-0.1 C
Vancouver
Saturday, January 18, 2025

ਸਰੀ ‘ਚ ਇੱਕ ਪਾਰਟੀ ਦੌਰਾਨ ਦੋ ਧਿਰਾਂ ‘ਚ ਹੋਈ ਲੜਾਈ, ਤਿੰਨ ਲੋਕ ਜ਼ਖਮੀ

ਸਰੀ, (ਸਿਮਰਨਜੀਤ ਸਿੰਘ): ਬੀਤੇ ਦਿਨੀਂ ਸਰੀ ‘ਚ ਆਯੋਜਿਤ ਇੱਕ ਪਾਰਟੀ ਦੌਰਾਨ ਦੋ ਧਿਰਾਂ ਆਪਸ ‘ਚ ਭਿੜ ਗਈਆਂ। ਇਸ ਦੌਰਾਨ ਇੱਕ ਵਿਅਕਤੀ ਵਲੋਂ ਛੁਰੇਬਾਜ਼ੀ ਵੀ ਕੀਤੀ ਗਈ ਅਤੇ ਇਸ ਲੜ੍ਹਾਈ ‘ਚ 3 ਲੋਕ ਜ਼ਖਮੀ ਹੋ ਗਏ।
ਸਰੀ ਆਰਸੀਐਮਪੀ ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਬੋਲੀਵਰ ਹਾਈਟਸ ਪਾਰਟੀ ਵਿੱਚ ‘ਮਾਮੂਲੀ ਬਹਿਸਬਾਜ਼ੀ’ ਤੋਂ ਬਾਅਦ ਹੋਈ ਲੜ੍ਹਾਈ ‘ਚ ਜ਼ਖਮੀ ਤਿੰਨ ਲੋਕਾਂ ਨੂੰ ਹਸਪਤਾਲ ਭੇਜਿਆ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਸ਼ੁਰੂਆਤੀ ਜਾਣਕਾਰੀ ਤੋਂ ਪਤਾ ਚੱਲਦਾ ਹੈ ਕਿ ਦੋਵਾਂ ਧਿਰਾਂ ਦਰਮਿਆਨ ਮਾਮੂਲੀ ਤਕਰਾਰ ਨੂੰ ਲੈ ਕੇ ਝਗੜਾ ਹੋਇਆ ਸੀ, ਇਸ ਦੌਰਾਨ ਤਿੰਨ ਲੋਕਾਂ ਨੂੰ ਚਾਕੂ ਨਾਲ ਜ਼ਖਮੀ ਕਰ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਮਾਊਂਟੀਜ਼ ਨੂੰ ਲੌਗਰੇਨ ਡਰਾਈਵ ਦੇ 11300 ਬਲਾਕ ਵਿੱਚ ਇੱਕ ਵੱਡੀ ਪਾਰਟੀ ਵਿੱਚ ਬੀਤੇ ਕੱਲ੍ਹ ਸਵੇਰੇ 12:20 ਵਜੇ ਦੇ ਕਰੀਬ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ ਗਈ।
ਜਦੋਂ ਪੁਲਿਸ ਘਟਨਾ ਸਥਲ ਤੇ ਪਹੁੰਚੀ ਤਾਂ ਉਸ ਦੌਰਾਨ ਉਹਨਾਂ ਨੂੰ ਉੱਥੇ ਤਿੰਨ ਲੋਕ ਜ਼ਖਮੀ ਹਾਲਤ ਵਿੱਚ ਮਿਲੇ ਜਿਨਾਂ ਨੂੰ ਤੁਰੰਤ ਹਸਪਤਾਲ ਲਈ ਜਾਇਆ ਗਿਆ।
ਪੁਲਿਸ ਦਾ ਕਹਿਣਾ ਹੈ ਕਿ ਪੂਰੀ ਘਟਨਾ ਦੀ ਜਾਂਚ ਅਜੇ ਜਾਰੀ ਹੈ ਹੈ ਜਿਸ ਤੋਂ ਬਾਅਦ ਸ਼ੱਕੀਆਂ ਦੀ ਪਹਿਚਾਣ ਕੀਤੀ ਜਾਵੇਗੀ।
ਪੁਲਿਸ ਦਾ ਕਹਿਣਾ ਹੈ ਕਿ ਜੇਕਰ ਮੌਕੇ ‘ਤੇ ਮੌਜੂਦ ਕਿਸੇ ਵਿਅਕਤੀ ਨੂੰ ਘਟਨਾ ਦੀ ਜਾਣਕਾਰੀ ਹੈ ਤਾਂ ਉਹ ਪੁਲਿਸ ਨਾਲ 604-599-0502 ‘ਤੇ ਸੰਪਰਕ ਕਰ ਸਕਦਾ ਹੈ।

Related Articles

Latest Articles