-0.3 C
Vancouver
Saturday, January 18, 2025

ਕੈਨੇਡਾ ਦੀ ਮਾਲ ਗੱਡੀ ਪ੍ਰਣਾਲੀ ਠੱਪ ਹੋਣ ਕੰਢੇ ਕਿਵੇਂ ਪਹੁੰਚੀ?

ਕੈਨੇਡੀਅਨ ਨੈਸ਼ਨਲ ਰੇਲਵੇ, ਜੋ ਕਿ ਕੈਨੇਡਾ ਦੀਆਂ ਦੋ ਮੁੱਖ ਰੇਲ ਕੰਪਨੀਆਂ ਵਿੱਚੋਂ ਇੱਕ ਹੈ, ਨੇ ਐਤਵਾਰ ਨੂੰ ਟੀਮਸਟਰਜ਼ ਯੂਨੀਅਨ ਨੂੰ ਰਸਮੀ ਤੌਰ ‘ਤੇ ਸੂਚਿਤ ਕੀਤਾ ਹੈ ਕਿ ਉਹ ਵੀਰਵਾਰ ਤੋਂ ਯੂਨੀਅਨ ਵਰਕਰਾਂ ਲਈ ਤਾਲਾਬੰਦੀ ਸ਼ੁਰੂ ਕਰ ਦਵੇਗੀ।
ਇੱਕ ਬਿਆਨ ਵਿਚ ਰੇਲਵੇ ਕੰਪਨੀ ਨੇ ਕਿਹਾ, ਜਦੋਂ ਤੱਕ ਲੇਬਰ ਸੰਘਰਸ਼ ਦਾ ਕੋਈ ਫੌਰੀ ਅਤੇ ਨਿਸ਼ਚਿਤ ਹੱਲ ਨਹੀਂ ਹੁੰਦਾ, ਸੀਐਨ ਕੋਲ ਆਪਣੇ ਨੈਟਵਰਕ ਨੂੰ ਪੜਾਅਵਾਰ ਤਰੀਕੇ ਨਾਲ ਬੰਦ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਹੋਵੇਗਾ, ਜੋ ਕਿ ਤਾਲਾਬੰਦੀ ਦੀ ਸ਼ਕਲ ਇਖ਼ਤਿਆਰ ਕਰ ਲਵੇਗਾ।
ਕੰਪਨੀ ਨੇ ਕਿਹਾ ਕਿ ਵੀਕੈਂਡ ਦੌਰਾਨ ਹੋਈ ਗੱਲਬਾਤ ਦੇ ਬਾਵਜੂਦ ਕੋਈ ਅਰਥਪੂਰਨ ਪ੍ਰਗਤੀ ਨਹੀਂ ਹੋਈ ਅਤੇ ਦੋਵੇਂ ਧਿਰਾਂ ਵਿਚ ਮਤਭੇਦ ਹਨ।
