“ਜਿਉਂਦਾ ਹੈ ਏਕਲਵਿਆ ਅੱਜ ਵੀ,
ਸਕੂਲਾਂ ਵਿੱਚ ਸਾਂਝੀ ਟੂਟੀ ਤੋਂ
ਪਾਣੀ ਦੇ ਤੁਪਕੇ ਲਈ ਹਾੜੇ ਕੱਢਦਾ,
ਅੱਧੀ ਛੁੱਟੀ ਹੋਣ ਤੇ, ਖਾਣਾ ਖਾਣ ਲਈ
ਵੱਡੇ ਘਰਾਂ ਦੇ ਸਹਿਪਾਠੀਆਂ ਦੀ
ਕਤਾਰ ਵਿੱਚ ਬੈਠਣ ਲਈ ਘੁੱਲਦਾ,
ਨੀਵੀਂ ਜਾਤ ਵਿੱਚ ਜੰਮਣ ਦਾ ਬੋਝ ਢੋਂਦਾ ,
ਤਾਹਨੇ ਮਿਹਣੇ ਸੁਣਦਾ,
ਪਰ ਉਸਨੂ ਨਹੀ ਪਤਾ ਕਿ
ਚੰਦਰਯਾਨ ਬਨਾਉਣ ਵਾਲੇ,
ਵਿਸ਼ਵ ਗੁਰੂ ਬਣ ਚੁੱਕੇ ਉਸਦੇ ਦੇਸ਼ ਵਿੱਚ
ਮਰਿਆ ਦਰੋਣਾ ਵੀ ਨਹੀਂ
ਜੋ ਅੱਜ ਵੀ ਕਾਹਲਾ ਹੈ ਉਸਦਾ ਅੰਗੂਠਾ ਖੋਣ ਲਈ,
ਕਿਉਕਿ ਉਸਨੂ ਡਰ ਹੈ ਕਿ ਕਿਧਰੇ
ਉਸਦਾ ਇਹ ਸ਼ਗਿਰਦ ਉਸਦੇ ਲਾਡਲਿਆਂ,
ਅਤੇ ਉਸਦੇ ਅੰਨਦਾਤਿਆਂ ਨੂੰ
ਪਿੱਛੇ ਨਾ ਛੱਡ ਜਾਵੇ….”
ਲੇਖਕ : ਗੁਰਪ੍ਰੀਤ ਸਿੰਘ