-0.3 C
Vancouver
Saturday, January 18, 2025

ਮੈਟਰੋ ਵੈਨਕੂਵਰ ਦੇ ਇੱਕ ਘਰ ‘ਚ ਡਰੱਗ ਅਤੇ ਨਸ਼ੇ ਬਣਾਉਣ ਲਈ ਵਰਤੀ ਜਾ ਰਹੀ ਜਗਾੜੂ ਲੈਬ ਦਾ ਪਰਦਾਫਾਸ਼

ਸਰੀ, (ਸਿਮਰਨਜੀਤ ਸਿੰਘ): ਆਰ.ਸੀ.ਐਮ.ਪੀ. ਨੇ ਮੈਟਰੋ ਵੈਨਕੂਵਰ ਵਿੱਚ ਇੱਕ ਘਰ ‘ਚ ਡਰੱਗ ਅਤੇ ਨਸ਼ੇ ਬਣਾਉਣ ਲਈ ਵਰਤੀ ਜਾ ਰਹੀ ਜਗਾੜੂ ਲੈਬ ਦਾ ਪਰਦਾਫਾਸ਼ ਕੀਤਾ ਹੈ। ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਪੰਜ ਵਿਅਕਤੀਆਂ ‘ਤੇ ਦੋਸ਼ ਲਗਾਏ ਗਏ ਹਨ।
ਤਲਾਸ਼ੀ ਦੌਰਾਨ ਪੁਲਿਸ ਨੇ ਇਥੋਂ 49 ਕਿਲੋਗ੍ਰਾਮ ਐਮਡੀਐਮਏ (ਐਕਸਟੈਸੀ) ਸਮੇਤ ਨਸ਼ਾ ਬਣਾਉਣ ਲਈ ਵਰਤੇ ਜਾ ਰਹੇ 80 ਕਿਲੋਗ੍ਰਾਮ ਹੋਰ ਕੈਮੀਕਲ, ਦੋ ਕਾਰਾਂ ਅਤੇ ਨਕਦੀ ਬਰਾਮਦ ਕੀਤੀ ਹੈ।
ਆਰ.ਸੀ.ਐਮ.ਪੀ. ਦੇ ਪੈਸੀਫਿਕ ਰੀਜਨ ਫੈਡਰਲ ਪੁਲਿਸਿੰਗ ਪ੍ਰੋਗਰਾਮ ਤਹਿਤ ਅਗਸਤ ਮਹੀਨੇ ਵਿੱਚ ਮੈਪਲ ਰਿਜ ਅਤੇ ਕੋਕੁਇਟਲਮ ਵਿੱਚ ਚਾਰ ਜਾਇਦਾਦਾਂ ‘ਤੇ ਛਾਪੇ ਮਾਰੇ ਸਨ। ਆਰਸੀਐਮਪੀ ਦੇ ਅਨੁਸਾਰ, ਛਾਪਿਆਂ ਵਿੱਚ ਇੱਕ ਵੱਡੀ ਅਤੇ ਆਧੁਨਿਕ ਡਰੱਗ ਲੈਬ ਦਾ ਪਰਦਾਫਾਸ਼ ਕੀਤਾ ਗਿਆ ਜੋ ਪ੍ਰਤੀ ਸਾਈਕਲ ਕਈ ਕਿਲੋਗ੍ਰਾਮ ਐਮਡੀਐਮਏ ਬਣਾਉਣ ਦੇ ਸਮਰੱਥ ਹੈ।
ਸਾਰਜੈਂਟ ਨੇ ਕਿਹਾ, “ਇਸ ਤਰ੍ਹਾਂ ਦੀਆਂ ਲੈਬਾਂ, ਜਦੋਂ ਉਹ ਇਸ ਪੱਧਰ ‘ਤੇ ਕਈ ਕਿਲੋ ਦਾ ਉਤਪਾਦਨ ਕਰਦੀਆਂ ਹਨ, ਖਾਸ ਤੌਰ ‘ਤੇ ਇੱਕ ਕਾਰਨ ਕਰਕੇ ਹੁੰਦੀਆਂ ਹਨ ਅਤੇ ਉਹ ਸਾਡੀਆਂ ਸੜਕਾਂ ‘ਤੇ ਵਿਕਰੀ ਲਈ ਅਤੇ ਇਹਨਾਂ ਸੰਗਠਿਤ ਅਪਰਾਧ ਸਮੂਹਾਂ ਲਈ ਪੈਸਾ ਕਮਾਉਣ ਲਈ ਵਪਾਰਕ ਪੱਧਰ ‘ਤੇ ਉਤਪਾਦਨ ਕਰ ਰਹੀਆਂ ਹਨ।
ਨਸ਼ੀਲੇ ਪਦਾਰਥਾਂ ਅਤੇ ਕੈਮੀਕਲਾਂ ਦੇ ਨਾਲ, ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ $51,000 ਨਕਦ, ਇੱਕ ਮਰਸਡੀਜ਼-ਬੈਂਜ਼ ਜੀ-ਕਲਾਸ ਐਸਯੂਵੀ ਅਤੇ ਇੱਕ ਟੈਸਲਾ ਕਾਰਾਂ ਵੀ ਜ਼ਬਤ ਕੀਤੀਆਂ ਹਨ। ਇਸ ਮਾਮਲੇ ‘ਚ ਡੇਨਿਸ ਹਾਲਸਟੇਡ, ਸ਼ੌਨ ਕੈਪਿਸ, ਬਲਬਿੰਦਰ ਜੌਹਲ, ਰਿਚਰਡ ਵਾ ਅਤੇ ਕ੍ਰਿਸਟੋਫਰ ਐਲਵੇਸ ‘ਤੇ ਨਸ਼ੀਲੇ ਪਦਾਰਥਾਂ ਦੇ ਕਈ ਅਪਰਾਧਾਂ ਦੇ ਦੋਸ਼ ਲਗਾਏ ਹਨ।

Related Articles

Latest Articles