ਵਿਕਟੋਰੀਆ (ਸਿਮਰਨਜੀਤ ਸਿੰਘ): ਬ੍ਰਿਟਿਸ਼ ਕੋਲੰਬੀਆ (ਬੀ.ਸੀ.) ਵਿੱਚ 2025 ਲਈ ਕਿਰਾਏ ਵਿੱਚ ਸਲਾਨਾ ਵਾਧੇ ਨੂੰ ਮਹਿੰਗਾਈ ਦੇ ਚਲਦੇ 3% ‘ਤੇ ਰਹੀ ਬਰਕਰਾਰ ਰੱਖਿਆ ਗਿਆ ਹੈ। ਇਹ ਵਾਧਾ 2024 ਦੇ 3.5% ਦੇ ਮਨਜ਼ੂਰਸ਼ੁਦਾ ਵਾਧੇ ਤੋਂ ਘੱਟ ਹੈ।
ਹਾਊਸਿੰਗ ਮੰਤਰੀ, ਰਵੀ ਕਾਹਲੋਂ ਨੇ ਕਿਹਾ, ” ਪਹਿਲਾਂ ਸਰਕਾਰ ਦੇ ਮਹਿੰਗਾਈ ਦੇ 2% ਵਾਧੇ ਦੀ ਨੀਤੀ ਦਾ ਕਿਰਾਏਦਾਰਾਂ ਨੂੰ ਸਾਹਮਣਾ ਕਰਨਾ ਪੈਂਦਾ ਸੀ। ਪਰ ਇਸ ਨੀਤੀ ਦੇ ਬਦਲਾਅ ਨਾਲ, ਕਿਰਾਏਦਾਰਾਂ ਨੂੰ ਕਿਰਾਏ ਵਿੱਚ ਹੋਣ ਵਾਲੇ ਅਣਉਚਿਤ ਵਾਧੇ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦਕਿ ਮਕਾਨ ਮਾਲਕਾਂ ਦੀ ਵਧਦੀਆਂ ਲਾਗਤਾਂ ਨੂੰ ਵੀ ਧਿਆਨ ਵਿੱਚ ਰੱਖਿਆ ਗਿਆ ਹੈ।”
ਸਰਕਾਰ ਨੇ 2017 ਤੋਂ ਬਾਅਦ ਕਿਰਾਏਦਾਰਾਂ ਦੀ ਸੁਰੱਖਿਆ ਲਈ ਕਈ ਨਵੇਂ ਕਦਮ ਚੁੱਕੇ ਹਨ, ਜਿਵੇਂ ਕਿ ਗੈਰ-ਕਾਨੂੰਨੀ ‘ਰੈਨੋਵਿਕਸ਼ਨਜ਼’ ਤੇ ਪਾਬੰਦੀ ਲਗਾਉਣਾ, ਅਤੇ ਕਿਰਾਏਦਾਰਾਂ ਦੇ ਹੱਕਾਂ ਦੀ ਰੱਖਿਆ ਕਰਨਾ। ਇਸ ਦੇ ਨਾਲ, 2025 ਲਈ ਸਲਾਨਾ ਕਿਰਾਏ ਵਿੱਚ ਵਾਧਾ 1 ਜਨਵਰੀ ਤੋਂ ਪਹਿਲਾਂ ਲਾਗੂ ਨਹੀਂ ਹੋਵੇਗਾ। ਇਹ ਫੈਸਲਾ ਸੂਬੇ ਵਿੱਚ ਮਹਿੰਗਾਈ ਦੇ ਆਮ ਪੱਧਰਾਂ ਤੇ ਵਾਪਸ ਆਉਣ ਤੋਂ ਬਾਅਦ ਕਿਰਾਏ ਦੇ ਵਾਧੇ ਨੂੰ ‘ਕੰਜ਼ਿਊਮਰ ਪ੍ਰਾਈਸ ਇੰਡੈਕਸ’ ਦੇ ਮੁਤਾਬਕ ਰੱਖਣ ਦੀ ਪ੍ਰਕਿਰਿਆ ਦੇ ਤਹਿਤ ਹੈ।
ਬੀ.ਸੀ. ਸਰਕਾਰ ਨੇ ਸਲਾਨਾ ਕਿਰਾਏਦਾਰ ਟੈਕਸ ਕ੍ਰੈਡਿਟ ਦੀ ਸ਼ੁਰੂਆਤ ਵੀ ਕੀਤੀ ਹੈ, ਜਿਸ ਦੇ ਤਹਿਤ ਘੱਟ ਅਤੇ ਮੱਧ-ਆਮਦਨੀ ਵਾਲੇ ਕਿਰਾਏਦਾਰਾਂ ਨੂੰ ਪ੍ਰਤੀ ਸਾਲ $400 ਮਿਲਦਾ ਹੈ। ਇਸ ਦੇ ਨਾਲ, ਵਿਆਜ-ਮੁਕਤ ਕਰਜ਼ੇ ਪ੍ਰਦਾਨ ਕਰਨ ਲਈ ‘ਰੈਂਟ ਬੈਂਕ ਸੇਵਾਵਾਂ’ ਦੀ ਸਥਾਪਨਾ ਵੀ ਕੀਤੀ ਗਈ ਹੈ।
ਸੂਬਾ ਰੈਜੀਡੈਂਸ਼ੀਅਲ ਟੈਨੈਂਸੀ ਬਰਾਂਚ ਨੇ ਏਅਰ ਕੰਡਿਸ਼ਨਿੰਗ (ਅਛ) ਅਤੇ ਪੈਸਿਵ ਕੂਲਿੰਗ ਸਮੱਗਰੀ ਨੂੰ ਲੈ ਕੇ ਨਿਯਮਾਂ ਨੂੰ ਵੀ ਅੱਪਡੇਟ ਕੀਤਾ ਹੈ, ਤਾਂ ਜੋ ਕਿਰਾਏਦਾਰ ਅਤੇ ਮਕਾਨ ਮਾਲਕ ਇਸ ਬਾਰੇ ਸਪੱਸ਼ਟ ਹੋ ਸਕਣ।