ਰੇਲਵੇ ਦੀ ਹੜ੍ਹਤਾਲ ਛੋਟੇ ਕਾਰੋਬਾਰੀਆਂ ਲਈ ਵਿਨਾਸ਼ਕਾਰੀ ਸਾਬਤ ਹੋਵੇਗੀ : ਬਿਜ਼ਨਸ ਕੌਂਸਲ
ਸਰੀ, (ਸਿਮਰਨਜੀਤ ਸਿੰਘ): ਕੈਨੇਡਾ ਵਿਆਪੀ ਰੇਲਵੇ ਕਾਮਿਆਂ ਵੱਲੋਂ ਹੜਤਾਲ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਬੀਸੀ ਕਾਰੋਬਾਰੀਆਂ ਵੱਲੋਂ ਚਿੰਤਾ ਪ੍ਰਗਟਾਉਂਦੇ ਹੋਏ ਸਰਕਾਰ ਨੂੰ ਇਸ ਦਾ ਛੇਤੀ ਤੋਂ ਛੇਤੀ ਹੱਲ ਕਰਨ ਲਈ ਅਪੀਲ ਕੀਤੀ ਗਈ ਹੈ । ਕਾਰੋਬਾਰੀਆਂ ਨੇ ਚਿੰਤਾ ਜਾਹਿਰ ਕਰਦੇ ਹੋਏ ਕਿਹਾ ਕਿ ਜੇਕਰ ਰੇਲਵੇ ਕੰਮ ਹੜਤਾਲ ਤੇ ਜਾਂਦੇ ਹਨ ਤਾਂ ਇਸ ਦਾ ਪ੍ਰਭਾਵ ਹਰ ਖੇਤਰ ਤੇ ਪਵੇਗਾ ਅਤੇ ਇਸ ਦੇ ਨਾਲ ਨਾਲ ਲੋਕਾਂ ਤੇ ਆਰਥਿਕ ਬੋਝ ਫੋਰ ਵਧੇਗਾ ।
ਬ੍ਰਿਟਿਸ਼ ਕੋਲੰਬੀਆ ਦੀ ਬਿਜ਼ਨਸ ਕੌਂਸਲ ਦੇ ਮੁੱਖ ਅਰਥ ਸ਼ਾਸਤਰੀ ਕੇਨ ਪੀਕੌਕ ਨੇ ਕਿਹਾ, ਇਹ ਹੜਤਾਲ ਬੀਸੀ ਵਾਸੀਆਂ ਲਈ ਵਿਨਾਸ਼ਕਾਰੀ ਸਾਬਤ ਹੋ ਸਕਦੀ ਹੈ ਜੇਕਰ ਇਸ ਨੂੰ ਸਮੇਂ ਸਿਰ ਨਾ ਰੋਕਿਆ ਗਿਆ ।
ਉਹਨਾਂ ਨੇ ਕਿਹਾ ਕਿ ਬੀਸੀ ਵਿੱਚ ਦੁਕਾਨਾਂ ਤੇ ਕਾਰੋਬਾਰ ਜਾਂ ਨੂੰ ਉਤਪਾਦ ਪਹੁੰਚਾਉਣ ਵਿੱਚ ਰੇਲਵੇ ਦਾ ਵੱਡਾ ਯੋਗਦਾਨ ਹੈ ਜੇਕਰ ਰੇਲਵੇ ਕੰਮ ਹੜਤਾਲ ਤੇ ਜਾਂਦੇ ਹਨ ਤਾਂ ਬੀਸੀ ਵਿੱਚ ਉਤਪਾਦਾਂ ਦੀਆਂ ਕੀਮਤਾਂ ਵਿੱਚ ਵੱਡਾ ਉਛਾਲ ਵੇਖਣ ਨੂੰ ਮਿਲ ਸਕਦਾ ਹੈ ਜੋ ਕਿ ਲੋਕ ਬਰਦਾਸ਼ਤ ਨਹੀਂ ਕਰ ਸਕਦੇ ।
ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਰੇਲਵੇ ਕਾਮਿਆਂ ਵੱਲੋਂ ਜੇਕਰ ਹੜਤਾਲ ਕਰ ਦਿੱਤੀ ਜਾਂਦੀ ਹੈ ਤਾਂ ਇਸ ਦਾ ਸਭ ਤੋਂ ਵੱਡਾ ਵਿਨਾਸ਼ਕਾਰੀ ਪ੍ਰਭਾਵ ਛੋਟੇ ਕਾਰੋਬਾਰੀਆਂ ਨੂੰ ਝੱਲਣਾ ਪਵੇਗਾ ਜਿਨਾਂ ਦੀ ਸਪਲਾਈ ਚੈਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ । ਉਦਾਹਰਣ ਦੇ ਤੌਰ ਤੇ ਉਹਨਾਂ ਨੇ ਕਿਹਾ ਕਿ ਰੈਸਟੋਰੈਂਟ ਅਤੇ ਹੋਰ ਅਜਿਹੇ ਛੋਟੇ ਕਾਰੋਬਾਰ ਤਾਜਾ ਭੋਜਨ ਪੀਣ ਵਾਲੇ ਪਦਾਰਥਾਂ ਨੂੰ ਆਜ਼ਾਦ ਕਰਨ ਲਈ ਰੇਲਵੇ ਤੇ ਨਿਰਭਰ ਕਰਦੇ ਹਨ ਜਿਨਾਂ ਦੇ ਪ੍ਰਭਾਵ ਵਿੱਚ ਹੋਣ ਦਾ ਖਤਰਾ ਸਭ ਤੋਂ ਵੱਧ ਹੈ।
ਉਹਨਾਂ ਕਿਹਾ ਕਿ ਛੋਟੇ ਕਾਰੋਬਾਰ ਕਰੋਨਾ ਵਾਇਰਸ ਮਹਾਂਮਾਰੀ ਤੋਂ ਬਾਅਦ ਹੁਣ ਕਾਫੀ ਸਮੇਂ ਤੋਂ ਆਪਣੇ ਕਾਰੋਬਾਰ ਨੂੰ ਲੀਹ ਤੇ ਲਿਆਉਣ ਲਈ ਜੱਦੋਜਹਿਦ ਕਰ ਰਹੇ ਹਨ ਅਜਿਹੇ ਚ ਜੇਕਰ ਹੁਣ ਰੇਲਵੇ ਕਾਮਿਆਂ ਵੱਲੋਂ ਹੜਤਾਲ ਕਰ ਦਿੱਤੀ ਜਾਂਦੀ ਹੈ ਤਾਂ ਛੋਟੇ ਕਾਰੋਬਾਰੀਆਂ ਲਈ ਇਹ ਵਿਨਾਸ਼ਕਾਰੀ ਸਾਬਤ ਹੋਵੇਗਾ । ਇਸ ਲਈ ਸਰਕਾਰ ਨੂੰ ਸਮਾਂ ਰਹਿੰਦੇ ਰੇਲਵੇ ਕਾਮਿਆਂ ਨਾਲ ਸਮਝੌਤਾ ਸਿਰੇ ਚੜਾਉਣਾ ਚਾਹੀਦਾ ਹੈ । ਪ੍ਰੀਮੀਅਰ ਡੇਵਿਡ ਏਬੀ ਨੇ ਸੋਮਵਾਰ (19 ਅਗਸਤ) ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਕੰਪਨੀਆਂ ਅਤੇ ਕਰਮਚਾਰੀਆਂ ਨੂੰ ਸੌਦੇਬਾਜ਼ੀ ਦੀ ਮੇਜ਼ ‘ਤੇ ਵਾਪਸ ਆਉਣ ਦੀ ਜ਼ਰੂਰਤ ਹੈ।