10.4 C
Vancouver
Saturday, November 23, 2024

ਉਲਟਾ ਪੁਲਟਾ

 

 

ਰਿਹਾਈ ਮੰਗੀ ਸੀ ਸਿੰਘਾਂ ਬੰਦੀਆਂ ਦੀ

ਉਹਨਾਂ ਕਰਤੀ ਜਮਾਨਤ ਭੰਗੀਆਂ ਦੀ

 

ਮਾਵਾਂ ਮੁੱਕੀਆਂ ਸਜਾਵਾਂ ਮੁੱਕੀਆਂ ਨਾ

ਉਮਰਾਂ ਛੋਟੀਆਂ ਉਡੀਕਾਂ ਲੰਬੀਆਂ ਸੀ

ਅੰਦਰ ਬੈਠ ਜੋ ਚੰਦਰੇ ਰਹੇ ਰੋਂਦੇ

ਆ ਕੇ ਬਾਹਰ ਉਹ ਕੱਢਦੇ ਦੰਦੀਆਂ ਸੀ

 

ਕਿਸਮਤ ਕਦੇ ਨਾ ਬਦਲੀ ਪੰਜਾਬ ਤੇਰੀ

ਰਹੇ ਬਦਲਦੇ ਕਾਰਾਂ ਤੇ ਝੰਡੀਆਂ ਸੀ

 

ਗੰਦ ਵਿਕਦਾ ਵਿਚ ਬਜਾਰ ਅੱਜਕਲ

ਰਹੀ ਕਦਰ ਨਾ ਚੀਜਾਂ ਚੰਗੀਆਂ ਦੀ

 

ਭਾਈ ਭਾਈ ਨਾ ਮੁੜਕੇ ਕੋਲ ਆਏ

ਉਹਨਾਂ ਪਾਤੀਆਂ ਇੰਨੀਆਂ ਵੰਡੀਆਂ ਸੀ

ਚਾਪਲੂਸੀਆਂ ਰੱਜ ਕੇ ਰਹੇ ਕਰਦੇ

ਹੁਣ ਕਰਦੇ  ਉਹਨਾਂ ਦੀਆਂ ਭੰਡੀਆਂ ਜੀ

 

ਵਾਂਗ ਗਿਰਗਟਾਂ ਰੰਗ ਹੈ ਬਦਲ ਜਾਂਦੀ

ਇਹ ਖੇਡ ਸਿਆਸਤਾਂ, ਗੰਦੀਆਂ ਦੀ

 

ਡਾਣਸੀਵਾਲੀਆ ਪਹਿਲਾਂ ਈ ਜੋ ਗੰਜੀਆਂ ਸੀ

ਓਹਨਾ ਕਰਨੀਆਂ ਦੱਸ ਹੁਣ ਕੰਘੀਆਂ ਕੀ

ਲੇਖਕ : ਕੁਲਵੀਰ ਸਿੰਘ ਡਾਨਸੀਵਾਲ

ਸੰਪਰਕ : 778 863 2472

Related Articles

Latest Articles