਇਮਾਰਤ ਵਿੱਚ ਅੱਗ ਲੱਗਣ ਕਾਰਨ ਇੱਕ ਕਰੇਨ ਵੀ ਬਿਜਲੀ ਦੀਆਂ ਤਾਰਾਂ ਉੱਤੇ ਜਾ ਡਿੱਗੀ ਜਿਸ ਕਾਰਨ ਇਲਾਕੇ ਵਿੱਚ ਲੰਮਾ ਸਮਾਂ ਗੈਸ ਅਤੇ ਬਿਜਲੀ ਦੀ ਸਪਲਾਈ ਬੰਦ ਰਹੀ।

ਵੈਨਕੂਵਰ ਐਂਡ ਰੈਸਕਿਊ ਦੇ ਅਸਿਸਟੈਂਟ ਚੀਫ ਕੀਥ ਸਟੀਵਰਟ ਦਾ ਕਹਿਣਾ ਹੈ ਕਿ ਕਰੇਨ ਦੇ ਡਿੱਗਣ ਅਤੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਕੀਤਾ ਜਾ ਰਿਹਾ ਹੈ ਅਤੇ ਇਸ ਸਬੰਧੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ। ਉਹਨਾਂ ਨੇ ਦੱਸਿਆ ਕਿ ਅੱਗ ਬੁਝਾਉਣ ਲਈ ਫਾਇਰ ਮੌਕੇ ਤੇ ਪਹੁੰਚੇ ਫਾਇਰ ਕਰਮਚਾਰੀਆਂ ਵਿੱਚੋਂ ਅੱਗ ਬੁਝਾਉਂਦੇ ਸਮੇਂ ਕੁਝ ਜਖਮੀ ਵੀ ਹੋਏ ਹਨ।

ਸਟੀਵਿਟ ਨੇ ਦੱਸਿਆ ਕਿ ਅੱਗੇ ਇਨੀ ਭਿਆਨਕ ਸੀ ਕਿ ਨੇੜ ਦੇ ਘਰਾਂ ਵਿੱਚ ਫੈਲ ਗਈ ਜਿਸ ਕਾਰਨ ਰਿਚਮੰਡ ਅਤੇ ਬਰਨਬੀ ਦੇ ਫਾਇਰ ਫਾਈਟਰਾਂ ਨੂੰ ਵੀ ਬੁਲਾਉਣਾ ਪਿਆ ਤਾਂ ਕਿ ਅੱਗ ਤੇ ਛੇਤੀ ਤੋਂ ਛੇਤੀ ਕਾਬੂ ਪਾਇਆ ਜਾ ਸਕੇ। ਅਧਿਕਾਰੀਆਂ ਨੇ ਇਸ ਮੌਕੇ ਇਲਾਕੇ ਵਿੱਚ ਰਹਿ ਰਹੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਨਾਂ ਲੋਕਾਂ ਨੂੰ ਸਾਹ ਸੰਬੰਧੀ ਬਿਮਾਰੀਆਂ ਹਨ ਜਾਂ ਜਿਨਾਂ ਨੂੰ ਸਾਹ ਲੈਣ ਵਿੱਚ ਕੋਈ ਦਿੱਕਤ ਪੇਸ਼ ਹੁੰਦੀ ਹੈ ਤਾਂ ਉਹ ਕੁਝ ਸਮੇਂ ਲਈ ਇਸ ਇਲਾਕੇ ਤੋਂ ਦੂਰੀ ਬਣਾ ਕੇ ਰੱਖਣ। ਇਸ ਹਾਦਸੇ ਸਬੰਧੀ ਕਈ ਵੀਡੀਓਜ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਹਨ ਜਿਸਨਾਂ ਵਿੱਚ ਅੱਗ ਦੀਆਂ ਲਪਟਾਂ ਅਤੇ ਕ੍ਰੇਨ ਡਿੱਗਦੀ ਵੀ ਦਿਖਾਈ ਦੇ ਰਹੀ ਹੈ।

Related Articles

Latest Articles