8.3 C
Vancouver
Sunday, April 20, 2025

ਹੱਤਿਆ ਕਰਨ ਦੇ ਦੋਸ਼ ਹੇਠ ਸਰੀ ਵਾਸੀ ਕਾਬੂ

ਸਰੀ, (ਸਿਮਰਨਜੀਤ ਸਿੰਘ): ਸਰੀ ਦੇ ਜੇਸਨ ਰਿਚਰਡ ਗਿੱਲ ਦੀ ਚਾਕੂ ਮਾਰ ਕੇ ਹੋਈ ਮੌਤ ਦੇ ਮਾਮਲੇ ਵਿੱਚ ਹੁਣ ਇੱਕ 24 ਸਾਲਾ ਵਿਅਕਤੀ ਉੱਤੇ ਦੂਜੇ ਦਰਜੇ ਦੇ ਕਤਲ ਦਾ ਦੋਸ਼ ਲਗਾਇਆ ਗਿਆ ਹੈ।
ਮੰਗਲਵਾਰ ਸਵੇਰੇ (20 ਅਗਸਤ) ਨੂੰ ਇੱਕ ਅੱਪਡੇਟ ਵਿੱਚ, ੀ੍ਹੀਠ ਨੇ ਦੱਸਿਆ ਕਿ ਵਿਲੀਅਮ ਅਲੈਗਜ਼ੈਂਡਰ ਕਲਿਪਿੰਗਡੇਲ, ਉੱਪਰ ਦੂਜੇ ਦਰਜੇ ਦੇ ਕਤਲ ਦਾ ਦੋਸ਼ ਲਗਾਇਆ ਗਿਆ ਹੈ।
ਕਿੰਗ ਜੌਰਜ ਬੁਲੇਵਾਰਡ ਦੇ 6600-ਬਲਾਕ ਵਿੱਚ 23 ਜੁਲਾਈ ਦੀ ਰਾਤ ਨੂੰ ਜੇਸਨ ਰਿਚਰਡ ਗਿੱਲ ਅਤੇ ਇੱਕ ਹੋਰ ਵਿਅਕਤੀ ਵਿੱਚ ਕਥਿਤ ਤੌਰ ‘ਤੇ ਝਗੜਾ ਹੋ ਗਿਆ। ਇਸ ਦੌਰਾਨ ਜੇਸਨ ਰਿਚਰਡ ਗਿੱਲ ਜਿਸ ਦੀ ਉਮਰ 47 ਸਾਲ ਦੇ ਕਰੀਬ ਸੀ, ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ, ਸਰੀ ਆਰਸੀਐਮਪੀ ਬੇ ਅਨੁਸਾਰ ਪਹਿਲਾ ਅਪਰਾਧੀ ਘਟਨਾ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਿਆ ਸੀ । ਜਿਸ ਤੋਂ ਬਾਅਦ ਬਾਅਦ ਵਿੱਚ ਉਸਨੂੰ ਜਾਂਚ ਦੌਰਾਨ ਹਿਰਾਸਤ ਵਿੱਚ ਲਿਆ ਗਿਆ।
ਔਨਲਾਈਨ ਕੋਰਟ ਰਜਿਸਟਰੀ ਦੇ ਅਨੁਸਾਰ, ਮੁਲਜਮ ਕਲਿਪਿੰਗਡੇਲ 11 ਸਤੰਬਰ ਨੂੰ ਸਰੀ ਦੀ ਸੂਬਾਈ ਅਦਾਲਤ ਵਿੱਚ ਪੇਸ਼ ਹੋਵੇਗਾ।

Related Articles

Latest Articles