-0.5 C
Vancouver
Sunday, January 19, 2025

ਕੈਨੇਡਾ ‘ਚ ਕੌਮਾਂਤਰੀ ਵਿਦਿਆਰਥੀਆਂ ਵਲੋਂ ਵੱਡੇ ਪੱਧਰ ‘ਤੇ ਪ੍ਰਦਰਸ਼ਨ

 

 

ਨਵੇਂ ਇਮਿਗ੍ਰੇਸ਼ਨ ਨਿਯਮਾਂ ਕਾਰਨ 70,000 ਤੋਂ ਵੱਧ ਵਿਦਿਆਰਥੀਆਂ ‘ਤੇ ਡਿਪੋਰਟੇਸ਼ਨ ਦਾ ਖਤਰਾ

ਸਰੀ, (ਸਿਮਰਨਜੀਤ ਸਿੰਘ): ਕੈਨੇਡਾ ‘ਚ ਪੰਜਾਬ ਤੋਂ ਪੜ੍ਹਾਈ ਲਈ ਗਏ ਕਈ ਕੌਮਾਂਤਰੀ ਵਿਦਿਆਰਥੀਆਂ ਨੇ ਅਜਿਹੀ ਸਥਿਤੀ ਵਿੱਚ ਪੱਕਾ ਧਰਨਾ ਲਗਾ ਦਿੱਤਾ ਹੈ ਜਦੋਂ ਉਨ੍ਹਾਂ ਦੇ ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ ਦੀ ਮਿਆਦ ਖ਼ਤਮ ਹੋ ਰਹੀ ਹੈ ਅਤੇ ਪੀਆਰ (ਸਥਾਈ ਨਾਗਰਿਕਤਾ) ਮਿਲਣ ਵਿੱਚ ਰੁਕਾਵਟਾਂ ਆ ਰਹੀਆਂ ਹਨ।

ਖਬਰਾਂ ਦੇ ਅਨੁਸਾਰ ਨੌਜਵਾਨ ਸਪੋਰਟਸ ਨੈੱਟਵਰਕ ਵਿਦਿਆਰਥੀ ਦੇ ਹੱਕਾਂ ਲਈ ਕੰਮ ਕਰਨ ਵਾਲਾ ਗਰੁੱਪ ਹੈ, ਉਨ੍ਹਾਂ ਦਾ ਕਹਿਣਾ ਹੈ ਕਿ 70,000 ਤੋਂ ਵੱਧ ਗ੍ਰੈਜੂਏਟ ਜਦੋਂ ਉਹਨਾਂ ਦੇ ਵਰਕ ਪਰਮਿਟ ਇਸ ਸਾਲ ਦੇ ਅੰਤ ਵਿੱਚ ਸਮਾਪਤ ਹੋਣਗੇ ਅਤੇ ਉਨ੍ਹਾਂ ‘ਤੇ ਡਿਪੋਰਟੇਸ਼ਨ ਦਾ ਖਤਰਾ ਹੈ।

ਧਰਨਾ ਦੇਣ ਵਾਲੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਕੋਰੋਨਾ ਮਹਾਂਮਾਰੀ ਦੌਰਾਨ ਉਨ੍ਹਾਂ ਨੂੰ ਵਰਕ ਪਰਮਿਟ ਦੇ ਵਾਧੇ ਦਾ ਲਾਭ ਮਿਲਿਆ, ਪਰ ਹੁਣ ਕੈਨੇਡਾ ਸਰਕਾਰ ਨੇ ਨਵੇਂ ਬਦਲਾਅ ਕਰਕੇ ਉਨ੍ਹਾਂ ਦੀਆਂ ਉਮੀਦਾਂ ਨੂੰ ਠੇਸ ਪਹੁੰਚਾਈ ਹੈ। ਉਹਨਾਂ ਦਾ ਮੰਨਣਾ ਹੈ ਕਿ ਪੀਆਰ ਲਈ ਲਾਗੂ ਨਵੀਆਂ ਯੋਗਤਾਵਾਂ ਅਤੇ ਸਕੋਰਿੰਗ ਪ੍ਰਕਿਰਿਆ ਨੇ ਉਨ੍ਹਾਂ ਦੀ ਸਥਾਈ ਨਾਗਰਿਕਤਾ ਦੀ ਆਸ ਨੂੰ ਕਾਫੀ ਔਖਾ ਬਣਾ ਦਿੱਤਾ ਹੈ।

ਕੈਨੇਡਾ ਸਰਕਾਰ ਨੇ ਘਟੇ ਹੋਏ ਨਿਯਮਾਂ ਦੇ ਤਹਿਤ ਕੈਨੇਡਾ ਵਿੱਚ ਆਰਜ਼ੀ ਵਿਦੇਸ਼ੀ ਕੰਮਿਆਂ ਦੀ ਗਿਣਤੀ ਨੂੰ ਘਟਾਉਣ ਦਾ ਐਲਾਨ ਕੀਤਾ ਹੈ। ਇਹ ਪਾਲਿਸੀ 26 ਸਤੰਬਰ, 2024 ਤੋਂ ਲਾਗੂ ਕੀਤੀ ਗਈ ਹੈ।

ਜਨਵਰੀ 2024 ਵਿੱਚ ਕੈਨੇਡਾ ਸਰਕਾਰ ਨੇ ਐਲਾਨ ਕੀਤਾ ਸੀ ਕਿ ਸਤੰਬਰ 2024 ਤੋਂ 35% ਨਵੇਂ ਅੰਤਰਰਾਸ਼ਟਰੀ ਵਿਦਿਆਰਥੀ ਪਰਮਿਟਾਂ ਦੀ ਕਟੌਤੀ ਕੀਤੀ ਜਾਵੇਗੀ। ਇਸ ਨਾਲ ਨਾਲ, ਕੈਨੇਡਾ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਹਫ਼ਤੇ ਵਿੱਚ 24 ਘੰਟੇ ਤੱਕ ਹੀ ਕੰਮ ਕਰ ਸਕਣਗੇ।

ਧਰਨੇ ਵਿੱਚ ਸ਼ਾਮਿਲ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੈਨੇਡਾ ‘ਚ ਵਸਣ ਅਤੇ ਕੰਮ ਕਰਨ ਲਈ ਕਈ ਕੁਰਬਾਨੀਆਂ ਦਿੱਤੀਆਂ ਹਨ, ਪਰ ਹੁਣ ਸਰਕਾਰ ਦੇ ਨਵੇਂ ਨਿਯਮਾਂ ਕਾਰਨ ਉਹ ਬਹੁਤ ਪ੍ਰੇਸ਼ਾਨ ਹਨ। ਉਨ੍ਹਾਂ ਦੀ ਮੰਗ ਹੈ ਕਿ ਸਰਕਾਰ ਇਹ ਬਦਲਾਅ ਵਾਪਸ ਲਏ ਅਤੇ ਵਰਕ ਪਰਮਿਟ ਦੀ ਮਿਆਦ ਨੂੰ ਵਧਾਇਆ ਜਾਵੇ ਤਾਂ ਜੋ ਉਹ ਪੀਆਰ ਲਈ ਅਪਲਾਈ ਕਰ ਸਕਣ।

Related Articles

Latest Articles