ਝੂਠਾਂ ਦੇ ਏਥੇ ਪਕਣ ਪਕੌੜੇ ਜੁਮਲਿਆਂ ਦੀ ਤਰਕਾਰੀ।
ਅੱਛੇ ਦਿਨਾਂ ਨੇ ਕੰਮ ਖੋਹ ਲਏ ਵੱਧ ਗਈ ਬੇਰੁਜਗਾਰੀ।
ਬੰਦਾ ਏਥੇ ਹੌਲਾ ਹੋ ਗਿਆ ਧਰਮ ਹੋ ਗਿਆ ਸਿਰ ਭਾਰੀ।
ਮੁਲਕ ਤਰੱਕੀ ਦੇ ਰਾਹ ਤੁਰਿਆ , ਚੈਨਲ ਹੋਏ ਦਰਬਾਰੀ।
ਕਿਰਤੀ, ਕਾਮੇ ਲੋਕੀ ਕੀਤੇ ਨਿਬੂ ਵਾਂਗ ਨਿਚੋੜ ਓਏ।
ਧਰਮੀ ਲੋਕਾਂ ਨੂੰ ਪੈ ਗਏ, ਪੈ ਗਏ ਲੋਕੋ ਧਰਮੀ ਬੰਦੇ ਓਏ।
ਧਰਤੀ ਮਾਂ ਦੇ ਟੁਕੜੇ ਕਰਕੇ, ਟੁੱਕੜ _ਬਾਜਾਂ ਕਾਵਾਂ।
ਭਾਰਤ ਮਾਤਾ ਪਾਕ ਮਾਤਾ, ਕਈ ਬਣਾਤੀਆ ਮਾਵਾਂ।
ਰੋਟੀ ਦੇ ਲਈ ਬੱਚੇ ਮੁਲਕ ਬਾਹਰ ਜਾਂਦੇ ਜਾਨ ਗਵਾਈ।
ਦੋਨੇ ਪਾਸੇ ਗਰੀਬ ਨੇ ਮਰਦੇ ਕਾਹਦੀ ਇਹ ਆਜ਼ਾਦੀ ਲੜਾਈ।
ਲਾਸ਼ਾਂ ਉੱਤੇ ਰਾਜ ਓਏ ਕਰਦੇ ਦਿੱਲ੍ਹੀ ਅਤੇ ਮਣੀਪੁਰ ਓਏ।
ਪੁੱਠਾ ਸਿੱਧਾ ਬਾਨਾ ਪਾਂ ਕੇ ਇਹਨਾ ਧਰਮ ਦੀ ਹੱਟੀ ਪਾਈ।
ਲੋਕ ਚੇਤਨਾ ਕੁੰਢੀ ਕਰਕੇ, ਕੀਤੀ ਬੜੀ ਕਮਾਈ।
ਐਤਵਾਰ ਨੂੰ ਸੇਵਾ ਹੁੰਦੀ, ਭੱਜੀ ਫਿਰੇ ਲੋਕਾਈ ।
ਏ ਸੀ ਗੁਫ਼ਾ ਦੀਆਂ ਖਬਰਾਂ ਆਈਆਂ, ਹੁੰਦੀ ਰਾਸ ਰਚਾਈ।
ਭੋਲੀ ਸੰਗਤ ਬਾਬਿਆਂ ਦੇ ਪੈਰੀ ਪੈਂਦੀ, ਡੇਰਿਆਂ ਦੀ ਸ਼ਾਹੀ ਟੌਹਰ ਓਏ।
ਕਈ ਸਾਲਾਂ ਤੋ ਸਿੱਖਾਂ ਦੀ ਉਨ ਲਾਉਣ ਦੀ ਆਉਂਦੀ ਵਾਰੀ।
ਸਿਆਸਤ ਦੇ ਵਿੱਚ ਗੁੰਡਾ ਗਰਦੀ, ਹੋਵੇ ਕਾਲਾ ਬਜਾਰੀ।
ਬੋਲੀ ਉਤੇ ਵਿਕਣ ਲੱਗੀਆਂ ਇਹਨਾ ਦੀਆਂ ਕਾਲੀ ਜੁਬਾਨਾਂ।
ਛੋਟੇ ਪਹੁੰਚ ਦੇ ਵੱਡੇ ਫਾਇਦੇ ਕੰਪਨੀ ਦੀਆਂ ਸਕੀਮਾਂ।
ਕੀਰਤ ਕਾਲਾ ਪਾਣੀ ਪੀਂਦੇ ਲੋਕੀ, ਇਹਨਾ ਦੇ ਦਿਲ ਮੰਗੇ ਮੋਰ ਓਏ।
ਲੇਖਕ : ਮਨਕੀਰਤ ਕੌਰ ਸਰੋਏ