9.8 C
Vancouver
Saturday, November 23, 2024

ਕੈਨੇਡਾ ਵਿੱਚ ਮਾਲ ਗੱਡੀਆਂ (ਰੇਲਾਂ) ਦੇ ਬੰਦ ਹੋਣ ਨਾਲ ਅਰਥ-ਵਿਵਸਥਾ ਵਿਗੜਨ ਦੇ ਅਸਾਰ

ਰੇਲਵੇ ਕਾਮਿਆਂ ਦੀ ਹੜ੍ਹਤਾਲ ਨਾਲ ਰੋਜ਼ਾਨਾ 1 ਬਿਲੀਅਨ ਡਾਲਰ ਦੀ ਆਵਾਜਾਈ ਠੱਪ ਹੋਣ ਦਾ ਖਦਸ਼ਾ
ਸਰੀ, (ਸਿਮਰਨਜੀਤ ਸਿੰਘ): ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਕੈਨੇਡੀਅਨ ਨੈਸ਼ਨਲ ਰੇਲਵੇ ਅਤੇ ਰੇਲਵੇ ਕੰਪਨੀਆਂ ਅਤੇ ਯੂਨੀਅਨਾਂ ਨੂੰ ਇਕ ਸਮਝੌਤੇ ‘ਤੇ ਪਹੁੰਚਣ, ਤਾਂ ਕਿ ਮਾਲ ਗਡੀਆਂ ਦੇ ਢੋਆ -ਢੁਆਈ ਤੇ ਪੈਂਦੀਆਂ ਸਮਸਿਆਵਾਂ ਤੋਂ ਬਚਿਆ ਜਾ ਸਕੇ।ਜੇਕਰ ਯੂਨੀਅਨ ਅਤੇ ਕੰਪਨੀਆਂ ਵਿਚਾਰਧਾਰਾ ‘ਤੇ ਸਹਿਮਤ ਨਹੀਂ ਹੁੰਦੀਆਂ, ਤਾਂ ਹੜਤਾਲ ਦੇ ਸ਼ੁਰੂ ਹੋਣ ਦੀ ਸੰਭਾਵਨਾ ਹੈ। ਇਸ ਹੜਤਾਲ ਨਾਲ ਰੋਜ਼ਾਨਾ ਕਰੀਬ 1 ਬਿਲੀਅਨ ਡਾਲਰ ਦੀ ਮਾਲ ਦੀ ਆਵਾਜਾਈ ਠੱਪ ਹੋ ਸਕਦੀ ਹੈ, ਜੋ ਕੈਨੇਡਾ ਦੀ ਆਰਥਿਕਤਾ ‘ਤੇ ਵਡਾ ਅਸਰ ਪਾ ਸਕਦੀ ਹੈ।ਪ੍ਰਧਾਨ ਮੰਤਰੀ ਟ੍ਰੂਡੋ ਨੇ ਦੋਵੇਂ ਧਿਰਾਂ ਨੂੰ ਕਿਹਾ ਹੈ ਕਿ ਉਹ ਕੈਨੇਡੀਅਨਜ਼ ਅਤੇ ਕਾਰੋਬਾਰਾਂ ਦੇ ਹਿਤ ਵਿਚ ਗਲਬਾਤ ਜਾਰੀ ਰਖਣ। ਇਸ ਤੋਂ ਇਲਾਵਾ, ਕੈਨੇਡੀਅਨ ਚੈਂਬਰ ਆਫ਼ ਕਾਮਰਸ ਅਤੇ ਹੋਰ ਵਪਾਰ ਸੰਸਥਾਵਾਂ ਨੇ ਵੀ ਮਾਲ ਗਡੀਆਂ ਦੀ ਆਵਾਜਾਈ ਨੂੰ ਬਣਾਈ ਰਖਣ ਲਈ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਲੇਬਰ ਮੰਤਰੀ ਸਟੀਵਨ ਮੈਕਕਿਨਨ ਨੇ ਰੇਲਵੇ ਕੰਪਨੀਆਂ ਦੇ ਮਾਲਕਾਂ ਦੀ ਬਾਈਡਿੰਗ ਆਰਬਿਟ੍ਰੇਸ਼ਨ ਲਈ ਕੀਤੀ ਬੇਨਤੀ ਨੂੰ ਰਦ ਕਰ ਦਿਤਾ ਹੈ ਅਤੇ ਪਾਰਟੀਆਂ ਨੂੰ ਗਲਬਾਤ ਦੁਆਰਾ ਹਲ ਲਭਣ ਦੀ ਅਪੀਲ ਕੀਤੀ ਹੈ। ਯੂਨੀਅਨ ਕਾਮੀਆਂ ਲਈ ਬਿਹਤਰ ਉਜਰਤਾਂ ਅਤੇ ਕੰਮ ਦੀਆਂ ਸਥਿਤੀਆਂ ਦੀ ਮੰਗ ਕਰ ਰਹੀ ਹੈ, ਜਦਕਿ ਕੰਪਨੀਆਂ ਦਾਅਵਾ ਕਰਦੀਆਂ ਹਨ ਕਿ ਉਹ ਸੁਰਖਿਆ ਨਿਯਮਾਂ ਦੀ ਪਾਲਣਾ ਕਰ ਰਹੀਆਂ ਹਨ।