-0.1 C
Vancouver
Saturday, January 18, 2025

ਕੈਨੇਡਾ ਸਰਕਾਰ ਵਲੋਂ ਵਿਜ਼ਿਟਰਾਂ ਲਈ ਵਰਕ ਪਰਮਿਟ ਪ੍ਰਾਪਤ ਕਰਨ ਦੀ ਨੀਤੀ ਕੀਤੀ ਖ਼ਤਮ

ਸਰੀ, (ਸਿਮਰਨਜੀਤ ਸਿੰਘ): ਕੈਨੇਡਾ ਵਿਚ ਆਉਣ ਵਾਲੇ ਵਿਜ਼ਿਟਰਾਂ ਨੂੰ ਹੁਣ ਵਰਕ ਪਰਮਿਟ ਪ੍ਰਾਪਤ ਨਹੀਂ ਕਰ ਸਕਣਗੇ । ਇੰਮੀਗਰੇਸ਼ਨ ਮੰਤਰਾਲੇ ਵਲੋਂ ਆਏ ਨਵੇਂ ਹੁਕਮਾਂ ਅਨੁਸਾਰ ਸਰਕਾਰ ਨੇ ਆਪਣੀ ਇਸ ਨੀਤੀ ਨੂੰ ਤਕਨੀਕੀ ਭਾਸ਼ਾ ਵਿਚ “ਫਲੈਗਪੋਲਿੰਗ” ਕਿਹਾ ਜਾਂਦਾ ਹੈ, ਜੋ ਕਿ ਕੋਵਿਡ-19 ਦੇ ਦੌਰਾਨ ਲਿਆਂਦੀ ਗਈ ਸੀ, ਸਮੇਂ ਤੋਂ ਪਹਿਲਾਂ ਹੀ ਖਤਮ ਕਰ ਦਿੱਤਾ ਹੈ।ਇਸ ਪਾਲਿਸੀ ਦੇ ਮੂਲ ਤੱਥ ਸਨ:ਇਹ ਪਾਲਿਸੀ ਦੀ ਸ਼ੁਰੂਆਤ ਅਗਸਤ 2020 ਦੌਰਾਨ ਹੋਈ ਸੀ ਜਦੋਂ ਉਡਾਣਾਂ ਬੰਦ ਹੋਣ ਕਾਰਨ ਕੈਨੇਡਾ ਵਿੱਚ ਫਸੇ ਹੋਏ ਵਿਜ਼ਿਟਰਾਂ ਨੂੰ ਵਰਕ ਪਰਮਿਟ ਦੇਣ ਦੀ ਪਾਲਿਸੀ ਲਾਗੂ ਕੀਤੀ ਗਈ ਸੀ।ਵਰਕ ਪਰਮਿਟ ਦੀ ਪ੍ਰਾਪਤੀ: ਇਸ ਪਾਲਿਸੀ ਦੇ ਅਧੀਨ, ਜੇਕਰ ਕਿਸੇ ਵਿਅਕਤੀ ਕੋਲ ਵਿਜ਼ਿਟਰ ਸਟੇਟਸ ਸੀ, ਤਾਂ ਉਹ ਬਾਰਡਰ ‘ਤੇ ਜਾ ਕੇ ਵਰਕ ਪਰਮਿਟ ਹਾਸਿਲ ਕਰ ਸਕਦਾ ਸੀ। ਫਲੈਗਪੋਲਿੰਗ: ਬਾਰਡਰ ‘ਤੇ ਜਾ ਕੇ ਵਰਕ ਪਰਮਿਟ ਪ੍ਰਾਪਤ ਕਰਨ ਦੀ ਪ੍ਰਕਿਰਿਆ ਨੂੰ ਤਕਨੀਕੀ ਭਾਸ਼ਾ ਵਿੱਚ “ਫਲੈਗਪੋਲਿੰਗ” ਕਿਹਾ ਜਾਂਦਾ ਹੈ, ਜੋ ਕਿ ਤੁਰੰਤ ਵਰਕ ਪਰਮਿਟ ਦੇਣ ਦੀ ਸਹੂਲਤ ਪ੍ਰਦਾਨ ਕਰਦਾ ਸੀ। ਪਾਲਿਸੀ ਦੀ ਮਿਆਦ: ਇਹ ਪਾਲਿਸੀ 28 ਫਰਵਰੀ 2025 ਤਕ ਚਲਣੀ ਸੀ, ਪਰ ਇਸਨੂੰ ਮਿਆਦ ਤੋਂ ਪਹਿਲਾਂ ਹੀ ਸਮਾਪਤ ਕਰ ਦਿੱਤਾ ਗਿਆ ਹੈ।ਇਮੀਗ੍ਰੇਸ਼ਨ ਮਾਹਰਾਂ ਦੇ ਅਨੁਸਾਰ, ਇਸ ਪਾਲਿਸੀ ਦੀ ਮਿਆਦ ਦੇ ਅੰਦਰ, ਬਾਰਡਰ ‘ਤੇ ਸਿਧਾ ਜਾ ਕੇ ਵਰਕ ਪਰਮਿਟ ਲੈਣਾ ਬਿਨੈਕਾਰਾਂ ਨੂੰ ਬਿਨੈ ਪੇਸ਼ ਕਰਨ ਅਤੇ ਲੰਬੀ ਉਡੀਕ ਦੇ ਬਦਲੇ ਇਕ ਹੀ ਦਿਨ ਵਿੱਚ ਵਰਕ ਪਰਮਿਟ ਪ੍ਰਾਪਤ ਕਰਨ ਦੀ ਆਗਿਆ ਦਿੰਦਾ ਸੀ।ਵਰਕ ਪਰਮਿਟ ਅਰਜ਼ੀ: ਹੁਣ ਦੇਸ਼ ਵਿਚ ਰਹਿਣ ਵਾਲੇ ਵਿਜਿਟਰਾਂ ਨੂੰ ਵਰਕ ਪਰਮਿਟ ਲਈ ਅਰਜ਼ੀ ਦੇਣ ਲਈ ਬਾਹਰੀ ਦੂਤਾਵਾਸ ਜਾਂ ਇਮੀਗ੍ਰੇਸ਼ਨ ਦਫ਼ਤਰਾਂ ਦਾ ਰਾਹ ਲੈਣਾ ਪਵੇਗਾ, ਜਿਸ ਵਿਚ ਜ਼ਿਆਦਾ ਸਮਾਂ ਲੱਗੇਗਾਕੈਨੇਡੀਅਨ ਸਰਕਾਰ ਵਲੋਂ ਕੀਤੇ ਗਏ ਇਸ ਫੈਸਲੇ ਨਾਲ, ਵਰਕ ਪਰਮਿਟ ਪ੍ਰਾਪਤ ਕਰਨ ਦੀ ਪ੍ਰਕਿਰਿਆ ਵਿਚ ਬਦਲਾਅ ਆ ਸਕਦਾ ਹੈ ਜੋ ਵਿਦੇਸ਼ੀ ਕਾਮਿਆਂ ਲਈ ਪ੍ਰਵਾਸੀ ਨੀਤੀਆਂ ਵਿੱਚ ਨਵੀਆਂ ਮੁਸ਼ਕਿਲਾਂ ਪੈਦਾ ਕਰ ਸਕਦਾ ਹੈ।

Related Articles

Latest Articles