ਕੈਨੇਡਾ ਦਾ ਦੂਸਰਾ ਵੱਡਾ ਰੇਲ ਆਪਰੇਟਰ, ਕੈਨੇਡੀਅਨ ਪੈਸਿਫਿਕ ਕੈਨਸਸ ਸਿਟੀ (ਛਫਖਛ), ਪਹਿਲਾਂ ਹੀ ਟੀਮਸਟਰਜ਼ ਯੂਨੀਅਨ ਨੂੰ ਸੂਚਿਤ ਕਰ ਚੁੱਕਾ ਹੈ ਕਿ ਵੀਰਵਾਰ ਤੋਂ ਉਹ ਮੈਂਬਰਾਂ ਲਈ ਤਾਲਾਬੰਦੀ ਸ਼ੁਰੂ ਕਰ ਦਵੇਗਾ। ਇਸ ਦਾ ਅਰਥ ਹੈ ਕਿ ਕੈਨੇਡਾ ਵਿਚ ਮਾਲ ਦੀ ਬਹੁਤਾਤ ਆਵਾਜਾਈ ਵੀਰਵਾਰ ਤੋਂ ਠੱਪ ਹੋਣ ਦੇ ਕੰਢੇ ਪਹੁੰਚ ਗਈ ਹੈ।
ਦੂਸਰੇ ਪਾਸੇ ਟੀਮਸਟਰਜ਼ ਨੇ ਵੀ ਛਫਖਛ ਨੂੰ 72 ਘੰਟਿਆਂ ਦਾ ਹੜਤਾਲ ਨੋਟਿਸ ਦੇ ਦਿੱਤਾ ਹੈ।
ਕੰਪਨੀਆਂ ਅਤੇ ਯੂਨੀਅਨ ਗੱਲਬਾਤ ਵਿੱਚ ਇੱਕ ਦੂਜੇ ‘ਤੇ ਮਾੜੀ ਨੀਅਤ ਦੇ ਦੋਸ਼ ਲਗਾਉਂਦੇ ਹਨ। ਟੀਮਸਟਰਜ਼ ਯੂਨੀਅਨ ਦਾ ਕਹਿਣਾ ਹੈ ਕਿ ਸੀਐਨ ਰੇਲ ਅਤੇ ਸੀਪੀਕੇਸੀ ਅਜਿਹੀਆਂ ਰਿਆਇਤਾਂ ਦੀ ਮੰਗ ਕਰ ਰਹੇ ਹਨ ਜੋ ਕਾਮਿਆਂ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾ ਸਕਦੀਆਂ ਹਨ, ਹਾਲਾਂਕਿ ਦੋਹਾਂ ਰੇਲ ਕੰਪਨੀਆਂ ਇਹਨਾਂ ਦੋਸ਼ਾਂ ਤੋਂ ਇਨਕਾਰੀ ਹਨ।
ਦੋਵੇਂ ਰੇਲ ਆਪਰੇਟਰਾਂ ਕੋਲ ਕਰੀਬ 9,300 ਵਰਕਰ ਹਨ ਅਤੇ ਕੰਮ ਠੱਪ ਹੋਣ ਦੀ ਸੰਭਾਵਨਾ ਦੇ ਮੱਦੇਜ਼ਰ ਆਪਣੀ ਤਿਆਰੀ ਵੱਜੋਂ ਰੇਲ ਕੰਪਨੀਆਂ ਨੇ ਸ਼ਿਪਮੈਂਟਸ ਨੂੰ ਰੋਕਣਾ ਸ਼ੁਰੂ ਕਰ ਦਿੱਤਾ ਹੈ।
ਦੋਵੇਂ ਕੰਪਨੀਆਂ ਰੁਕਣ ਲਈ ਆਮਾਦਾ ਕਿਉਂ?