ਫੈਡਰਲ ਸਰਕਾਰ ਦੇ ਕੋਲ ਬਾਈਡਿੰਗ ਆਰਬਿਟ੍ਰੇਸ਼ਨ ਦਾ ਆਦੇਸ਼ ਦੇਣ ਦੀ ਸ਼ਕਤੀ ਹੈ, ਜਿਸ ਨਾਲ ਇਕ ਸਮਝੌਤਾ ਤਿਆਰ ਕੀਤਾ ਜਾ ਸਕਦਾ ਹੈ। ਲੇਬਰ ਮੰਤਰੀ ਨੇ ਦੋਵੇਂ ਧਿਰਾਂ ਨੂੰ ਗਲਬਾਤ ਰਾਹੀਂ ਮਸਲੇ ਦਾ ਹਲ ਲਭਣ ਦੀ ਤਾਕੀਦ ਕੀਤੀ ਹੈ।ਐਨਡੀਪੀ ਲੀਡਰ ਜਗਮੀਤ ਸਿੰਘ ਨੇ ਲਿਬਰਲ ਸਰਕਾਰ ਨੂੰ ਇਸ ਵਿਵਾਦ ਤੋਂ ਪਾਸੇ ਰਹਿਣ ਦੀ ਅਪੀਲ ਕੀਤੀ ਹੈ, ਜਿਸ ਨਾਲ ਇਸ ਗਲਬਾਤ ਦਾ ਅਦਾਰਾ ਹੈ ਕਿ ਸਰਕਾਰ ਯੂਨੀਅਨਾਂ ਦੇ ਹਿਤਾਂ ਨੂੰ ਧਿਆਨ ਵਿਚ ਰਖ ਰਹੀ ਹੈ।
ਮੌਜੂਦਾ ਲਿਬਰਲ ਸਰਕਾਰ ਨੇ ਪਿਛਲੇ ਕੁਝ ਵਿਵਾਦਾਂ ਦੌਰਾਨ ਬਾਇੰਡਿੰਗ ਆਰਬਿਟ੍ਰੇਸ਼ਨ ਵਰਗੇ ਕਦਮ ਚੁਕਣ ਵਿਚ ਘਟ ਦਿਲਚਸਪੀ ਦਿਖਾਈ ਹੈ ਅਤੇ ਧਿਰਾਂ ਵਲੋਂ ਆਪਸੀ ਗਲਬਾਤ ਰਾਹੀਂ ਮਸਲਾ ਹਲ ਕਰਨ ‘ਤੇ ਧਿਆਨ ਦੇਣ ਨੂੰ ਤਰਜੀਹ ਦਿਤੀ ਹੈ। ਇਕ ਗੁੰਝਲਦਾਰ ਕਾਰਨ ਇਹ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਦੀ ਸਰਕਾਰ ਐਨਡੀਪੀ ਦੇ ਸਮਰਥਨ ਕਰਕੇ ਸੱਤਾ ਵਿਚ ਟਿਕੀ ਹੋਈ ਹੈ ਅਤੇ ਐਨਡੀਪੀ ਨੂੰ ਰਵਾਇਤੀ ਤੌਰ ‘ਤੇ ਯੂਨੀਅਨਾਂ ਦਾ ਮਜ਼ਬੂਤ ਸਮਰਥਨ ਪ੍ਰਾਪਤ ਹੈ। ਕੈਨੇਡੀਅਨ ਚੈਂਬਰ ਆਫ਼ ਕਾਮਰਸ ਅਤੇ ਹੋਰ ਕਾਰੋਬਾਰੀਆਂ ਨੇ ਫੈਡਰਲ ਸਰਕਾਰ ਤੋਂ ਮਾਲ ਗਡੀਆਂ ਦੀ ਆਵਾਜਾਈ ਨੂੰ ਬਹਾਲ ਰਖਣ ਲਈ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

Related Articles

Latest Articles