0.4 C
Vancouver
Saturday, January 18, 2025

ਪ੍ਰੀਮੀਅਰ ਡੇਵਿਡ ਏਬੀ ਵਲੋਂ ਯੂ.ਬੀ.ਸੀ. ਵਿਖੇ $500 ਮਿਲੀਅਨ ਦੀ ਲਾਗਤ ਨਾਲ ਵਿਦਿਆਰਥੀਆਂ ਲਈ ਰਿਹਾਇਸ਼ੀ ਕੰਪਲੈਕਸ ਬਣਾਉਣ ਦਾ ਐਲਾਨ

ਵਿਰੋਧੀ ਧਿਰ ਦੇ ਆਗੂਆਂ ਨੇ ਡੇਵਿਡ ਈਬੀ ਦੇ ਇਸ ਐਲਾਨ ਨੂੰ ਦੱਸਿਆ ਫੋਕਾ ਚੋਣ ਵਾਅਦਾ
ਪ੍ਰੀਮੀਅਰ ਡੇਵਿਡ ਏਬੀ ਵਲੋਂ ਐਲਾਨ ਕੀਤਾ ਗਿਆ ਹੈ ਕਿ ਯੂ.ਬੀ.ਸੀ. -ਵੈਨਕੂਵਰ ਵਿਖੇ $500 ਮਿਲੀਅਨ ਤੋਂ ਵੱਧ ਦੀ ਕੀਮਤ ਦਾ ਇੱਕ ਨਵਾਂ ਵਿਦਿਆਰਥੀ ਹਾਊਸਿੰਗ ਕੰਪਲੈਕਸ ਦੀ ਉਸਾਰੀ ਕੀਤੀ ਜਾਵੇਗੀ। ਪਰ ਇਸ ਦੇਨਾਲ ਹੀ ਰਾਜਨੀਤਿਕ ਵਿਰੋਧੀ ਧਿਰ ਨੇ ਸਰਕਾਰ ਦੇ ਪ੍ਰੋਜੈਕਟ ‘ਤੇ ਸਵਾਲ ਚੁੱਕੇ ਹਨ ਕਿ ਅਜਿਹਾ ਹੀ ਵਾਅਦਾ ਪਹਿਲਾ ਸਰਕਾਰ ਨੇ ਰਿਹਾਇਸ਼ੀ ਸੰਕਟ ਨਾਲ ਜੂਝ ਰਹੇ ਲੋਕਾਂ ਨਾਲ ਕੀਤਾ ਸੀ ਕਿ ਉਨ੍ਹਾਂ ਨੂੰ ਕਿਫਾਇਤੀ ਮਕਾਨ ਮੁਹੱਈਆ ਕਰਵਾਏ ਜਾਣਗੇ, ਉਸ ਵਾਅਦੇ ਨੂੰ ਪੂਰਾ ਕਰਨ ‘ਚ ਸਰਕਾਰ ਹੁਣ ਤੱਕ ਅਸਫਲ ਰਹੀ ਹੈ।
$560 ਮਿਲੀਅਨ ਦੇ ਪ੍ਰੋਜੈਕਟ ਦੀ ਘੋਸ਼ਣਾ ਕਰਦੇ ਹੋਏ ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ ”ਪੋਸਟ-ਸੈਕੰਡਰੀ ਸੰਸਥਾਵਾਂ ਦੇ ਨਾਲ ਕੰਮ ਕਰਨਾ ਮਹੱਤਵਪੂਰਨ ਕਦਮ ਹੈ ਉਹ ਇਸ ਹਾਊਸਿੰਗ ਨੂੰ ਤੇਜ਼ੀ ਨਾਲ ਬਣਾਉਣ ਦੇ ਯੋਗ ਹਨ ਅਤੇ ਇਸ ਹਾਊਸਿੰਗ ਦਾ ਪ੍ਰਭਾਵ ਤੁਰੰਤ ਖੇਤਰ ਵਿੱਚ ਬਹੁਤ ਮਹੱਤਵਪੂਰਨ ਹੈ, ਲੋਅਰ ਮੇਨਲੈਂਡ ਦੇ ਪਾਰ ਯੂ.ਬੀ.ਸੀ. ਦੇ ਮਾਮਲੇ ਵਿੱਚ, ਵਿਦਿਆਰਥੀਆਂ ਨੂੰ ਕੈਂਪਸ ਤੋਂ ਬਾਹਰ ਕਿਰਾਏ ਦੀ ਰਿਹਾਇਸ਼ ਦੀ ਬਜਾਏ ਕੈਂਪਸ ਵਿੱਚ ਰਹਿਣ ਲਈ ਰਿਹਾਇਸ਼ ਮੁਹੱਇਆ ਕਰਵਾਈ ਜਾਵੇਗੀ ਜਿਸ ਨਾਲ ਉਨ੍ਹਾਂ ‘ਤੇ ਕਿਰਾਇਆਂ ਦਾ ਬੋਝ ਵੀ ਘਟੇਗਾ।”
