-0.3 C
Vancouver
Saturday, January 18, 2025

ਸਰੀ ਵਿੱਚ ਪੁਲਿਸ ਨੇ ਨਕਲੀ ਐਨਡੌਰਇਡ ਅਤੇ ਆਈਫੋਨਾਂ ਦੀ ਵੱਡੀ ਖੇਪ ਫੜੀ

ਸਰੀ, (ਸਿਮਰਨਜੀਤ ਸਿੰਘ): ਸਰੀ ਵਿੱਚ ਪੁਲਿਸ ਨੇ ਨਕਲੀ ਸਮਾਰਟ ਫੋਨਾਂ ਦੀ ਵੱਡੀ ਖੇਪ ਬਰਾਮਦ ਕੀਤੀ ਹੈ ਜਿਸ ਵਿੱਚ ਐਪਲ ਦੇ ਨਕਲੀ ਆਈ ਫੋਨ ਵੀ ਵੱਡੀ ਗਿਣਤੀ ਵਿੱਚ ਜਬਤ ਕੀਤੇ ਗਏ ਹਨ । ਪੁਲਿਸ ਨੇ ਕਈ ਸ਼ਕਤੀਆਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ ਜੋ ਇਹ ਨਕਲੀ ਉਤਪਾਦ ਵੇਚ ਰਹੇ ਸਨ ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਦੀ ਜਾਂਚ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਜਬਤ ਕੀਤੇ ਗਏ ਮੋਬਾਇਲ ਫੋਨ ਇੰਨੀ ਸਫਾਈ ਨਾਲ ਵੇਚੇ ਜਾ ਰਹੇ ਸਨ ਕਿ ਇਹਨਾਂ ਦੀਆਂ ਨਕਲੀ ਰਸੀਦਾਂ ਵੀ ਬਣਾਈਆਂ ਗਈਆਂ ਸਨ।
ਜਾਂਚ ਦੌਰਾਨ ਪਤਾ ਲਗਾਇਆ ਗਿਆ ਹੈ ਕਿ ਇਹ ਆਈਫੋਨ ਅਤੇ ਹੋਰ ਨਕਲੀ ਸਮਾਰਟ ਫੋਨ ਲੋਅਰ ਮੇਨ ਲੈਂਡ ਇਲਾਕੇ ਵਿੱਚ ਵੇਚਣ ਦੀ ਤਿਆਰੀ ਕੀਤੀ ਜਾ ਰਹੀ ਸੀ ।
27 ਜੂਨ ਨੂੰ, ਸਰੀ ਆਰਸੀਐਮਪੀ ਸਾਊਥ ਕਮਿਊਨਿਟੀ ਰਿਸਪਾਂਸ ਯੂਨਿਟ (ਸਾਊਥ ਸੀਆਰਯੂ), ਨੇ ਸਥਾਨਕ ਪੁਲਿਸ ਨਾਲ ਸਾਂਝੇਦਾਰੀ ਵਿੱਚ, ਰਿਹਾਇਸ਼ਾਂ ‘ਤੇ ਦੋ ਖੋਜ ਵਾਰੰਟ ਲਾਗੂ ਕੀਤੇ: ਇੱਕ ਸਰੀ ਵਿੱਚ 135 ਸਟਰੀਟ ਦੇ 6900 ਬਲਾਕ ਵਿੱਚ ਅਤੇ ਇੱਕ ਮੈਪਲ ਵਿੱਚ 124 ਐਵਨਿਊ ਦੇ 21700 ਬਲਾਕ ਵਿੱਚ ਛਾਪੇਮਾਰੀ ਦੌਰਾਨ ਇਹਨਾਂ ਨਕਲੀ ਮੋਬਾਇਲਾਂ ਦੀ ਵੱਡੀ ਖੇਪ ਜਬਤ ਕੀਤੀ ਗਈ ਜਿਸ ਵਿੱਚ ਸਰੀ ਆਰਸੀਐਮਪੀ ਸਾਊਥ ਕਮਿਊਨਿਟੀ ਰਿਸਪਾਂਸ ਯੂਨਿਟ (ਸਾਊਥ ਸੀਆਰਯੂ) ਨੇ 74 ਨਕਲੀ ਐਪਲ ਆਈਫੋਨ, 9 ਨਕਲੀ ਐਪਲ ਵਾਚ ਅਲਟਰਾ, 29 ਨਕਲੀ ਐਪਲ ਏਅਰਪੌਡ ਪ੍ਰੋ, ਦੋ ਨਕਲੀ ਐਪਲ ਏਅਰਪੌਡ ਮੈਕਸ, 51 ਨਕਲੀ ਸੈਮਸੰਗ ਗਲੈਕਸੀ ਐੱਸ23 ਅਲਟਰਾ ਫੋਨ, 12 ਨਕਲੀ ਪ੍ਰਦਾ, ਇਕ ਨਕਲੀ ਸਨਗਲਾਟਸ ਜ਼ਬਤ ਕੀਤੇ ਹਨ। ਇਸ ਦੇ ਨਾਲ ਹੀ ਡਾਇਸਨ ਹੇਅਰ ਡ੍ਰਾਇਅਰ, ਵੱਡੀ ਗਿਣਤੀ ਵਿੱਚ ਖਾਲੀ ਨਕਲੀ ਐਪਲ ਉਤਪਾਦ ਬਕਸੇ, ਸੁਰੱਖਿਆ ਪ੍ਰਮਾਣਿਕਤਾ ਪੈਕੇਜ ਸਟਿੱਕਰ ਅਤੇ ਕਈ ਨਿੱਜੀ ਇਲੈਕਟ੍ਰਾਨਿਕ ਉਪਕਰਣ ਜਬਤ ਕੀਤੇ ਹਨ ।
ਪੁਲਿਸ ਨੇ ਕਈ ਸ਼ੱਕੀ ਵਿਅਕਤੀਆਂ ਦੀ ਪਛਾਣ ਕੀਤੀ ਹੈ ਅਤੇ ਦੋਸ਼ਾਂ ਦੀ ਸਿਫ਼ਾਰਸ਼ ਕਰਨ ਵਾਲੀ ਬੀ ਸੀ ਪ੍ਰੋਸੀਕਿਊਸ਼ਨ ਸਰਵਿਸਿਜ਼ ਨੂੰ ਰਿਪੋਰਟ ਸੌਂਪਣ ਦੀ ਤਿਆਰੀ ਕੀਤੀ ਜਾ ਰਹੀ ਹੈ।

Related Articles

Latest Articles