ਕੌਣ-ਕੌਣ ਨੇ ਚਾਨਣ ਦੇ ਦੁਸ਼ਮਣ ਲੱਭਣ ਤੇ ਖੋਜਣ ਲਈ,
ਕਦੇ ਕਦੇ ਹਨੇਰਿਆਂ ਦਾ ਲਿਬਾਸ ਵੀ ਪਹਿਨਣਾ ਪੈਂਦਾ।
ਭਾਵੇਂ ਦਿਲੋਂ ਗਾਲ੍ਹਾਂ ਵੀ ਦਿੰਦੇ ਹਾਂ ਪਰ ਜਿੰਦਾ ਰਹਿਣ ਲਈ,
ਕਦੇ ਕਦੇ ਜ਼ਮਾਨੇ ਦੇ ਖੁਦਾਵਾਂ ਤੋਂ ਵੀ ਸਹਿਕਣਾ ਪੈਂਦਾ।
ਦਿਲ ਵਿੱਚ ਭਰੀ ਉਦਾਸੀ ਦੀ ਗੂੜ੍ਹੀ ਬਦਬੂ ਦੇ ਬਾਵਜੂਦ,
ਕਦੇ ਕਦੇ ਮਹਿਕਦੇ ਫੁੱਲਾਂ ਵਾਂਗ ਵੀ ਮਹਿਕਣਾ ਪੈਂਦਾ।
ਜਰੂਰੀ ਨਹੀਂ ਕਿ ਸਭ ਹੱਕ ਹੱਥ ਜੋੜ ਕੇ ਹੀ ਮਿਲ ਜਾਣ,
ਕਦੇ ਕਦੇ ਜੰਗ ਦੀ ਅੱਗ ਵਿੱਚ ਵੀ ਦਹਿਕਣਾ ਪੈਂਦਾ।
ਸਰਮਸਾਰ ਤਾਂ ਹੈ ਦੋਗਲੇ ਨੇਤਾਵਾਂ ਦੇ ਹੱਥ ‘ਭਾਰਤ’ ਵੇਖਕੇ,
ਕਦੇ ਕਦੇ ਵਿਖਾਵੇ ਲਈ ਤਿਰੰਗੇ ਨੂੰ ਵੀ ਲਹਿਰਨਾ ਪੈਂਦਾ।
ਸਿੱਧੂ’ ਥਕਾਵਟ ਵੀ ਹੁੰਦੀ ਏ, ਨਿਰੰਤਰ ਤੁਰ ਨਹੀਂ ਸਕਦੇ,
ਕਦੇ ਕਦੇ ਮੰਜ਼ਿਲਾਂ ਦੇ ਰਾਹੀਂ ਵੀ ਠਹਿਰਨਾ ਪੈਂਦਾ।
ਲੇਖਕ : ਸਿੱਧੂ ਧੰਦੀਵਾਲ