ਬੀਸੀ ਦੇ ਹਾਊਸਿੰਗ ਮੰਤਰੀ ਰਵੀ ਕਾਹਲੋਂ ਅਤੇ ਯੂਬੀਸੀ ਦੇ ਪ੍ਰਧਾਨ ਬੇਨੋਇਟ-ਐਂਟੋਇਨ ਬੇਕਨ ਵੀ ਇਸ ਮੌਕੇ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਉਨ੍ਹਾਂ ਨੇ ਇਸ ਘੋਸ਼ਣਾ ਨੂੰ ਵਿਦਿਆਰਥੀ ਰਿਹਾਇਸ਼ ਵਿੱਚ ਸਭ ਤੋਂ ਵੱਡਾ ਸੂਬਾਈ ਨਿਵੇਸ਼ ਦੱਸਦੇ ਹੋਏ ਕਿਹਾ ਕਿ ਇਸ ਤੋਂ ਪਹਿਲਾਂ ਕਿਸੇ ਵੀ ਸਰਕਾਰ ਨੇ ਯੂ.ਬੀ.ਸੀ. ਕੈਂਪਸ ਵਿੱਚ ਨਿਵੇਸ਼ ਨਹੀਂ ਕੀਤਾ ਅਤੇ ਅਸੀਂ ਇਹ ਸਭ ਤੋਂ ਵੱਡਾ ਪੂੰਜੀ ਨਿਵੇਸ਼ ਕਰਨ ਜਾ ਰਹੇ ਹਾਂ।
ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਸੂਬਾਈ ਯੋਗਦਾਨ $300 ਮਿਲੀਅਨ ਹੋਵੇਗਾ, ਜਦਕਿ ਯੂਨੀਵਰਸਿਟੀ ਹੋਰ $260 ਮਿਲੀਅਨ ਦਾ ਯੋਗਦਾਨ ਦੇਵੇਗੀ। ਉਸਾਰੀ ਦਾ ਕੰਮ 2026 ਦੇ ਅੱਧ ਤੱਕ ਸ਼ੁਰੂ ਹੋਣ ਦੀ ਸਮੇਂ-ਸੀਮਾਂ ਮਿੱਥੀ ਗਈ ਹੈ ਅਤੇ ਇਸ ਦੀ ਸ਼ੁਰੂਆਤ ਲਈ ਅਜੇ 2028 ਦੀ ਪਤਝੜ ਤੱਕ ਦਾ ਲੰਬਾ ਇੰਤਜ਼ਾਰ ਕਰਨਾ ਪਵੇਗਾ।
ਇਜ਼ਕਰਯੋਗ ਹੈ ਕਿ ਕੰਪਲੈਕਸ – ਜਿਸ ਵਿੱਚ ਅੱਠ ਤੋਂ 18 ਮੰਜ਼ਿਲਾਂ ਤੱਕ ਦੀਆਂ ਪੰਜ ਇਮਾਰਤਾਂ ਹਨ – ਵਿੱਚ ਇੱਕ 400 ਸੀਟਾਂ ਵਾਲਾ ਡਾਇਨਿੰਗ ਹਾਲ ਅਤੇ 37 ਬੱਚਿਆਂ ਦੀ ਦੇਖਭਾਲ ਲਈ ਥਾਂਵਾਂ ਵੀ ਸ਼ਾਮਲ ਹਨ।
ਪ੍ਰੀਮੀਅਰ ਡੇਵਿਡ ਏਬੀ ਨੇ ਕਿਹਾ ਕਿ “ਸੂਬੇ ਦੇ ਇਤਿਹਾਸ ਵਿੱਚ ਸਾਡੀ ਸਭ ਤੋਂ ਵੱਡੀ ਯੂਨੀਵਰਸਿਟੀ ਵਿੱਚ ਵਿਦਿਆਰਥੀ ਆਬਾਦੀ ਅਤੇ ਸਰਕਾਰੀ ਪ੍ਰੋਗਰਾਮ ਖੇਤਰ ਦੇ ਹਿਸਾਬ ਨਾਲ ਸਭ ਤੋਂ ਵੱਡੀ ਹੈ, ਇਹ ਸਿਰਫ਼ ਰਿਹਾਇਸ਼ੀ ਘੋਸ਼ਣਾ ਤੋਂ ਬਹੁਤ ਦੂਰ ਹੈ ਇਥੇ ਅਜੇ ਹੋਰ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ ਜਿਸ ਲਈ ਯੋਜਨਾਵਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਅਸੀਂ 10 ਸਾਲਾਂ ਦੇ ਅੰਦਰ ਵਿਦਿਆਰਥੀ ਰਿਹਾਇਸ਼ ਵਿੱਚ 8,000 ਬਿਸਤਰੇ ਬਣਾਉਣ ਦੇ ਆਪਣੇ ਟੀਚੇ ਨੂੰ ਪੂਰਾ ਕਰਨ ਜਾ ਰਹੇ ਹਾਂ ਸੂਬੇ ਭਰ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਨਾਲ ਸਾਡੀ ਮਜ਼ਬੂਤ ਸਾਂਝੇਦਾਰੀ ਕਾਰਨ ਅਸੀਂ 2028 ਤੱਕ ਇਸ ਟੀਚੇ ਨੂੰ 12,000 ਬੈੱਡਾਂ ਤੱਕ ਵਧਾਉਣ ਲਈ ਮਿਲ ਕੇ ਕੰਮ ਕਰਨ ਦੇ ਯੋਗ ਹਾਂ ਅਤੇ ਅੱਜ ਦਾ ਐਲਾਨ ਉਸ ਕੰਮ ਦਾ ਹਿੱਸਾ ਹੈ।”
ਉਨ੍ਹਾਂ ਦੱਸਿਆ ਕਿ ਮੰਗਲਵਾਰ ਦੀ ਘੋਸ਼ਣਾ ਦੇ ਹਿੱਸੇ ਵਜੋਂ ਜਾਰੀ ਕੀਤੇ ਗਏ ਸਰਕਾਰੀ ਅੰਕੜੇ ਦਿਖਾਉਂਦੇ ਹਨ ਕਿ ਸੂਬੇ ਭਰ ਵਿੱਚ 10,766 ਵਿਦਿਆਰਥੀ ਬਿਸਤਰੇ ਬਣਾਏ ਜਾ ਰਹੇ ਹਨ, ਜਿਨ੍ਹਾਂ ਵਿੱਚੋਂ 5,260 ਪਹਿਲਾਂ ਹੀ ਖੋਲ੍ਹ ਦਿੱਤੇ ਗਏ ਹਨ।
ਕੰਜ਼ਰਵੇਟਿਵ ਪਾਰਟੀ ਆਫ ਬੀਸੀ ਲੀਡਰ ਜੌਨ ਰੁਸਟੈਡ ਨੇ ਕਿਹਾ ਕਿ ਈਬੀ ਦੇ ਅਧੀਨ ਬੀਸੀ ਐਨਡੀਪੀ ਦਾ ਕਿਫਾਇਤੀ ਰਿਹਾਇਸ਼ਾਂ ‘ਤੇ ਰਿਕਾਰਡ ‘ਤੇ ਗੌਰ ਕੀਤਾ ਜਾਣਾ ਚਾਹੀਦਾ ਜਿਸ ਨਾਲ ਅਸਲੀਅਤ ਆਪਣੇ ਆਪ ਸਾਹਮਣੇ ਆ ਜਾਵੇਗੀ। ਹਾਲਾਂਕਿ ਉਨ੍ਹਾਂ ਨੇ ਵਿਦਿਆਰਥੀ ਰਿਹਾਇਸ਼ ਵਿੱਚ ਕੀਤੇ ਜਾ ਰਹੇ ਨਿਵੇਸ਼ ਦਾ ਸੁਆਗਤ ਕੀਤਾ ਪਰ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਵੱਡੇ ਪ੍ਰੋਜੈਕਟਾਂ ‘ਤੇ ਐਨ.ਡੀ.