0.4 C
Vancouver
Saturday, January 18, 2025

ਅਮਰੀਕਾ ਦੇ ਸ਼ਿਕਾਗੋ ਸ਼ਹਿਰ ਨੇੜੇ ਰੇਲ ਗੱਡੀ ਵਿਚ ਸੁੱਤੇ ਪਏ 4 ਯਾਤਰੀਆਂ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ

 

 

ਕੈਲੀਫੋਰਨੀਆ (ਹੁਸਨ ਲੜੋਆ ਬੰਗਾ): ਅਮਰੀਕਾ ਦੇ ਸ਼ਿਕਾਗੋ (ਇਲੀਨੋਇਸ) ਸ਼ਹਿਰ ਨੇੜੇ ਵਾਪਰੀ ਗੋਲੀਬਾਰੀ ਦੀ ਇਕ ਘਟਨਾ ਵਿਚ ਰੇਲ ਗੱਡੀ ਵਿਚ ਸੌਂ ਰਹੇ 4 ਵਿਅਕਤੀਆਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦੇਣ ਦੀ  ਖਬਰ ਹੈ। ਫਾਰੈਸਟ ਪਾਰਕ ਡਿਪਟੀ ਚੀਫ ਕ੍ਰਿਸ ਚਿਨ  ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਸਾਰੇ ਮ੍ਰਿਤਕ ਰੇਲ ਗੱਡੀ ਵਿਚ ਸਵਾਰ ਸਨ ਤੇ  ਜਿਸ ਸਮੇ ਇਹ ਘਟਨਾ ਵਾਪਰੀ ਰੇਲ ਗੱਡੀ ਫਾਰੈਸਟ ਪਾਰਕ ਖੇਤਰ ਵਿਚੋਂ ਲੰਘ ਰਹੀ ਸੀ।

ਉਨਾਂ ਕਿਹਾ ਕਿ ਮਾਰੇ ਗਏ ਯਾਤਰੀਆਂ ਦੇ ਸਮਾਜਿਕ ਰੁਤਬੇ ਬਾਰੇ ਅਜੇ ਉਹ ਯਕੀਨ ਨਾਲ ਕੁਝ ਨਹੀਂ ਕਹਿ ਸਕਦੇ ਪਰੰਤੂ ਲੱਗਦਾ ਹੈ ਕਿ ਸਾਰੇ ਮ੍ਰਿਤਕ ਬੇਘਰੇ ਸਨ। ਪੁਲਿਸ ਨੇ ਇਨਾਂ ਸਮੂਹਿਕ ਹੱਤਿਆਵਾਂ ਸਬੰਧੀ ਇਕ ਸ਼ੱਕੀ ਵਿਅਕਤੀ  ਨੂੰ ਹਿਰਾਸਤ ਵਿਚ ਲਿਆ ਹੈ। ਚਿਨ ਅਨੁਸਾਰ ਪੁਲਿਸ ਦਾ ਵਿਸ਼ਵਾਸ਼ ਹੈ ਕਿ ਇਹ ਅਚਾਨਕ ਵਾਪਰੀ ਘਟਨਾ ਹੈ। ਜਾਂਚਕਾਰ, ਸ਼ਿਕਾਗੋ ਟਰਾਂਜਿਟ ਅਥਾਰਟੀ ਨਾਲ ਮਿਲ ਕੇ ਨਿਗਰਾਨ ਕੈਮਰਿਆਂ ਦੀ ਮੱਦਦ ਨਾਲ ਘਟਨਾ ਦੀ ਜਾਂਚ ਕਰ ਰਹੇ ਹਨ। ਪੁਲਿਸ ਨੇ ਕਿਹਾ ਹੈ ਕਿ ਨਿਗਰਾਨ ਕੈਮਰਿਆਂ ਵਿੱਚ ਕੈਦ ਸ਼ੱਕੀ ਦੀ ਪਛਾਣ ਕੀਤੀ ਗਈ ਹੈ ਜਿਸ ਨੂੰ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਤਕਰਬੀਨ ਡੇਢ ਘੰਟੇ ਵਿਚ ਹਿਰਾਸਤ ਵਿਚ ਲੈ ਲਿਆ ਗਿਆ ਹੈ। ਚਿਨ ਨੇ ਕਿਹਾ ਕਿ ਸ਼ਿਕਾਗੋ ਟਰਾਂਜਿਟ ਅਥਾਰਟੀ ਦੇ  ਨਿਗਰਾਨ ਕੈਮਰੇ ਕਮਾਲ ਦੇ ਹਨ ਤੇ ਕੋਈ ਛੋਟੀ ਮੋਟੀ ਘਟਨਾ ਵੀ ਇਨਾਂ ਕੈਮਰਿਆਂ ਤੋਂ ਬਚ ਨਹੀਂ ਸਕਦੀ। ਉਨਾਂ ਕਿਹਾ ਕਿ ਫਾਰੈਸਟ ਪਾਰਕ ਪੁਲਿਸ, ਸ਼ਿਕਾਗੋ ਪੁਲਿਸ ਤੇ ਸ਼ਿਕਾਗੋ ਟਰਾਂਜਿਟ ਅਥਾਰਟੀ  ਨੇ ਮਿਲ ਕੇ ਸ਼ੱਕੀ ਦੀ ਪਛਾਣ ਕੀਤੀ ਤੇ ਉਸ ਨੂੰ ਫੜਿਆ ਹੈ। ਉਨਾਂ ਕਿਹਾ ਕਿ ਸ਼ੱਕੀ ਹਰਲੇਮ ਸਟਾਪ ‘ਤੇ ਉਤਰਿਆ ਜਿਥੇ ਉਸ ਨੂੰ ਪੁਲਿਸ ਦੁਆਰਾ ਕਾਬੂ ਕਰ ਲਿਆ ਗਿਆ। ਉਸ ਕੋਲੋਂ ਹਥਿਆਰ ਵੀ ਬਰਾਮਦ ਕਰ ਲਿਆ ਗਿਆ ਹੈ। ਚਿਨ ਨੇ ਹੋਰ ਕਿਹਾ ਕਿ ਇਸ ਵਰਗੀ ਸਮੂਹਿਕ ਹੱਤਿਆਵਾਂ ਦੀ ਘਟਨਾ ਭਾਵੇਂ ਇਕਾ ਦੁੱਕਾ ਘਟਨਾ ਹੈ ਜੋ ਕਿਤੇ ਵੀ ਵਾਪਰ ਸਕਦੀ ਹੈ ਪਰੰਤੂ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਰੇਲ ਗੱਡੀਆਂ ਵਿੱਚ ਵੀ ਲੋਕ ਜੇਕਰ ਅਸੁਰੱਖਿਅਤ ਮਹਿਸੂਸ ਕਰਨ ਤਾਂ ਇਸ ਨੂੰ ਜਾਇਜ ਕਿਵੇਂ ਕਿਹਾ ਜਾ ਸਕਦਾ ਹੈ।

Related Articles

Latest Articles