ਪੰਗਾ ਲੈਂਦੇ ਕਿਉਂ ਕੱਢ ਪਿੰਜਰੇ ‘ਚੋਂ,
ਲਿਓ ਹੋ ਨਾ ਕਰਾ ਕੰਘਾ ਬਾਬਾ।
ਬੈਠਾ ਰਹਿਣ ਦਿਉ ਬੈਠਾ ਜਿੱਥੇ,
ਕਰੂ ਨਿੱਕਲ ਕੇ ਕੋਈ ਦੰਗਾ ਬਾਬਾ।
ਹੱਥੋਂ ਨਿੱਕਲਿਆ ਮੁੜ ਲੱਭ ਨਾ,
ਇਹ ਗਿਰਗਿਟ ਰੰਗ ਬਰੰਗਾ ਬਾਬਾ।
ਸੁੱਬੀ ਮੱਚ ਜੂ ਰਹੂ ਵਲ਼ ਸਾਵਾਂ,
ਖੜ੍ਹਾ ਫੇਰ ਨਾ ਕਰਦੇ ਪੰਗਾ ਬਾਬਾ।
ਗਈਆਂ ਆਦਤਾਂ ਭੈੜੀਆਂ ਪੱਕ ਸੱਭੇ,
ਇਹਨੇ ਕਦੇ ਨਾ ਬਣਨਾ ਬੰਦਾ ਬਾਬਾ।
ਪਹਿਲਾਂ ਵਰਗੀ ਦਿੱਤੀ ਖੁੱਲ੍ਹ ਮਾੜੀ,
ਖੁੱਡੇ ਤੜਿਆ ਹੀ ਇਹ ਚੰਗਾ ਬਾਬਾ।
ਬੇਰੀ ਥੋਹਰ ਕੰਡਿਆਲ਼ੀ, ਭੱਖੜੇ ਦਾ,
ਜਿਵੇਂ ਮਿੱਤ ਨਾ ਹੁੰਦਾ ਕੰਡਾ ਬਾਬਾ।
ਕਾਹਦਾ ਕਰੇਂਗਾ ਕੀ ਯਕੀਨ ‘ਭਗਤਾ’,
ਇਹ ਤਾਂ ਸਾਵਾਂ ਹੀ ਕੈਦੋਂ ਲੰਗਾ ਬਾਬਾ।
ਲੇਖਕ : ਬਰਾੜ-ਭਗਤਾ ਭਾਈ ਕਾ, ਸੰਪਰਕ : 001-604-751-1113