ਪੀ. ਸਰਕਾਰ ਦਾ ਟਰੈਕ ਰਿਕਾਰਡ ਸਮੇਂ ਅਤੇ ਬਜਟ ‘ਤੇ ਇਸ ਪਹਿਲਕਦਮੀ ਨੂੰ ਪ੍ਰਦਾਨ ਕਰਨ ਦੀ ਉਨ੍ਹਾਂ ਦੀ ਯੋਗਤਾ ‘ਤੇ ਗੰਭੀਰ ਸ਼ੰਕੇ ਪੈਦਾ ਕਰਦਾ ਹੈ। ਉਸਨੇ ਵਿਸ਼ੇਸ਼ ਤੌਰ ‘ਤੇ ਸਰਕਾਰ ਦੁਆਰਾ ਸਹਾਇਤਾ ਪ੍ਰਾਪਤ ਰਿਹਾਇਸ਼ ਦੇ ਆਲੇ ਦੁਆਲੇ ਦੀ ਤਾਜ਼ਾ ਰਿਪੋਰਟਿੰਗ ਵੱਲ ਇਸ਼ਾਰਾ ਕੀਤਾ। ਉਨ੍ਹਾਂ ਕਿਹਾ ਪ੍ਰੋਜੈਕਟ ਨੂੰ ਕਿਫਾਇਤੀ ਦੱਸਿਆ ਗਿਆ ਹੈ ਪਰ ਪ੍ਰਤੀ ਮਹੀਨਾ $4,000 ਤੋਂ ਵੱਧ ਕਿਰਾਇਆ ਵਸੂਲਿਆ ਜਾ ਰਿਹਾ ਹੈ, “ਅਸੀਂ ਇਸ ਪ੍ਰੋਜੈਕਟ ਦੀ ਨੇੜਿਓਂ ਨਿਗਰਾਨੀ ਕਰਾਂਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਇਸ ਸਰਕਾਰ ਦੇ ਅਧੀਨ ਬਹੁਤ ਸਾਰੇ ਹੋਰਾਂ ਵਾਂਗ ਪਰੇਸ਼ਾਨੀ ਵਾਲੇ ਮਾਰਗ ਬਣ ਕੇ ਨਾ ਉਭਰੇ।
ਬੀ.ਸੀ. ਗ੍ਰੀਨਜ਼ ਲੀਡਰ ਸੋਨੀਆ ਫੁਰਸਟੈਨੌ ਨੇ ਕਿਹਾ ਕਿ ਬੀ.ਸੀ. ਨੂੰ ਆਮ ਤੌਰ ‘ਤੇ ਵਧੇਰੇ ਵਿਦਿਆਰਥੀ ਰਿਹਾਇਸ਼ ਦੀ ਲੋੜ ਹੁੰਦੀ ਹੈ, ਪਰ ਅੱਜ ਦੀ ਘੋਸ਼ਣਾ ਦੇ ਪਿੱਛੇ ਦੀ ਪ੍ਰੇਰਣਾ ‘ਤੇ ਸਵਾਲ ਖੜ੍ਹੇ ਹੁੰਦੇ ਹਨ। “ਮੈਂ ਦੇਖਣਾ ਚਾਹਾਂਗਾ ਕਿ ਸਰਕਾਰੀ ਘੋਸ਼ਣਾਵਾਂ ਪੂਰੇ ਸੂਬੇ ਵਿੱਚ ਬਰਾਬਰੀ ਵਾਲੀਆਂ ਸੇਵਾਵਾਂ ਅਤੇ ਸਹੂਲਤਾਂ ਪ੍ਰਦਾਨ ਕਰਨ ‘ਤੇ ਕੇਂਦ੍ਰਿਤ ਹੁੰਦੀਆਂ ਹਨ ਜਾਂ ਅਕਸਰ ਅਸੀਂ ਚੋਣਾਂ ਦੌਰਾਨ ਜੋ ਦੇਖਦੇ ਹਾਂ ਇਹ ਉਨ੍ਹਾਂ ਚੋਣ ਵਾਦਿਆਂ ਵਿਚੋਂ ਹੀ ਇੱਕ ਹੈ ਜੋ ਆਖਰ ‘ਚ ਕਾਗਜ਼ਾਂ ਦੇ ਬੋਝ ਹੇਠ ਦੱਬੇ ਰਹਿ ਜਾਂਦੇ ਹਨ।
ਬੀ ਸੀ ਯੂਨਾਈਟਿਡ ਨੇ ਇੱਕ ਰੀਲੀਜ਼ ਜਾਰੀ ਕਰਦੇ ਹੋਏ ਦੱਸਿਆ ਕਿ ਬੀ.ਸੀ.ਲਿਬਰਲਾਂ ਨੇ 2001 ਅਤੇ 2017 ਦੇ ਵਿਚਕਾਰ ਵਿਦਿਆਰਥੀ ਰਿਹਾਇਸ਼ ਦੇ 9,000 ਯੂਨਿਟ ਬਣਾਏ ਹਨ।

Related Articles

Latest Articles