-0.1 C
Vancouver
Saturday, January 18, 2025

ਸਮਰੱਥ ਕਲਮ ਐ ਬੁਰਜੂਆ

ਤੂੰ ਖ਼ੌਫ ਦੀਆਂ ਲਕੀਰਾਂ ਖਿੱਚ ਕੇ

ਚੁੱਪ ‘ਤੇ ਪੈਂਤੜੇ ਨਾ ਅਜ਼ਮਾ

ਤੂੰ ਨਹੀਂ ਜਾਣਦਾ

ਹਨ੍ਹੇਰਾ ਹੋਰ ਡੂੰਘਾ ਹੋ ਜਾਂਦਾ

ਤੇ ਚੁੱਪ ਦਾ ਸ਼ੋਰ

ਵੀ ਬੜਾ ਖ਼ੌਫ਼ਨਾਕ ਹੁੰਦਾ

ਦਿਲ-ਓ ਦਿਮਾਗ ਦੀ ਲੋਅ

ਲਟ ਲਟ ਬਲਦੀ ਆ

ਕਦਰਾਂ ਕੀਮਤਾਂ ਦੀ ਹਿਫਾਜ਼ਤ

ਕਰਨ ਦਾ ਜਜ਼ਬਾ

ਮੁੱਢ ਕਦੀਮਾਂ ਤੋਂ ਹੀ

ਹੈ ਸਾਡੇ ਖੂਨ ਅੰਦਰ

ਤੇ ਸਮਰੱਥ ਕਲਮ ਸਦਾ

ਉਮੀਦ ਨੂੰ ਰੱਖਦੀ ਏ ਜ਼ਿੰਦਾ

ਤੇ ਲਗਾਤਾਰ ਸੰਘਰਸ਼ ਦੇ

ਰਾਹੇ ਤੋਰਦੀ ਆ।

ਲੇਖਕ : ਅਮਨਦੀਪ ਕੌਰ ਜੋਗਾ

Related Articles

Latest Articles