ਟੀਮਸਟਰਜ਼ ਯੂਨੀਅਨ ਅਤੇ ਕੰਪਨੀਆਂ ਵਿਚਕਾਰ ਇਕਰਾਰਨਾਮੇ ਦੀ ਗੱਲਬਾਤ ਆਮ ਤੌਰ ‘ਤੇ ਇਕ ਸਾਲ ਦੇ ਅੰਤਰਾਲ ‘ਤੇ ਹੁੰਦੀ ਹੈ, ਪਰ 2022 ਵਿਚ, ਫੈਡਰਲ ਸਰਕਾਰ ਦੁਆਰਾ ਥਕਾਵਟ ‘ਤੇ ਨਵੇਂ ਨਿਯਮ ਲਾਗੂ ਕੀਤੇ ਜਾਣ ਤੋਂ ਬਾਅਦ, ਸੀਐਨ ਨੇ ਨਵੇਂ ਸੌਦੇ ਲਈ ਗੱਲਬਾਤ ਕਰਨ ਦੀ ਬਜਾਏ ਆਪਣੇ ਮੌਜੂਦਾ ਸੌਦੇ ਨੂੰ ਇਕ ਸਾਲ ਲਈ ਵਧਾਉਣ ਦੀ ਬੇਨਤੀ ਕੀਤੀ ਸੀ।
ਇਸਦਾ ਅਰਥ ਹੈ ਕਿ ਦੋਵਾਂ ਕੰਪਨੀਆਂ ਦੇ ਲੇਬਰ ਸਮਝੌਤੇ 2023 ਦੇ ਅੰਤ ਵਿੱਚ ਖਤਮ ਹੋ ਗਏ ਸਨ ਅਤੇ ਉਦੋਂ ਤੋਂ ਗੱਲਬਾਤ ਜਾਰੀ ਹੈ। ਨਤੀਜੇ ਵਜੋਂ ਇਸ ਸੌਦੇਬਾਜ਼ੀ ਦੀ ਅਸਫਲਤਾ ਕੈਨੇਡੀਅਨ ਮਾਲ ਗੱਡੀ ਪ੍ਰਣਾਲੀ ਦਾ ਬਹੁਤਾ ਹਿੱਸਾ ਠੱਪ ਕਰ ਦਵੇਗੀ।
ਦੋਵੇਂ ਧਿਰਾਂ ਦਰਮਿਆਨ ਵਿਵਾਦ ਕੀ ਹੈ?
ਯੂਨੀਅਨ ਦਾ ਕਹਿਣਾ ਹੈ ਕਿ ਛਫਖਛ ਸੁਰੱਖਿਆ ਲਈ ਜ਼ਰੂਰੀ ਥਕਾਵਟ ਸਬੰਧੀ ਸਾਰੇ ਪ੍ਰਬੰਧਾਂ ਦੇ ਸਮੂਹਿਕ ਸਮਝੌਤੇ ਨੂੰ ਖ਼ਤਮ ਕਰਨਾ ਚਾਹੁੰਦੀ ਹੈ, ਮਤਲਬ ਕਿ ਚਾਲਕ ਦਲ ਦੁਰਘਟਨਾਵਾਂ ਦੇ ਵਧੇ ਜੋਖਮਾਂ ਸਣੇ ਲੰਬੇ ਸਮੇਂ ਤੱਕ ਜਾਗਦੇ ਰਹਿਣ ਲਈ ਮਜਬੂਰ ਹੋਇਆ ਕਰਨਗੇ।
ਛਫਖਛ ਦਾ ਕਹਿਣਾ ਹੈ ਕਿ ਇਸਦੀ ਪੇਸ਼ਕਸ਼ ਸਾਰੇ ਕੰਮ ਦੇ ਨਿਯਮਾਂ ਨੂੰ ਬਰਕਰਾਰ ਰੱਖਦੀ ਹੈ ਅਤੇ ਅਰਾਮ ਲਈ ਨਵੀਆਂ ਰੈਗੂਲੇਟਰੀ ਲੋੜਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਦੀ ਹੈ ਅਤੇ ਸੁਰੱਖਿਆ ਨਾਲ ਕਿਸੇ ਵੀ ਤਰ੍ਹਾਂ ਸਮਝੌਤਾ ਨਹੀਂ ਕਰਦੀ।
ਟੀਮਸਟਰਜ਼ ਦਾ ਕਹਿਣਾ ਹੈ ਕਿ ਸੀਐਨ ਇੱਕ ਰੀਲੋਕੇਸ਼ਨ ਦੀ ਵਿਵਸਥਾ ਨੂੰ ਲਾਗੂ ਕਰਨਾ ਚਾਹੁੰਦਾ ਹੈ, ਜਿਸ ਨਾਲ ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਲਈ ਕਈ ਮਹੀਨਿਆਂ ਲਈ ਕਿਸੇ ਕਾਮੇ ਨੂੰ ਕੈਨੇਡਾ ਵਿੱਚ ਕਿਸੇ ਹੋਰ ਹਿੱਸੇ ਵਿਚ ਜਾ ਕੇ ਕੰਮ ਕਰਨ ਦਾ ਆਦੇਸ਼ ਦਿੱਤਾ ਜਾ ਸਕਦਾ ਹੈ।
ਛਂ ਦਾ ਕਹਿਣਾ ਹੈ ਕਿ ਉਸਨੇ ਡਿਊਟੀ ਅਤੇ ਆਰਾਮ ਦੀ ਮਿਆਦ ਦੀ ਨਿਗਰਾਨੀ ਕਰਨ ਵਾਲੇ ਸਰਕਾਰ ਦੁਆਰਾ ਨਿਰਧਾਰਤ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਦੇ ਹੋਏ ਇਸ ਸਾਲ ਤਨਖ਼ਾਹ, ਆਰਾਮ ਅਤੇ ਲੇਬਰ ਦੀ ਉਪਲਬਧਤਾ ‘ਤੇ ਚਾਰ ਪੇਸ਼ਕਸ਼ਾਂ ਕੀਤੀਆਂ ਹਨ।
ਫ਼ੈਡਰਲ ਸਰਕਾਰ ਕੀ ਕਰ ਸਕਦੀ ਹੈ?
ਫੈਡਰਲ ਲੇਬਰ ਕੋਡ ਦੇ ਆਰਟੀਕਲ 107 ਦੇ ਤਹਿਤ, ਲੇਬਰ ਮੰਤਰੀ ਸਟੀਵਨ ਮੈਕਕਿਨਨ ਕੋਲ ਵਿਆਪਕ ਸ਼ਕਤੀਆਂ ਹਨ ਅਤੇ ਉਹ ਦੋਵੇਂ ਧਿਰਾਂ ਪੱਖਾਂ ਨੂੰ ਬਾਈਡਿੰਗ ਆਰਬਿਟਰੇਸ਼ਨ ਦਾ ਆਦੇਸ਼ ਦੇ ਸਕਦੇ ਹਨ।
ਬਾਇੰਡਿੰਗ ਆਰਬਿਟ੍ਰੇਸ਼ਨ ਵਿਚ ਕਿਸੇ ਆਰਬਿਟ੍ਰੇਟਰ ਯਾਨੀ ਫ਼ੈਸਲਾ ਕਰਵਾਉਣ ਵਾਲੇ ਵਿਚੋਲੇ ਨੂੰ ਸ਼ਾਮਲ ਕੀਤਾ ਜਾਂਦਾ ਹੈ ਜਿਸ ਵਿਚ ਦੋ ਪ੍ਰਸਤਾਵਾਂ ਵਿਚੋਂ ਇੱਕ ਸਮਝੌਤਾ ਤਿਆਰ ਕੀਤਾ ਜਾਂਦਾ ਹੈ।
2023 ਵਿੱਚ ਸਾਬਕਾ ਲੇਬਰ ਮੰਤਰੀ ਸੀਮਸ ਓ’ਰੀਗਨ ਨੇ ਬ੍ਰਿਟਿਸ਼ ਕੋਲੰਬੀਆ ਵਿੱਚ ਡੌਕਵਰਕਰਾਂ ਦੀ ਹੜਤਾਲ ਨੂੰ ਖਤਮ ਕਰਨ ਲਈ ਅਜਿਹਾ ਆਦੇਸ਼ ਜਾਰੀ ਕੀਤਾ ਸੀ । ਉਸ ਸਥਿਤੀ ਵਿੱਚ, ਮੌਜੂਦਾ ਰੇਲ ਵਿਵਾਦ ਦੇ ਉਲਟ, ਧਿਰਾਂ ਇੱਕ ਸੌਦੇ ਦੀ ਰੂਪਰੇਖਾ ‘ਤੇ ਵੱਡੇ ਪੱਧਰ ‘ਤੇ ਸਹਿਮਤ ਹੋ ਗਈਆਂ ਸਨ।
