-0.3 C
Vancouver
Saturday, January 18, 2025

ਬੀ. ਸੀ. ਸਰਕਾਰ ਜਨਵਰੀ 2025 ਤੋਂ ਆਪਣੇ ਪੀ.ਐਨ.ਪੀ. ਦੀਆਂ ਨੀਤੀਆਂ ਵਿੱਚ ਕਰੇਗੀ ਤਬਦੀਲੀਆਂ

ਸਰੀ, (ਸਿਮਰਨਜੀਤ ਸਿੰਘ): ਕੈਨੇਡਾ ਵਿਚ ਇਮੀਗ੍ਰੇਸ਼ਨ ਨੀਤੀਆਂ ਵਿਚ ਹੋ ਰਹੀਆਂ ਤਬਦੀਲੀਆਂ ਦੇ ਸੰਦਰਭ ਵਿਚ, ਬ੍ਰਿਟਿਸ਼ ਕੋਲੰਬੀਆ ਸਰਕਾਰ ਵੀ ਆਪਣੇ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਵਿਚ ਬਦਲਾਅ ਕਰ ਰਹੀ ਹੈ। ਜਨਵਰੀ 2025 ਤੋਂ, ਸੂਬਾ ਸਰਕਾਰ ਤਿੰਨ ਨਵੀਆਂ ਸਟ੍ਰੀਮਜ਼ ਸ਼ੁਰੂ ਕਰੇਗਾ ਜੋ ਬੈਚਲਰ, ਮਾਸਟਰਜ਼, ਅਤੇ ਡਾਕਟਰੇਟ ਕਰ ਰਹੇ ਵਿਦਿਆਰਥੀਆਂ ਲਈ ਹੋਣਗੀਆਂ। ਇਸ ਸਬੰਧ ਵਿਚ ਇੰਟਰਨੈਸ਼ਨਲ ਗ੍ਰੈਜੂਏਟ ਸਟ੍ਰੀਮ ਵਿਚ ਅਖੀਰਲਾ ਇਨਵਾਈਟ ਨਵੰਬਰ 2024 ਵਿਚ ਜਾਰੀ ਹੋਵੇਗਾ, ਜਦਕਿ ਇੰਟਰਨੈਸ਼ਨਲ ਪੋਸਟ ਗ੍ਰੈਜੂਏਟ ਸਟ੍ਰੀਮ ਲਈ ਅਰਜ਼ੀਆਂ 7 ਜਨਵਰੀ 2025 ਤਕ ਲਈਆਂ ਜਾਣਗੀਆਂ।ਹਾਲ ਹੀ ਵਿਚ ਚਲ ਰਹੇ ਨਿਯਮਾਂ ਤਹਿਤ, ਬ੍ਰਿਟਿਸ਼ ਕੋਲੰਬੀਆ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵਖ-ਵਖ ਸ਼੍ਰੇਣੀਆਂ ਹਨ ਜਿਵੇਂ ਕਿ ਇੰਟਰਨੈਸ਼ਨਲ ਗ੍ਰੈਜੂਏਟ, ਪੋਸਟ-ਗ੍ਰੈਜੂਏਟ, ਅਤੇ ਸਕਿਲਡ ਵਰਕਰਾਂ ਲਈ ਪ੍ਰੋਗਰਾਮਾਂ। ਨਵੇਂ ਨਿਯਮਾਂ ਅਧੀਨ, ਵਿਸ਼ਿਆਂ ਦੀ ਚੋਣ ਮਹਤਵਪੂਰਨ ਹੋਵੇਗੀ, ਕਿਉਂਕਿ ਡਿਪਲੋਮਾ ਜਾਂ ਸਰਟੀਫਿਕੇਟ ਕਰਨ ਵਾਲੇ ਵਿਦਿਆਰਥੀਆਂ ਨੂੰ ਬੈਚਲਰ ਸ਼੍ਰੇਣੀ ਵਿੱਚ ਪੀ ਆਰ ਲਈ ਅਰਜ਼ੀ ਦੇਣ ਦੀ ਆਗਿਆ ਨਹੀਂ ਹੋਵੇਗੀ।