0.4 C
Vancouver
Saturday, January 18, 2025

ਬ੍ਰਿਟਿਸ਼ ਕੋਲੰਬੀਆ ਸਰਕਾਰ ਵਲੋਂ ਸਕੂਲਾਂ ਵਿੱਚ ਬੱਚਿਆਂ ਤੇ ਸੈਲਫੋਨ ਵਰਤਣ ਤੇ ਪਾਬੰਦੀ

ਵੈਨਕੂਵਰ (ਸਿਮਰਨਜੀਤ ਸਿੰਘ): ਬੀ.ਸੀ. ਸਰਕਾਰ ਤੋਂ ਸਤੰਬਰ ਮਹੀਨੇ ਤੋਂ ਸਕੂਲਾਂ ਵਿਚ ਸੈਲਫ਼ੋਨ ਅਤੇ ਹੋਰ ਡਿਜੀਟਲ ਉਪਕਰਨਾਂ ‘ਤੇ ਪਾਬੰਦੀ ਲਾਗੂ ਕਰ ਰਹੀ ਹੈ, ਜਿਸ ਦਾ ਮਕਸਦ ਬਚਿਆਂ ਨੂੰ ਸੁਰਖਿਅਤ ਅਤੇ ਸਿਹਤਮੰਦ ਰਖਣਾ ਹੈ। ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ, “ਸਾਡੇ ਸਿਖਿਆ ਪ੍ਰਣਾਲੀ ਵਿਚ ਬਚਿਆਂ ਨੂੰ ਸੁਰਖਿਅਤ ਅਤੇ ਉਤਸ਼ਾਹਪੂਰਨ ਵਾਤਾਵਰਣ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸੈਲਫ਼ੋਨ ‘ਤੇ ਪਾਬੰਦੀ ਅਤੇ ਹੋਰ ਕਦਮ ਸਕੂਲ ਵਿਚ ਸਿਖਣ ਦੇ ਅਨੁਭਵ ਨੂੰ ਬਿਹਤਰ ਬਣਾਉਣ ਅਤੇ ਬਚਿਆਂ ਨੂੰ ਸੰਪੂਰਨ ਤੌਰ ‘ਤੇ ਤਿਆਰ ਕਰਨ ਵਿਚ ਸਹਾਇਕ ਹੋਣਗੇ।”ਬੀ.ਸੀ ਸਰਕਾਰ ਦੇ ਸਿਖਿਆ ਅਤੇ ਬਾਲ-ਸੰਭਾਲ ਮੰਤਰੀ ਰਚਨਾ ਸਿੰਘ ਨੇ ਕਿਹਾ ਕਿ ਨਵੇਂ ਨਿਯਮਾਂ ਨਾਲ, ਬਚਿਆਂ ਨੂੰ ਸਿਖਣ ਵਿਚ ਰੁਕਾਵਟਾਂ ਤੋਂ ਬਚਾਇਆ ਜਾਵੇਗਾ, ਜੋ ਉਨ੍ਹਾਂ ਦੀ ਸਮਰਥਾ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਅਦਾਨ-ਪ੍ਰਦਾਨ ਵਿਦਿਆਰਥੀਆਂ ਨੂੰ ਤਕਨਾਲੋਜੀ ਅਤੇ ਸੋਸ਼ਲ ਮੀਡੀਆ ਨਾਲ ਸਿਹਤਮੰਦ ਆਦਤਾਂ ਨੂੰ ਵਿਕਸਿਤ ਕਰਨ ਲਈ ਤਿਆਰ ਕਰਨ ਵਿਚ ਮਦਦ ਕਰਨਗੇ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਲਈ ਸਕੂਲ ਦੇ ਸਮੇਂ ਵਿਚ ਸੈਲਫ਼ੋਨ ਦੀ ਵਰਤੋਂ ਨੂੰ ਸੀਮਤ ਕੀਤਾ ਜਾਵੇਗਾ, ਅਤੇ ਕਲਾਸਰੂਮ ਵਿਚ ਡਿਜੀਟਲ ਡਿਵਾਈਸਾਂ ਦੀ ਵਰਤੋਂ ਨੂੰ ਨਿਯੰਤਰਿਤ ਕੀਤਾ ਜਾਵੇਗਾ।ਮੰਤਰੀ ਰਚਨਾ ਸਿੰਘ ਨੇ ਕਿਹਾ ਕਿ ਸਕੂਲਾਂ ਦੇ ਆਲੇ-ਦੁਆਲੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਪਰੇਸ਼ਾਨ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਤੋਂ ਬਚਾਉਣ ਲਈ ਜ਼ੋਨ ਖੇਤਰ ਬਣਾਏ ਜਾਣਗੇ।ਅਤੇ ਸਕੂਲੀ ਭੋਜਨ ਪ੍ਰੋਗਰਾਮ ਲਈ $214-ਮਿਲੀਅਨ ਨਿਵੇਸ਼ ਕੀਤੇ ਜਾਣਗੇ ਜਿਸ ਨਾਲ ਸਕੂਲੀ ਭੋਜਨ ਪ੍ਰੋਗਰਾਮ ਦਾ ਵਿਸਤਾਰ ਕੀਤਾ ਜਾਵੇਗਾ।ਅਤੇ ਇਸ ਸਕੂਲੀ ਸਾਲ ਤੋਂ ਵਿਚ ਸਾਰੇ ਵਿਦਿਆਰਥੀਆਂ ਲਈ ਸੀ. ਪੀ. ਆਰ. (ਫਸਟ ਏਡ , ਮੁਢਲੀ ਸਹਾਇਤਾ) ਸਿਖਣਾ ਲਾਜ਼ਮੀ ਬਣਾਇਆ ਜਾਵੇਗਾ।ਤਾਂ ਕਿ ਲੋਕਾਂ ਦੀ ਜਾਨ ਬੱਚ ਸਕੇ। ਉਨ੍ਹਾਂ ਕਿਹਾ ਕਿ ‘ਸੇਫ ਐਕਸੈਸ ਟੂ ਸਕੂਲਜ਼ ਐਕਟ ਕਾਨੂੰਨ ਦੇ ਤਹਿਤ, ਸਕੂਲ ਦੇ ਮੈਦਾਨਾਂ ਵਿਚ ਪਹੁੰਚ ਵਿਚ ਰੁਕਾਵਟ ਪਾਉਣ ਵਾਲੇ ਲੋਕਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ , ਸਕੂਲ ਦੇ ਦਿਨਾਂ ਵਿਚ, ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ, ਇਹ ਨਿਯਮ ਲਾਗੂ ਹੋਣਗੇ।ਸੂਬਾ ਸਰਕਾਰ ਕੋਸ਼ਿਸ਼ ਕਰੇਗੀ ਕਿ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਡਿਜੀਟਲ ਸਾਖਰਤਾ ਸਿਖਲਾਈ ਦਿੱਤੀ ਜਾਵੇ, ਤਾਂ ਕਿ ਉਹ ਔਨਲਾਈਨ ਅਤੇ ਇੰਟਰਨੈਟ ਤੋਂ ਹੋ ਰਹੇ ਦੇ ਨੁਕਸਾਨਾਂ ਤੋਂ ਸੁਰੱਖਿਅਤ ਰਹਿ ਸਕਣ ਅਤੇ ਤਕਨਾਲੋਜੀ ਠੀਕ ਤਰੀਕੇ ਨਾਲ ਫਾਇਦੇ ਲੈ ਸਕਣ।

Related Articles

Latest Articles