-0.3 C
Vancouver
Saturday, January 18, 2025

ਸਰੀ ਵਿੱਚ ਇੱਕ ਕਾਰੋਬਾਰੀ ‘ਤੇ ਹਮਲਾ ਕਰਨ ਵਾਲੇ ਦੋਸ਼ੀ ਦੀ ਭਾਲ ਲਈ ਪੁਲਿਸ ਨੇ ਤਸਵੀਰਾਂ ਕੀਤੀਆਂ ਜਨਤਕ

ਸਰੀ, (ਸਿਮਰਨਜੀਤ ਸਿੰਘ): ਬੀਤੇ ਦਿਨੀਂ ਸਰੀ ‘ਚ ਇੱਕ ਕਾਰੋਬਾਰੀ ‘ਤੇ ਹਮਲਾ ਕਰਨ ਵਾਲੇ ਦੋਸ਼ੀ ਦੀ ਭਾਲ ਲਈ ਪੁਲਿਸ ਵਲੋਂ ਉਸ ਦੀਆਂ ਤਸਵੀਰਾਂ ਜਨਤਕ ਕੀਤੀਆਂ ਗਈਆਂ ਹਨ।
ਪੁਲਿਸ ਵਲੋਂ ਉਸ ਦਾ ਵੇਰਵਾ ਸਾਂਝਾ ਕਰਦੇ ਹੋਏ ਕਿਹਾ ਗਿਆ ਕਿ ਉਸ ਦਾ ਨਾਮ ਕਾਲੀਦ ਯਿਮਰ, ਉਮਰ 33 ਦੇ ਕਰੀਬ ਹੈ। ਪੁਲਿਸ ਵਲੋਂ ਉਸ ਨੂੰ ਲੱਭਣ ਲਈ ਜਨਤਾ ਦੀ ਮਦਦ ਦੀ ਮੰਗੀ ਗਈ ਹੈ।
ਜਾਣਕਾਰੀ ਅਨੁਸਾਰ ਪਿਛਲੇ ਹਫ਼ਤੇ ਸਰੀ ਵਿੱਚ ਉਕਤ ਅਪਰਾਧੀ ਨੇ ਵ੍ਹੀਲੀ ਵਿੱਚ ਸਿਟੀ ਪਾਰਕਵੇਅ ਦੇ 10200 ਬਲਾਕ ਵਿੱਚ ਇੱਕ ਕਾਰੋਬਾਰ ‘ਤੇ ਗੰਭੀਰ ਹਮਲੇ ਕੀਤਾ ਸੀ, ਅਪਰਾਧੀ ਨੇ ਪੀੜਤ ਦੇ ਸਰੀਰ ਉੱਤੇ ਇੱਕ ਐਕਸੀਲਰੈਂਟ ਸੁੱਟ ਕੇ ਕਥਿਤ ਤੌਰ ਉਸ ਨੂੰ ਅੱਗ ਅੱਗ ਲਾ ਦਿੱਤੀ ਸੀ।
ਪੁਲਿਸ ਨੇ ਦੱਸਿਆ ਕਿ ਪੀੜਤ ਗੰਭੀਰ ਰੂਪ ਵਿੱਚ ਝੁਲਸ ਗਿਆ ਅਤੇ ਉਸਨੂੰ ਹਸਪਤਾਲ ਲਿਜਾਇਆ ਗਿਆ। ਇਸ ਤੋਂ ਬਾਅਦ ਮੁਲਜ਼ਮ ਗੱਡੀ ਚੋਰੀ ਕਰਕੇ ਮੌਕੇ ਤੋਂ ਫਰਾਰ ਹੋ ਗਿਆ। ਸਰੀ ਪੁਲਿਸ ਨੇ ਘਟਨਾ ਤੋਂ ਅਗਲੇ ਦਿਨ ਚੋਰੀ ਕੀਤੀ ਗੱਡੀ ਚਿੱਟੇ ਰੰਗ ਦਾ ਮਿੰਨੀ ਕੂਪਰਬਰਾਮਦ ਕਰ ਲਈ ਸੀ।
ਪੁਲਿਸ ਦਾ ਮੰਨਣਾ ਹੈ ਕਿ ਯਿਮਰ ਲੋਅਰ ਮੇਨਲੈਂਡ ਵਿੱਚ ਜਾਂ ਅਲਬਰਟਾ ਵਿੱਚ ਫਰਾਰ ਹੋ ਗਿਆ ਹੋ ਸਕਦਾ ਹੈ।
ਅਧਿਕਾਰੀਆਂ ਨੇ ਕਿਹਾ ਕਿ ਜੇਕਰ ਕਿਸੇ ਨੂੰ ਇਸ ਸਬੰਧੀ ਕੋਈ ਵੀ ਜਾਣਕਾਰੀ ਮਿਲਦੀ ਹੈ ਤਾਂ ਉਹ ਤੁਰੰਤ ਸਰੀ ਆਰ.ਸੀ.ਐਮ.ਪੀ. ਨਾਲ 604-599-0502 ਅਤੇ ਹਵਾਲਾ ਫਾਈਲ 2024-113412 ‘ਤੇ ਸੰਪਰਕ ਕਰ ਸਕਦਾ ਹੈ।

Related Articles

Latest Articles