ਇਹ ਤਬਦੀਲੀਆਂ ਭਾਸ਼ਾ ਦੀਆਂ ਸ਼ਰਤਾਂ ‘ਤੇ ਵੀ ਜ਼ੋਰ ਦਿੰਦੀਆਂ ਹਨ, ਜਿਸ ਵਿਚ ਕੁਝ ਸਟ੍ਰੀਮਾਂ ਲਈ ਅੰਗਰੇਜ਼ੀ ਜਾਂ ਫ੍ਰੈਂਚ ਵਿਚੋਂ ਘਟੋ -ਘੱਟ ਸੀਐਲਬੀ ਲੈਵਲ ਵਧਾਇਆ ਜਾਵੇਗਾ।
ਬ੍ਰਿਟਿਸ਼ ਕੋਲੰਬੀਆ ਵਿਚ ਰਹਿ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਕਹਿਣਾ ਹੈ ਸਰਕਾਰ ਕੋਈ ਵੀ ਨੀਤੀ ਬਣਾਵੇ ਪਰ ਇਹ ਨੀਤੀਆਂ ਲੰਬੇ ਸਮੇਂ ਲਈ ਬਣਨੀਆਂ ਚਾਹੀਦੀ ਹੈ ਤਾਂ ਜੋ ਵਿਦਿਆਰਥੀ ਉਸ ਹਿਸਾਬ ਨਾਲ ਆਪਣੇ ਭਵਿੱਖ ਦੀ ਚੌਣ ਕਰ ਸਕਣ ਸਰਕਾਰ ਕਦੇ ਵੀ ਨੀਤੀ ਬਦਲ ਦਿੰਦੀ ਹੈ ਜਿਸ ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਭਵਿਖ ਧੁੰਦਲਾ ਕਰ ਦਿੰਦੀ ਹੈ ਜਿਸ ਨਾਲ ਵਿਦਿਆਰਥੀ ਵੱਡੇ ਪੱਧਰ ਤੇ ਮਾਨਸਿਕ ਤਣਾਓ ਦਾ ਸ਼ਿਕਾਰ ਹੋ ਜਾਂਦੇ ਹਨ ਇਹ ਇਕ ਪ੍ਰਕਾਰ ਦਾ ਸਰਕਾਰ ਵਲੋਂ ਉਨ੍ਹਾ ਦਾ ਸ਼ੋਸ਼ਣ ਹੀ ਹੁੰਦਾ ਹੈ।
ਨਵੇਂ ਨਿਯਮਾਂ ਤਹਿਤ , ਕੈਨੇਡਾ ਵਿੱਚ ਆਉਣ ਵਾਲੇ ਅੰਤਰ ਰਾਸ਼ਟਰੀ ਵਿਦਿਆਰਥੀਆਂ ਲਈ ਵਿਸ਼ਿਆਂ ਦੀ ਚੋਣ ਬਹੁਤ ਅਹਿਮ ਹੋਵੇਗੀ।
ਕੈਨੇਡਾ ਵਿਚੋਂ ਡਿਪਲੋਮਾ ਜਾਂ ਸਰਟੀਫ਼ਿਕੇਟ ਕੋਰਸ ਕਰਨ ਵਾਲੇ ਬਿਨੈਕਾਰ ਬੈਚਲਰ ਸ਼੍ਰੇਣੀ ਤਹਿਤ ਪੀ ਆਰ ਦੀ ਅਰਜ਼ੀ ਨਹੀਂ ਲਗਾ ਸਕਣਗੇ ਅਤੇ ਅਜਿਹੇ ਵਿੱਚ ਉਹਨਾਂ ਲਈ ਸਕਿਲਡ ਵਰਕਰ ਸ਼੍ਰੇਣੀ ਹੋਵੇਗੀ।

Related Articles

Latest Articles