ਸਰੀ, (ਸਿਮਰਨਜੀਤ ਸਿੰਘ): ਵੈਨਕੂਵਰ ਵਿੱਚ ਫਿਲਸਤਨੀ ਪੱਖੀ ਰੋਸ ਪ੍ਰਦਰਸ਼ਨ ਕਰਨ ਵਾਲੇ ਅਤੇ ਰੇਲਵੇ ਲਾਈਨ ਨੂੰ ਬਲੋਕ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ।
ਬੈਂਕ ਵਨ ਕਨੇਡੀਅਨ ਨੈਸ਼ਨਲ ਰੇਲਵੇ ਲਾਈਨ ਨੂੰ ਬੀਤੇ ਦਿਨੀ ਕਈ ਘੰਟੇ ਬੰਦ ਰੱਖਣਾ ਪਿਆ ਕਿਉਂਕਿ ਇਸ ਰੇਲਵੇ ਲਾਈਨ ਤੇ ਫਿਲਸਤਨੀ ਪੱਖੀ ਪ੍ਰਦਰਸ਼ਨਕਾਰੀਆਂ ਵੱਲੋਂ ਰੋਸ ਮੁਜਾਰਾ ਕੀਤਾ ਜਾ ਰਿਹਾ ਸੀ।
ਇਸ ਦੌਰਾਨ ਪੁਲਿਸ ਵੱਲੋਂ ਸਖਤ ਕਾਰਵਾਈ ਕਰਦੇ ਹੋਏ 13 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਜਿਨਾਂ ਉੱਪਰ ਵੈਂਕੂਵਰ ਕਨੇਡੀਅਨ ਨੈਸ਼ਨਲ ਰੇਲਵੇ ਲਾਈਨ ਨੂੰ ਬਲੋਕ ਕਰਨ ਦਾ ਦੋਸ਼ ਲਗਾਇਆ ਗਿਆ ਹੈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਦੌਰਾਨ 100 ਤੋਂ ਵੱਧ ਪ੍ਰਦਰਸ਼ਨਕਾਰੀ ਵੈਨਕੂਵਰ ਵਿੱਚ ਗ੍ਰੈਂਡ ਵੀ ਹਾਈਵੇ ਤੇ ਰੇਲ ਲਾਈਨ ਅਤੇ ਆਵਾਜਾਈ ਨੂੰ ਰੋਕਣ ਲਈ ਇਕੱਠੇ ਹੋਏ ਸਨ।
ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੂੰ ਆਵਾਜਾਈ ਬਹਾਲ ਕਰਨ ਲਈ ਕਈ ਵਾਰ ਬੇਨਤੀ ਕੀਤੀ ਗਈ ਪਰ ਉਹ ਨਾ ਕਾਮਯਾਬ ਰਹੇ। ਜਿਸ ਤੋਂ ਅਨਪੁਲਿਸ ਨੇ ਕਾਰਵਾਈ ਕਰਦੇ ਹੋਏ 14 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਜਿਨਾਂ ਵਿੱਚੋਂ 13 ਲੋਕਾਂ ਤੇ ਦੋਸ਼ ਲਗਾਏ ਗਏ ਹਨ।
ਜ਼ਿਕਰ ਯੋਗ ਹੈ ਕਿ ਪ੍ਰਦਰਸ਼ਨਕਾਰੀਆਂ ਵੱਲੋਂ ਪ੍ਰਦਰਸ਼ਨ ਕਰਦੇ ਹੋਏ ਗਾਜ਼ਾਂ ਵਿੱਚ ਯੁੱਧ ਲਈ ਇਜਰਾਇਲ ਵਿਰੁੱਧ ਪਾਬੰਦੀਆਂ ਦੀ ਮੰਗ ਕੀਤੀ ਜਾ ਰਹੀ ਸੀ।
ਗਿਰਫਤਾਰ ਕੀਤੇ ਗਏ ਮੁਲਜ਼ਮਾਂ ਨੂੰ 9 ਸਤੰਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ।