500 ਤੋਂ ਵੱਧ ਕਰਮਚਾਰੀਆਂ ਦੀ ਜਾਵੇਗੀ ਨੌਕਰੀ
ਸਰੀ, (ਸਿਮਨਰਜੀਤ ਸਿੰਘ): ਕੈਨਫੋਰ ਨੇ ਬ੍ਰਿਟਿਸ਼ ਕੋਲੰਬੀਆ ਵਿੱਚ ਆਪਣੀਆਂ ਦੋ ਆਰਾ ਮਿਲਾਂ ਨੂੰ ਬੰਦ ਕਰਨ ਦੀ ਘੋਸ਼ਣਾ ਕੀਤੀ ਹੈ, ਜਿਸ ਵਿੱਚ ਵੈਂਡਰਹੂਫ਼ ਅਤੇ ਫੋਰਟ ਸੇਂਟ ਜੌਨ ਸ਼ਾਮਿਲ ਹਨ। ਕੈਨਫੋਰ ਨੇ ਇਸ ਫ਼ੈਸਲੇ ਦੇ ਪਿੱਛੇ ਕਮਜ਼ੋਰ ਲੱਕੜ ਬਾਜ਼ਾਰ ਅਤੇ ਵਿੱਤੀ ਘਾਟਾ ਸਮੇਤ ਕਈ ਕਾਰਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਕੰਪਨੀ ਦੇ ਸਤੰਬਰ 4 ਦੇ ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਪਲੇਟੋ ਅਤੇ ਫੋਰਟ ਸੇਂਟ ਜੌਨ ਮਿਲਾਂ ਦੇ ਬੰਦ ਹੋਣ ਨਾਲ ਤਕਰੀਬਨ 500 ਕਰਮਚਾਰੀ ਪ੍ਰਭਾਵਿਤ ਹੋਣਗੇ ਅਤੇ ਇਸ ਨਾਲ ਸਾਲਾਨਾ 670 ਮਿਲੀਅਨ ਬੋਰਡ ਫੀਟ ਦਾ ਉਤਪਾਦਨ ਵੀ ਘਟ ਜਾਵੇਗਾ। ਕੰਪਨੀ ਦੇ ਪ੍ਰਧਾਨ ਅਤੇ ਸੀ.ਈ.ਓ. ਡਾਨ ਕੇਨ ਨੇ ਕਿਹਾ ਕਿ 85 ਸਾਲਾਂ ਤੋਂ ਚੱਲ ਰਹੀਆਂ ਮਿਲਾਂ ਦੇ ਹੁਣ ਲਗਾਤਾਰ ਵੱਧ ਰਹੇ ਘੱਟੇ ਦੇ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ। ਇਸ ਵਿਚਾਲੇ, ਕੈਨਫੋਰ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਜਿਵੇਂ ਕਿ ਲੱਕੜ ਦੀ ਪਹੁੰਚ, ਵਿੱਤੀ ਘਾਟੇ, ਕਮਜ਼ੋਰ ਲੱਕੜ ਬਾਜ਼ਾਰ ਅਤੇ ਵਾਧੂ ਅਮਰੀਕੀ ਟੈਕਸ।
ਉਨ੍ਹਾਂ ਆਖਿਆ, “ਜਿਨ੍ਹਾਂ ਚੁਣੌਤੀਆਂ ਦਾ ਸਾਨੂੰ ਸਾਹਮਣਾ ਕਰਨਾ ਪੈ ਰਿਹਾ ਹੈ, ਉਹ ਅਮਰੀਕਾ ਦੁਆਰਾ 13 ਅਗਸਤ ਨੂੰ ਐਲਾਨੇ ਗਏ ਟੈਕਸਾਂ ਦੇ ਵਾਧੇ ਨਾਲ ਹੋਰ ਵੀ ਵੱਧ ਗਈਆਂ ਹਨ, ਜਿਸ ਨਾਲ ਅਗਲੇ ਸਾਲ ਤੱਕ ਘਰਚੇ ਦੁੱਗਣੇ ਹੋਣ ਦੀ ਸੰਭਾਵਨਾ ਹੈ। ਕੈਨ ਨੇ ਸਪੱਸ਼ਟ ਕੀਤਾ ਕਿ ਇਸ ਤਰ੍ਹਾਂ ਦੀਆਂ ਸਥਿਤੀਆਂ ਵਿੱਚ ਕੰਪਨੀ ਦੀਆਂ ਹੋਰ ਮਿਲਾਂ ਨੂੰ ਵੀ ਖ਼ਤਰੇ ਦੀ ਕਾਗਾਰ ‘ਤੇ ਆ ਗਈਆਂ ਹਨ ਜਿਸ ਕਾਰਨ ਇਹ ਬਹੁਤ ਮੁਸ਼ਕਲ ਫ਼ੈਸਲਾ ਲੈਣਾ ਪਿਆ ਕਿ ਵੈਂਡਰਹੂਫ਼ ਅਤੇ ਫੋਰਟ ਸੇਂਟ ਜੌਨ ਮਿਲਾਂ ਨੂੰ ਬੰਦ ਕੀਤਾ ਜਾ ਰਿਹਾ ਹੈ।
ਇਹ ਬੰਦ ਕਰਨਾ ਸਿਰਫ਼ ਕੰਪਨੀ ਦੇ ਕਰਮਚਾਰੀਆਂ ਤੇ ਹੀ ਨਹੀਂ, ਸਗੋਂ ਫਰਸਟ ਨੇਸ਼ਨਜ਼ ਭਾਈਦਾਰਾਂ, ਠੇਕੇਦਾਰਾਂ, ਸਪਲਾਇਰਾਂ ਅਤੇ ਸਥਾਨਕ ਕਮਿਊਨਿਟੀਆਂ ‘ਤੇ ਵੀ ਗਹਿਰਾ ਪ੍ਰਭਾਵ ਪਾਏਗਾ। ਕੇਨ ਨੇ ਕਿਹਾ ਕਿ ਕੰਪਨੀ ਯੂਨੀਅਨ ਦੇ ਸਾਥੀਆਂ ਨਾਲ ਮਿਲ ਕੇ ਇੱਕ ਕਰਮਚਾਰੀ ਟ੍ਰਾਂਜ਼ੀਸ਼ਨ ਯੋਜਨਾ ਤੇ ਕੰਮ ਕਰਨ ਦੀ ਯੋਜਨਾ ਬਣਾ ਰਹੀ ਹੈ, ਜਿਸ ਵਿੱਚ ਤਨਖਾਹਾਂ ਅਤੇ ਹੋਰ ਸਹਾਇਤਾ ਸ਼ਾਮਲ ਹੋਵੇਗੀ। ਇਹ ਮਿਲਾਂ ਦੇ ਬੰਦ ਹੋਣ ਦੀ ਕਾਰਵਾਈ ਇਸ ਸਾਲ ਦੇ ਅਖੀਰ ਤੱਕ ਮੁਕੰਮਲ ਕੀਤੀ ਜਾਣੀ ਹੈ। ਕੈਨ ਨੇ ਇਹ ਵੀ ਕਿਹਾ ਕਿ ਕੰਪਨੀ ਉੱਤਰੀ ਬੀ.ਸੀ. ਵਿੱਚ ਘਟੀ ਲੱਕੜ ਦੀ ਸਪਲਾਈ ਦੇ ਪ੍ਰਭਾਵਾਂ ਨੂੰ ਦੇਖਦਿਆਂ ਕੁਝ ਸਥਾਨਕ ਕੰਪਨੀਆਂ ਨੂੰ ਆਪਣੇ ਕੁਝ ਪੱਧਰ ਵਿਸਤਾਰ ਦੀ ਵੀ ਭਾਲ ਕਰ ਰਹੀ ਹੈ। ਉਨ੍ਹਾਂ ਅੰਤ ਵਿੱਚ ਕਿਹਾ ਕਿ ਕੰਪਨੀ ਭਵਿੱਖ ਵਿੱਚ ਬੀ.ਸੀ. ਦੀ ਲੱਕੜ ਉਦਯੋਗ ਨੂੰ ਮੁੜ ਖੜ੍ਹਾ ਕਰਨ ਲਈ ਜ਼ਰੂਰੀ ਬਦਲਾਅ ਲਈ ਲਗਾਤਾਰ ਕੰਮ ਕਰੇਗੀ।