ਮੈਕਕਿਨਨ ਨੇ ਪਿਛਲੇ ਹਫ਼ਤੇ ਛਂ ਦੁਆਰਾ ਬਾਇੰਡਿੰਗ ਆਰਬਿਟ੍ਰੇਸ਼ਨ ਲਈ ਕੀਤੀ ਬੇਨਤੀ ਨੂੰ ਰੱਦ ਕਰ ਦਿੱਤਾ ਸੀ ਤੇ ਦੋਵੇਂ ਧਿਰਾਂ ਨੂੰ ਗੱਲਬਾਤ ਦੀ ਮੇਜ਼ ‘ਤੇ ਹੋਰ ਕੋਸ਼ਿਸ਼ ਕਰਨ ਦੀ ਤਾਕੀਦ ਕੀਤੀ ਸੀ। ਸੋਮਵਾਰ ਨੂੰ ਵੀ ਇੱਕ ਬਿਆਨ ਵਿਚ ਲੇਬਰ ਮੰਤਰੀ ਨੇ ਦੋਵੇਂ ਧਿਰਾਂ ਨੂੰ ਆਪਸੀ ਗੱਲਬਾਤ ਅਤੇ ਸੌਦੇਬਾਜ਼ੀ ਰਾਹੀਂ ਇਸ ਮਸਲੇ ਦਾ ਹੱਲ ਲੱਭਣ ਲਈ ਆਖਿਆ ਹੈ।
ਮੌਜੂਦਾ ਲਿਬਰਲ ਸਰਕਾਰ ਨੇ ਪਿਛਲੇ ਕੁਝ ਵਿਵਾਦਾਂ ਦੌਰਾਨ ਬਾਇੰਡਿੰਗ ਆਰਬਿਟ੍ਰੇਸ਼ਨ ਵਰਗੇ ਕਦਮ ਚੁੱਕਣ ਵਿੱਚ ਘੱਟ ਦਿਲਚਸਪੀ ਦਿਖਾਈ ਹੈ ਅਤੇ ਧਿਰਾਂ ਵੱਲੋਂ ਆਪਸੀ ਗੱਲਬਾਤ ਰਾਹੀਂ ਮਸਲਾ ਹੱਲ ਕਰਨ ‘ਤੇ ਧਿਆਨ ਦੇਣ ਨੂੰ ਤਰਜੀਹ ਦਿੱਤੀ ਹੈ। ਇੱਕ ਗੁੰਝਲਦਾਰ ਕਾਰਨ ਇਹ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਦੀ ਸਰਕਾਰ ਐਨਡੀਪੀ ਦੇ ਸਮਰਥਨ ਕਰਕੇ ਸੱਤਾ ਵਿਚ ਟਿਕੀ ਹੋਈ ਹੈ ਅਤੇ ਐਨਡੀਪੀ ਨੂੰ ਰਵਾਇਤੀ ਤੌਰ ‘ਤੇ ਯੂਨੀਅਨਾਂ ਦਾ ਮਜ਼ਬੂਤ ??ਸਮਰਥਨ ਪ੍ਰਾਪਤ ਹੈ। ਸੋਮਵਾਰ ਨੂੰ ਇੱਕ ਕਾਨਫ਼੍ਰੰਸ ਦੌਰਾਨ ਐਨਡੀਪੀ ਲੀਡਰ ਜਗਮੀਤ ਸਿੰਘ ਨੇ ਲਿਬਰਲ ਸਰਕਾਰ ਨੂੰ ਇਸ ਵਿਵਾਦ ਤੋਂ ਪਾਸੇ ਰਹਿਣ ਲਈ ਆਖਿਆ ਹੈ। – ਧੰਨਵਾਦ ਸਹਿਤ ਰੇਡੀਓ ਕੈਨੇਡਾ ਇੰਟਰਨੈਸ਼ਨਲ

Related Articles

Latest Articles