-0.3 C
Vancouver
Saturday, January 18, 2025

ਕਿੰਗ ਜੌਰਜ ਬੁਲੇਵਾਰਡ ‘ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਨਵ-ਜੰਮੇ ਬੱਚੇ ਸਮੇਤ 4 ਲੋਕ ਗੰਭੀਰ ਜ਼ਖਮੀ

ਸਰੀ, (ਸਿਮਰਨਜੀਤ ਸਿੰਘ): ਕਿੰਗ ਜੌਰਜ ਬੁਲੇਵਾਰਡ ਅਤੇ 96 ਐਵੇਨਿਊ ਦੇ ਕੋਨੇ ‘ਤੇ ਇੱਕ ਵਿਅਸਤ ਸਰੀ ਇੰਟਰਸੈਕਸ਼ਨ ‘ਤੇ ਬੀਤੇ ਦਿਨੀਂ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਦੋ ਗੱਡੀਆਂ ਆਪਸ ਵਿੱਚ ਟਕਰਾ ਗਈਆਂ ਅਤੇ ਨਵ-ਜੰਮੇ ਬੱਚੇ ਸਮੇਤ 4 ਲੋਕ ਜ਼ਖਮੀ ਹੋ ਗਏ।
ਸਰੀ ਆਰਸੀਐਮਪੀ ਵੱਲੋਂ ਕੀਤੀ ਗਈ ਸ਼ੁਰੂਆਤੀ ਜਾਂਚ ਵਿੱਚ ਇਹ ਪਤਾ ਲੱਗਿਆ ਹੈ ਕਿ 96 ਐਵਨਿਊ ਤੋਂ ਆ ਰਹੀ ਇੱਕ ਰੇਂਜ ਰੋਵਰ ਨਿਸਾਨ ਗੱਡੀ ਨਾਲ ਜਾ ਟਕਰਾਈ ਜੋ ਕਿ ਰੈਸਟੋਰੈਂਟ ਵੱਲ ਜਾ ਰਹੀ ਸੀ ਇਹ ਹਾਦਸਾ 2:15 ਵਜੇ ਦੇ ਕਰੀਬ ਦੁਪਹਿਰ ਨੂੰ ਵਾਪਰਿਆ।
ਆਰਸੀਐਮਪੀ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਉਹ ਮੌਕੇ ‘ਤੇ ਪਹੁੰਚੇ, ਤਾਂ ਉਨਾਂ ਨੇ ਸਰੀ ਫਾਇਰ ਸਰਵਿਸ ਅਤੇ ਬੀਸੀ ਐਮਰਜੈਂਸੀ ਹੈਲਥ ਸਰਵਿਸਿਜ਼ ਨਾਲ ਮਿਲ ਕੇ ਕਾਫੀ ਜਦੋ -ਜਹਿਦ ਤੋਂ ਬਾਅਦ ਜ਼ਖਮੀਆਂ ਨੂੰ ਹਾਦਸਾ ਗ੍ਰਸਤ ਗੱਡੀਆਂ ਵਿੱਚੋਂ ਕੱਢਿਆ ਅਤੇ ਹਸਪਤਾਲ ਪਹੁੰਚਾਇਆ ।
ਅਧਿਕਾਰੀਆਂ ਨੇ ਦੱਸਿਆ ਕਿ ਨਿਸਾਨ ਗੱਡੀ ਵਿੱਚ ਸਵਾਰ ਪਰਿਵਾਰ ਦੇ ਨਾਲ ਇੱਕ ਨਵ ਜੰਮਿਆ ਬੱਚਾ ਵੀ ਸੀ ਜਿਸ ਨੂੰ ਤੁਰੰਤ ਹਸਪਤਾਲ ਭੇਜਿਆ ਗਿਆ ਹੈ । ਦੂਜੇ ਪਾਸੇ ਅਧਿਕਾਰੀਆਂ ਨੇ ਇਸ ਹਾਦਸੇ ਦੀ ਜਾਂਚ ਨੂੰ ਅੱਗੇ ਵਧਾਉਣ ਲਈ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਵੀ ਵਿਅਕਤੀ ਜਿਸ ਕੋਲ ਇਸ ਘਟਨਾ ਬਾਰੇ ਜਾਣਕਾਰੀ ਹੈ, ਜਾਂ ਡੈਸ਼-ਕੈਮਰੇ ਦੀ ਫੁਟੇਜ ਹੈ ਤਾਂ ਉਹ ਸਰੀ ਆਰਸੀਐਮਪੀ ਨੂੰ 604-599-0502 ‘ਤੇ ਕਾਲ ਕਰਨ ਅਤੇ ਫਾਈਲ 2024-122943 ਨੂੰ ਹਵਾਲਾ ਦੇ ਕੇ ਸੰਪਰਕ ਕਰ ਸਕਦੇ ਹਨ ।

Related Articles

Latest Articles