ਸਰੀ (ਸਿਮਰਨਜੀਤ ਸਿੰਘ) ਸਰੀ ਫੂਡ ਬੈਂਕ ਵੱਲੋਂ ਲੋੜਵੰਦਾਂ ਨੂੰ ਦਿੱਤੇ ਜਾ ਰਹੇ ਰਾਸ਼ਨ ਦੀ ਮੰਗ ਵਧਣ ਕਾਰਨ ਦਾਨੀ ਸੱਜਣਾ ਨੂੰ ਹੈ। ਫੰਡਿੰਗ ਕਰਨ ਦੀ ਅਪੀਲ ਕੀਤੀ ਗਈ ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਫੂਡ ਬੈਂਕ ਹਰ ਮਹੀਨੇ 17,000 ਲੋੜਵੰਦ ਲੋਕਾਂ ਨੂੰ ਰਾਸ਼ਨ ਅਤੇ ਹੋਰ ਸਮਾਨ ਦੀ ਮਦਦ ਕਰਦਾ ਸੀ ਜਦੋਂ ਕਿ ਹੁਣ ਲੋੜਵੰਦ ਲੋਕਾਂ ਦੀ ਗਿਣਤੀ 22 ਹਜਾਰ ਦੇ ਨੇੜੇ ਪਹੁੰਚ ਚੁੱਕੇ ਹੈ। ਜਿਨਾਂ ਨੂੰ ਸਰੀ ਫੂਡ ਬੈਂਕ ਵੱਲੋਂ ਹਰ ਮਹੀਨੇ ਰਾਸ਼ਨ ਅਤੇ ਹੋਰ ਜਰੂਰਤ ਦਾ ਸਮਾਨ ਦਿੱਤਾ ਜਾ ਰਿਹਾ ਹੈ ।
ਸਰੀ ਫੂਡ ਬੈਂਕ ਦੇ ਕਾਰਜਕਾਰੀ ਨਿਰਦੇਸ਼ਕ ਕਿਮ ਸੀਵੀਜ ਨੇ ਕਿਹਾ ਕਿ ਉਹਨਾਂ ਵੱਲੋਂ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਗਈ ਹੈ ਅਤੇ ਇਸ ਦੇ ਨਾਲ ਹੀ ਅਗਲੇ ਕੁਝ ਮਹੀਨਿਆਂ ਦੌਰਾਨ ਵੱਖ ਵੱਖ ਸਮੇਂ ਤੇ ਫੂਡ ਡਰਾਈਵ ਅਤੇ ਫੰਡ ਰੇਜਿੰਗ ਈਵੈਂਟ ਵੀ ਆਯੋਜਿਤ ਕੀਤੇ ਜਾਣਗੇ ਤਾਂ ਜੋ ਲੋੜਵੰਦ ਲੋਕਾਂ ਲਈ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਨਾਂ ਦੀ ਮਦਦ ਲਈ ਅਸੀਂ ਵਚਨਬੱਧ ਹਾਂ ।
ਕਾਰਜਕਾਰੀ ਨਿਰਦੇਸ਼ਕ ਕਿਮ ਨੇ ਕਿਹਾ ਕਿ ਗਰਮੀਆਂ ਦੇ ਮੌਸਮ ਦੌਰਾਨ ਮੰਗ ਵੱਧ ਜਾਂਦੀ ਹੈ। ਜਿਸ ਨੂੰ ਪੂਰਾ ਕਰਨ ਲਈ ਸਾਡੇ ਵੱਲੋਂ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਗਈ ਹੈ ਉਹਨਾਂ ਨੇ ਦੱਸਿਆ ਕਿ ਪਿਛਲੇ ਸਾਲ ਹਰ ਮਹੀਨੇ ਲਗਭਗ 17000 ਲੋਕਾਂ ਦੀ ਮਦਦ ਕੀਤੀ ਜਾ ਰਹੀ ਸੀ ਜੋ ਕਿ ਹੁਣ ਪ੍ਰਤੀ ਮਹੀਨਾ ਵੱਧ ਕੇ 22000 ਦੇ ਕਰੀਬ ਪਹੁੰਚ ਚੁੱਕੀ ਹੈ।
ਉਹਨਾਂ ਨੇ ਦੱਸਿਆ ਕਿ ਸਾਲ 2022 ਤੋਂ 23 ਦੇ ਦਰਮਿਆਨ ਫੂਡ ਬੈਂਕ ਦੇ ਨਿਰਭਰ ਹੋਣ ਵਾਲੇ ਲੋਕਾਂ ਦੀ ਗਿਣਤੀ ਵਿੱਚ 25 ਵਾਧਾ ਹੋਇਆ ਸੀ ਇਸੇ ਤਰ੍ਹਾਂ ਜੇਕਰ ਪਿਛਲੇ ਦੋ ਸਾਲਾਂ ਦੀ ਗੱਲ ਕਰੀਏ ਤਾਂ ਲੋਕ ਫੂਡ ਬੈਂਕ ਤੇ ਨਿਰਭਰ ਲੋਕਾਂ ਦੀ ਗਿਣਤੀ ਵਿੱਚ 50 ਪ੍ਰਤੀਸ਼ਤ ਦਾ ਵਾਧਾ ਹੋ ਚੁੱਕਾ ਹੈ।
ਉਹਨਾਂ ਨੇ ਕਿਹਾ ਕਿ ਫੂਡ ਬੈਂਕ ਲੋਕਾਂ ਦੀ ਮਦਦ ਲਈ ਹਮੇਸ਼ਾ ਵਚਨਬੱਧ ਰਹਿੰਦਾ ਹੈ ਜਾਂ ਭਾਵੇਂ ਕੋਈ ਵੀ ਸੀਜਨ ਹੋਵੇ ।
ਉਹਨਾਂ ਨੇ ਦੱਸਿਆ ਕਿ ਸਭ ਤੋਂ ਵੱਧ ਲੋੜਵੰਦ ਚੀਜ਼ਾਂ ਵਿੱਚ ਦਾਲ ਚਾਵਲ ਡੱਬਾ ਬੰਦ ਸਮਾਨ ਜਿਨਾਂ ਵਿੱਚ ਰਾਸ਼ਨ ਦਾ ਸਮਾਨ ਹੁੰਦਾ ਹੈ ਸਬਜ਼ੀਆਂ ਆਦਿ ਵਸਤੂਆਂ ਦਿੱਤੀਆਂ ਜਾ ਰਹੀਆਂ ਹਨ ।
ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਕੁਝ ਲੋੜਵੰਦ ਲੋਕਾਂ ਨੂੰ ਵਿੱਤੀ ਸਹਾਇਤਾ ਵੀ ਦਿੱਤੀ ਜਾਂਦੀ ਹੈ ਤਾਂ ਜੋ ਉਹ ਡਾਇਰੀ ਉਤਪਾਦਨ ਵੀ ਖਰੀਦ ਸਕਣ ।