0.4 C
Vancouver
Saturday, January 18, 2025

ਹਾਈਵੇਅ 1 ਨੂੰ ਚੌੜਾ ਕਰਨ ਲਈ ਖਰਚੇ ਜਾਣਗੇ 2.65 ਬਿਲੀਅਨ ਡਾਲਰ

ਐਬਟਸਫੋਰਡ (ਪਰਮਜੀਤ ਸਿੰਘ): ਫਰੇਜ਼ਰ ਵੈਲੀ ਵਿੱਚੋਂ ਦੀ ਲੰਘਣ ਵਾਲੇ ਹਾਈਵੇਅ 1 ਨੂੰ ਚੌੜਾ ਕਰਨ ਲਈ 2.65 ਬਿਲੀਅਨ ਡਾਲਰ ਦੀ ਫੰਡਿੰਗ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਦੇ ਨਾਲ ਟ੍ਰੈਫ਼ਿਕ ਭੀੜ ਨੂੰ ਘਟਾਉਣ, ਲੈਂਗਲੀ -ਐਬਟਸਫੋਰਡ ਦੇ ਵਿਚਕਾਰ ਰੋਜ਼ਾਨਾ ਦੀ ਆਵਾਜਾਈ ਨੂੰ ਕਾਰਾਂ, ਬੱਸਾਂ, ਬਾਈਕ ਅਤੇ ਪੈਦਲ ਚੱਲਣ ਵਾਲਿਆਂ ਲਈ ਅਸਾਨ ਬਣਾਉਣ ਵਿੱਚ ਮਦਦ ਮਿਲੇਗੀ।
ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ ”ਤੇਜ਼ੀ ਨਾਲ ਵਿਕਸਤ ਹੋ ਰਹੀ ਫਰੇਜ਼ਰ ਵੈਲੀ ਵਿੱਚ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ, ਸਾਡੀ ਸਰਕਾਰ ਪਰਿਵਾਰਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਘਰ, ਸਕੂਲ, ਹਸਪਤਾਲ ਅਤੇ ਹੋਰ ਹਾਈਵੇਅ ਬਣਾ ਰਹੀ ਹੈ ਹਾਈਵੇਅ 1 ਵਿੱਚ ਸੁਧਾਰ ਕਰਕੇ, ਅਸੀਂ ਮਾਲ ਦੀ ਢੋਆ-ਢੁਆਈ ਸੁਚਾਰੂ ਢੰਗ ਨਾਲ ਕਰਨਾ ਜਾਰੀ ਰੱਖ ਸਕਾਂਗੇ ਅਤੇ ਲੋਕਾਂ ਨੂੰ ਆਪਣੇ ਕੰਮ ‘ਤੇ ਆਉਣਾ-ਜਾਣਾ ਸੁਖਾਲਾ ਬਣਾਉਣ ਵਿੱਚ ਮਦਦ ਕਰ ਸਕਾਂਗੇ। ਜਿਸ ਨਾਲ ਉਹ ਟ੍ਰੈਫਿਕ ਵਿੱਚ ਘੱਟ ਸਮਾਂ ਫਸੇ ਰਹਿ ਕੇ ਆਪਣੇ ਪਰਿਵਾਰਾਂ ਨਾਲ ਵਧੇਰੇ ਸਮਾਂ ਬਿਤਾ ਸਕਣਗੇ।”
ਐਬਟਸਫੋਰਡ ਵਿੱਚ ਮਾਊਂਟ ਲੇਹਮੈਨ ਰੋਡ ਅਤੇ ਹਾਈਵੇਅ 11 ਦੇ ਵਿਚਕਾਰ ਹਾਈਵੇਅ 1 ਨੂੰ ਅਪਗ੍ਰੇਡ ਕਰਨ ਲਈ $2.65 ਬਿਲੀਅਨ ਦੀ ਨਵੀਂ ਫੰਡਿੰਗ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਹ ਫੰਡਿੰਗ 2023 ਦੀ ਪੱਤਝੜ ਵਿੱਚ ਮਨਜ਼ੂਰ ਕੀਤੀ ਗਈ $2.34 ਬਿਲੀਅਨ ਦੀ ਸੂਬਾਈ ਫੰਡਿੰਗ ਨੂੰ ਅੱਗੇ ਵਧਾਉਂਦੀ ਹੈ ਜੋ 264ਵੀਂ ਸਟ੍ਰੀਟ ਅਤੇ ਮਾਊਂਟ ਲੇਹਮੈਨ ਰੋਡ ਦੇ ਵਿਚਕਾਰ ਅਪਗ੍ਰੇਡ ਕਰਨ ਲਈ ਦਿੱਤੀ ਗਈ ਸੀ। ‘ਫਰੇਜ਼ਰ ਵੈਲੀ ਹਾਈਵੇਅ 1 ਕੌਰੀਡੋਰ ਇੰਪਰੂਵਮੈਂਟ ਪ੍ਰੋਗਰਾਮ’ ਅੰਤ ਵਿੱਚ ਸੁਮਾਸ ਪ੍ਰੇਰੀ ਵੱਲੋਂ ਚਿਲਿਵੈਕ ਵੱਲ ਜਾਣ ਲਈ ਹਾਈਵੇਅ ਨੂੰ ਵਧਾਏਗਾ। 216ਵੀਂ ਸਟ੍ਰੀਟ ਅਤੇ ਐਬਟਸਫੋਰਡ ਦੇ ਵਿਚਕਾਰ ਹਾਈਵੇਅ 1 ਦੇ 28 ਕਿਲੋਮੀਟਰ ਦੇ ਹਿੱਸੇ ਵਿੱਚ, ਪੀਅਰਡਨਵਿਲ ਰੋਡ, ਬ੍ਰੈਡਨਰ ਰੋਡ ਅਤੇ ਰੇਲ ਓਵਰਹੈੱਡ ਵਿੱਚ ਕਮਰਸ਼ੀਅਲ ਵਾਹਨਾਂ ਲਈ ਉਚਾਈ ਦੀ ਕਲੀਅਰੈਂਸ ਵਿੱਚ ਸੁਧਾਰ ਕਰਨ ਲਈ ਓਵਰਪਾਸਾਂ ਨੂੰ ਦੁਬਾਰਾ ਬਣਾਇਆ ਜਾਵੇਗਾ, ਤਾਂਕਿ ਉਸ ਸੜਕ ਦੀ ਵਰਤੋਂ ਕਰਨ ਵਾਲੇ ਸਾਰੇ ਲੋਕਾਂ ਲਈ ਬਿਹਤਰ ਸੁਰੱਖਿਆ ਪ੍ਰਦਾਨ ਕੀਤੀ ਜਾ ਸਕੇ। ਗਲੋਵਰ ਰੋਡ ਕਰੌਸਿੰਗ ਦਾ ਕੰਮ ਪਹਿਲਾਂ ਹੀ ਪੂਰਾ ਹੋ ਚੁੱਕਾ ਹੈ।

Related Articles

Latest Articles