ਸਰੀ, (ਸਿਮਰਨਜੀਤ ਸਿੰਘ): ਸਰੀ ਆਰ.ਸੀ.ਐਮ.ਪੀ. ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ ਸਰੀ ਵਿੱਚ ਅਪਰਾਧਾਂ ਨਾਲ ਗਰਾਫ ਹੇਠਾਂ ਡਿੱਗਿਆ ਹੈ। ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਸਾਲ 2024 ਦੇ ਪਹਿਲੇ ਛੇ ਮਹੀਨਿਆਂ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਕ੍ਰਿਮੀਨਲ ਕੋਡ ਦੇ ਅਪਰਾਧਾਂ ਵਿੱਚ 16 ਫੀਸਦੀ ਗਿਰਾਵਟ ਆਈ ਹੈ।
ਰਿਪੋਰਟ ਦੇ ਅਨੁਸਾਰ ਸਾਲ 2023 ਦੇ ਪਹਿਲੇ ਛੇ ਮਹੀਨਿਆਂ ਦੌਰਾਨ 20080 ਅਪਰਾਧਿਕ ਕੇਸ ਦਰਜ ਹੋਏ ਸਨ ਜਦੋਂ ਕਿ ਸਾਲ 2024 ਦੇ ਪਹਿਲੇ ਛੇ ਮਹੀਨਿਆਂ ਦੌਰਾਨ ਇਹ ਘੱਟ ਕੇ 16816 ਹੋ ਗਏ ਹਨ ।
ਅੰਕੜਿਆਂ ਅਨੁਸਾਰ ਸਰੀ ਵਿੱਚ ਇਹਨਾਂ ਦੋਵਾਂ ਸਾਲਾਂ ਦੌਰਾਨ ਪਹਿਲੇ ਛੇ ਮਹੀਨਿਆਂ ਵਿੱਚ ਹਿੰਸਕ ਅਪਰਾਧਾ ਹੀ ਤੁਲਨਾ ਕਰੀਏ ਤਾਂ ਸਾਲ 2024 ਵਿੱਚ 3096 ਕੇਸ ਦਰਜ ਹੋਏ ਜਦੋਂ ਕਿ ਸਾਲ 2023 ਵਿੱਚ 3275 ਹਿੰਸਕ ਰਾਧਕ ਕੇਸ ਦਰਜ ਹੋਏ ਸਨ।
ਸਾਲ 2024 ਵਿੱਚ ਜਾਇਦਾਦ ਦੇ ਮਾਮਲਿਆਂ ਦੌਰਾਨ ਹੋਣ ਵਾਲੇ ਹਿੰਸਕ ਅਪਰਾਧਾਂ ਵਿੱਚ ਸਤ ਪ੍ਰਤੀਸ਼ਤ ਗਿਰਾਵਟ ਦਰਜ ਹੋਈ ਹੈ।
ਪਿਛਲੇ ਸਾਲ 2023 ਵਿੱਚ ਪਹਿਲੇ 6 ਮਹੀਨਿਆਂ ਦੌਰਾਨ 10294 ਕੇਸ ਸਾਹਮਣੇ ਆਏ ਸਨ ਅਤੇ ਹੁਣ ਸਾਲ 2024 ਦੇ ਪਹਿਲੇ ਛੇ ਮਹੀਨਿਆਂ ਦੌਰਾਨ ਇਹ ਘੱਟ ਕੇ 9550 ਦਰਜ ਕੀਤੇ ਗਏ ।
ਆਰ.ਸੀ.ਐਮ.ਪੀ. ਦੇ ਅੰਕੜੇ ਦਰਸਾਉਂਦੇ ਹਨ ਕਿ ਕਤਲ ਦੇ ਮਾਮਲਿਆਂ ਵਿੱਚ 29 ਪ੍ਰਤੀਸ਼ਤ ਦੀ ਗਿਰਾਵਟ ਦਰਜ ਕੀਤੀ ਗਈ ਹੈ, ਕਤਲ ਦੀ ਕੋਸ਼ਿਸ਼ ਵਿੱਚ 20 ਪ੍ਰਤੀਸ਼ਤ, ਲੁੱਟ-ਖੋਹ ਦੇ ਮਾਮਲਿਆਂ ਵਿੱਚ 6 ਪ੍ਰਤੀਸ਼ਤ ਵਾਧਾ, ਜਿਨਸੀ ਅਪਰਾਧਾਂ ਵਿੱਚ ਪੰਜ ਪ੍ਰਤੀਸ਼ਤ ਵਾਧਾ ਦਰਜ ਕੀਤਾ ਗਿਆ ਹੇ।