ਸਰੀ, (ਸਿਮਰਨਜੀਤ ਸਿੰਘ): ਬੀਸੀ ਵਿੱਚ ਇੱਕ ਵਾਰ ਫੇਰ ਘੁਟਾਲੇਬਾਜ ਸਰਗਰਮ ਹੋ ਗਏ ਹਨ ਜਿਸ ਸਬੰਧੀ ਪੁਲਿਸ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ ਪੁਲਿਸ ਦਾ ਕਹਿਣਾ ਹੈ ਕਿ ਮਸ਼ਹੂਰ ਕੰਪਨੀਆਂ ਦੀ ਨਕਲ ਕਰਕੇ ਘੁਟਾਲੇਬਾਜ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਉਣ ਦੀ ਨਵਾਂ ਤਰੀਕਾ ਅਪਣਾ ਰਹੇ ਹਨ ।
ਬੀਤੇ ਕੱਲ ਜਾਰੀ ਕੀਤੇ ਗਏ ਇੱਕ ਨਿਊਜ਼ ਰਿਲੀਜ਼ ਦੇ ਅਨੁਸਾਰ ਆਲਸੀਐਮਪੀ ਦਾ ਕਹਿਣਾ ਹੈ ਕਿ ਘੁਟਾਲੇ ਬਾਏ ਤੁਹਾਨੂੰ ਈਮੇਲ ਟੈਕਸਟ ਮੈਸੇਜ ਜਾਂ ਤੁਹਾਡੇ ਕੰਪਿਊਟਰ ਤੇ ਕੋਈ ਵੀ ਪੋਪ ਚੇਤਾਵਨੀ ਜਾਰੀ ਕਰਕੇ ਤੁਹਾਡੇ ਬੈਂਕ ਖਾਤੇ ਵਿੱਚ ਧੋਖਾਧੜੀ ਸਬੰਧੀ ਜਾਂ ਤੁਹਾਡੇ ਪੈਸੇ ਨੂੰ ਖਤਰੇ ਵਿੱਚ ਦੱਸਣ ਦਾ ਯਤਨ ਕਰਦੇ ਹਨ ਜਿਸ ਤੋਂ ਬਾਅਦ ਇਹ ਸਭ ਕੁਝ ਠੀਕ ਕਰਨ ਲਈ ਉਹ ਤੁਹਾਨੂੰ ਕ੍ਰਿਪਟੋ ਕਰੰਸੀ ਖਰੀਦਣ ਜਾਂ ਤੁਹਾਡੇ ਪੈਸੇ ਨੂੰ ਸੁਰੱਖਿਤ ਕਰਨ ਲਈ ਕੋਈ ਸਕੀਮ ਪੇਸ਼ ਕਰਦੇ ਹਨ
ਆਰਸੀਐਮਪੀ ਅਧਿਕਾਰੀਆਂ ਨੇ ਕਿਹਾ ਕਿ ਜੇਕਰ ਕਿਸੇ ਨੂੰ ਵੀ ਅਜਿਹਾ ਸੁਨੇਹਾ ਮਿਲਦਾ ਹੈ ਤਾਂ ਉਸ ਤੇ ਕੋਈ ਜਵਾਬ ਨਾ ਦਿੱਤਾ ਜਾਵੇ, ਕਿਉਂਕਿ ਇਹ ਘੁਟਾਲਾ ਹੈ ਅਤੇ ਤੁਹਾਨੂੰ ਇਸ ਵਿੱਚ ਫਸਾਇਆ ਜਾ ਸਕਦਾ ਹੈ ਜਿਸ ਤੋਂ ਬਾਅਦ ਲੋਕ ਵੱਡੀ ਧੋਖਾਧੜੀ ਦਾ ਸ਼ਿਕਾਰ ਹੋ ਸਕਦੇ ਹਨ ।
ਅਧਿਕਾਰੀਆਂ ਨੇ ਦੱਸਿਆ ਕੀ ਘੁਟਾਲੇਬਾਏ ਤੁਹਾਨੂੰ ਕਿਸੇ ਤਰ੍ਹਾਂ ਦਾ ਕਿਊਆਰ ਕੋਡ ਜਾਂ ਲਿੰਕ ਵੀ ਭੇਜ ਸਕਦੇ ਹਨ ਜਿਸ ਤੇ ਤੁਹਾਨੂੰ ਕਲਿੱਕ ਕਰਨ ਲਈ ਮਜਬੂਰ ਕੀਤਾ ਜਾ ਸਕਦਾ ਹੈ ਪਰ ਲੋਕਾਂ ਨੂੰ ਇਸ ਤੋਂ ਸੁਚੇਤ ਰਹਿਣ ਦੀ ਜਰੂਰਤ ਹੈ ।
ਅਧਿਕਾਰੀਆਂ ਨੇ ਕਿਹਾ ਕਿ ਕਿਸੇ ਤਰ੍ਹਾਂ ਦੀ ਵੀ ਅਜਿਹੀ ਕਾਰਵਾਈ ਵਿੱਚ ਫਸਣ ਤੋਂ ਪਹਿਲਾਂ ਹਮੇਸ਼ਾ ਪੁਸ਼ਟੀ ਕਰ ਲੈਣੀ ਚਾਹੀਦੀ ਹੈ ਕਿ ਸੰਸਥਾ ਜਾਇਜ ਹੈ ਜਾਂ ਨਹੀਂ ਇਸ ਤੋਂ ਇਲਾਵਾ ਆਨਲਾਈਨ ਆਉਣ ਵਾਲੇ ਪੋਪਪ ਸੁਨੇਹਾ ਤੇ ਕਲਿੱਕ ਨਾ ਕੀਤਾ ਜਾਵੇ ਅਤੇ ਨਾ ਹੀ ਕਿਸੇ ਨਾਲ ਆਪਣੀ ਬੈਂਕ ਡਿਟੇਲ ਜਾਂ ਨਿਜੀ ਜਾਣਕਾਰੀ ਸਾਂਝੀ ਨਾ ਕੀਤੀ ਜਾਵੇ। ਇਸ ਦੇ ਨਾਲ ਹੀ ਜੇਕਰ ਤੁਸੀਂ ਕਿਸੇ ਤਰ੍ਹਾਂ ਦਾ ਵੀ ਆਨਲਾਈਨ ਖਾਤਾ ਵਰਤਦੇ ਹੋ ਤਾਂ ਉਸੇ ਪਾਸਵਰਡ ਸਮੇਂ ਸਮੇਂ ਤੇ ਤਬਦੀਲ ਕੀਤੇ ਜਾਣ ਤਾਂ ਜੋ ਅਜਿਹੀਆਂ ਧੋਖੇ ਧੜੀਆਂ ਤੋਂ ਬਚਿਆ ਜਾ ਸਕੇ ।